Home /News /punjab /

ਖੱਟਰ ਦਾ ਦਾਅਵਾ-ਦਿੱਲੀ ਕੂਚ ਵਿਚ ਹਰਿਆਣੇ ਦਾ ਕੋਈ ਕਿਸਾਨ ਸ਼ਾਮਲ ਨਹੀਂ ਹੋਇਆ, ਅੰਦੋਲਨ ਸਿਰਫ ਪੰਜਾਬ ਦਾ...

ਖੱਟਰ ਦਾ ਦਾਅਵਾ-ਦਿੱਲੀ ਕੂਚ ਵਿਚ ਹਰਿਆਣੇ ਦਾ ਕੋਈ ਕਿਸਾਨ ਸ਼ਾਮਲ ਨਹੀਂ ਹੋਇਆ, ਅੰਦੋਲਨ ਸਿਰਫ ਪੰਜਾਬ ਦਾ...

  • Share this:

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਿਸਾਨ ਅੰਦੋਲਨ ਬਾਰੇ ਵੱਡਾ ਬਿਆਨ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਅੰਦੋਲਨ ਪੰਜਾਬ ਦੇ ਕਿਸਾਨਾਂ ਨੇ ਕੀਤਾ ਹੈ ਤੇ ਹਰਿਆਣਾ ਦੇ ਕਿਸਾਨ ਇਸ ਤੋਂ ਪੂਰੀ ਤਰ੍ਹਾਂ ਦੂਰ ਰਹੇ ਹਨ। ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਰਾਜਨੀਤਿਕ ਅਤੇ ਯੋਜਨਾਬੱਧ ਤਰੀਕੇ ਨਾਲ ਉਭਾਰਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੇ ਇਸ ਅੰਦੋਲਨ ਵਿਚ ਹਿੱਸਾ ਨਹੀਂ ਲਿਆ, ਇਸ ਲਈ ਮੈਂ ਹਰਿਆਣੇ ਦੇ ਕਿਸਾਨਾਂ ਦਾ ਧੰਨਵਾਦ ਕਰਦਾ ਹਾਂ। ਹਰਿਆਣਾ ਪੁਲਿਸ ਨੇ ਸੰਜਮ ਅਤੇ ਸਬਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।

ਕਿਸਾਨਾਂ ਦੇ ਨਾਮ ‘ਤੇ ਸਿਆਸੀ ਰੋਟੀਆਂ ਸੇਕਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ 6 ਜਾਂ 7 ਵਾਰ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਰਨਾ ਉਚਿਤ ਨਹੀਂ ਸਮਝਿਆ।

ਉਨ੍ਹਾਂ ਕਿਹਾ ਕਿ ਮੇਰੇ 6 ਸਾਲਾਂ ਦੇ ਕਾਰਜਕਾਲ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਇਕ ਮੁੱਖ ਮੰਤਰੀ ਦੂਸਰੇ ਮੁੱਖ ਮੰਤਰੀ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਕਾਂਗਰਸੀ ਆਗੂ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਕਿਸਾਨਾਂ ਅੰਦੋਲਨ ਤੇ ਖਾਲਿਸਤਾਨੀ ਲਹਿਰ ਬਾਰੇ ਸੀਐੱਮ ਖੱਟਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਦਾ ਇਨਪੁੱਟ ਮਿਲਿਆ ਹੈ, ਅਸੀਂ ਅਜਿਹੇ ਸਾਰੇ ਸਮਾਜ-ਵਿਰੋਧੀ ਤੱਤਾਂ 'ਤੇ ਨਜ਼ਰ ਰੱਖ ਰਹੇ ਹਾਂ।

Published by:Gurwinder Singh
First published:

Tags: Agricultural law, Agriculture ordinance, Manoharlal Khattar, Punjab farmers