• Home
  • »
  • News
  • »
  • punjab
  • »
  • AGRICULTURE CHANDIGARH PUNJAB SUKHBIR BADAL REACTION ON PARKASH SINGH BADAL RETURNED AWARD FOR FARMERS

ਕਿਸਾਨ ਅੰਦੋਲਨ ‘ਚ ਖਾਲਿਸਤਾਨੀ ਐਂਟਰੀ ਦੇ ਦੋਸ਼ ਤੋਂ ਭੜਕੇ ਸੁਖਬੀਰ ਬਾਦਲ, ਕਿਹਾ- ਇਹ ਅੰਨਦਾਤਾ ਦਾ ਅਪਮਾਨ

Farmer Protest: ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਬਜ਼ੁਰਗ ਔਰਤਾਂ ਵੀ ਹਨ। ਕੀ ਉਹ ਖਾਲਿਸਤਾਨੀਆਂ ਵਾਂਗ ਲਗਦੇ ਹਨ? ਇਹ ਦੇਸ਼ ਦੇ ਕਿਸਾਨਾਂ ਨੂੰ ਗੱਦਾਰ ਕਹਿਣ ਦਾ ਇੱਕ ਤਰੀਕਾ ਹੈ।

ਕਿਸਾਨ ਅੰਦੋਲਨ ‘ਚ ਖਾਲਿਸਤਾਨੀ ਐਂਟਰੀ ਦੇ ਦੋਸ਼ ਤੋਂ ਭੜਕੇ ਸੁਖਬੀਰ ਬਾਦਲ

ਕਿਸਾਨ ਅੰਦੋਲਨ ‘ਚ ਖਾਲਿਸਤਾਨੀ ਐਂਟਰੀ ਦੇ ਦੋਸ਼ ਤੋਂ ਭੜਕੇ ਸੁਖਬੀਰ ਬਾਦਲ

  • Share this:
    ਚੰਡੀਗੜ੍ਹ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਵੇਂ ਖੇਤੀਬਾੜੀ ਬਿੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਆਪਣਾ ਪਦਮ ਵਿਭੂਸ਼ਣ ਸਨਮਾਨ ਵਾਪਸ ਕਰ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਇਸ ਕਦਮ ਤੋਂ ਬਾਅਦ ਰਾਜ ਦੇ ਸਿਆਸਤਦਾਨਾਂ ਦੀ ਪ੍ਰਤੀਕ੍ਰਿਆ ਸਾਹਮਣੇ ਆਉਣ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਕਿਹਾ, ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਉਮਰ ਕਿਸਾਨਾਂ ਲਈ ਸੰਘਰਸ਼ ਕੀਤਾ।

    ਉਨ੍ਹਾਂ ਸਰਕਾਰ ਨੂੰ ਸਖ਼ਤ ਸੰਦੇਸ਼ ਭੇਜਣ ਲਈ ਆਪਣਾ ਪੁਰਸਕਾਰ ਵਾਪਸ ਕਰ ਦਿੱਤਾ। ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਜਰੂਰਤ ਨਹੀਂ ਹੈ, ਇਸ ਲਈ ਭਾਰਤ ਸਰਕਾਰ ਕਿਉਂ ਮਜਬੂਰ ਕਰ ਰਹੀ ਹੈ? ਸੁਖਬੀਰ ਬਾਦਲ ਨੇ ਕਿਹਾ, ‘ਵਿਰੋਧ ਵਿੱਚ ਕਿਸਾਨ ਬਜ਼ੁਰਗ ਔਰਤਾਂ ਵੀ ਹਨ। ਕੀ ਉਹ ਖਾਲਿਸਤਾਨੀਆਂ ਵਾਂਗ ਦਿਸਦੇ ਹਨ? ਇਹ ਦੇਸ਼ ਦੇ ਕਿਸਾਨਾਂ ਨੂੰ ਗੱਦਾਰ ਕਹਿਣ ਦਾ ਇੱਕ ਤਰੀਕਾ ਹੈ। ਇਹ ਕਿਸਾਨਾਂ ਦਾ ਅਪਮਾਨ ਹੈ। ਉਹ ਸਾਡੇ ਕਿਸਾਨਾਂ ਨੂੰ ਦੇਸ਼ ਵਿਰੋਧੀ ਕਿਵੇਂ ਕਹਿੰਦੇ ਹਨ? '



    ਕੇਂਦਰ ਸਰਕਾਰ ਅਤੇ ਭਾਜਪਾ ਦੀ ਨਿੰਦਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ, ‘ਕੀ ਭਾਜਪਾ ਜਾਂ ਕਿਸੇ ਹੋਰ ਨੂੰ ਕਿਸੇ ਨੂੰ ਦੇਸ਼ ਵਿਰੋਧੀ ਐਲਾਨਣ ਦਾ ਅਧਿਕਾਰ ਹੈ? ਇਨ੍ਹਾਂ ਲੋਕਾਂ (ਕਿਸਾਨ) ਨੇ ਆਪਣੀ ਸਾਰੀ ਜ਼ਿੰਦਗੀ ਰਾਸ਼ਟਰ ਨੂੰ ਸਮਰਪਿਤ ਕਰ ਦਿੱਤੀ ਹੈ ਅਤੇ ਹੁਣ ਤੁਸੀਂ ਉਨ੍ਹਾਂ ਨੂੰ ਦੇਸ਼ ਵਿਰੋਧੀ ਕਹਿ ਰਹੇ ਹੋ। ਉਹ ਜੋ ਉਨ੍ਹਾਂ ਨੂੰ ਗੱਦਾਰ ਕਹਿ ਰਹੇ ਹਨ ਅਸਲ ਵਿੱਚ ਗੱਦਾਰ ਹਨ।

    ਜਿਥੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਨੇਤਾਵਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਚੱਲ ਰਹੀ ਹੈ। ਜਿਉਂ-ਜਿਉਂ ਕਿਸਾਨਾਂ ਦਾ ਅੰਦੋਲਨ ਤੇਜ਼ ਹੋ ਰਿਹਾ ਹੈ, ਰਾਜਨੀਤਿਕ ਪਾਰਾ ਵੀ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ।

    ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਾਦਲ ਪਰਿਵਾਰ ਵੱਲੋਂ ਖੇਤੀਬਾੜੀ ਕਾਨੂੰਨਾਂ ਦਾ ਵੱਡਾ ਵਿਰੋਧ ਹੋਇਆ ਸੀ। ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਕੇਂਦਰ ਦੇ ਨਵੇਂ ਕਾਨੂੰਨਾਂ ਨੂੰ ਕਿਸਾਨਾਂ ਨਾਲ ਵੱਡਾ ਧੋਖਾ ਦੱਸਿਆ।
    Published by:Ashish Sharma
    First published: