BREAKING: ਟ੍ਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, 5 ਰੂਟਾਂ ਤੇ ਹੋਵੇਗਾ ਟਰੈਕਟਰ ਮਾਰਚ

News18 Punjabi | News18 Punjab
Updated: January 23, 2021, 9:07 PM IST
share image
BREAKING: ਟ੍ਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, 5 ਰੂਟਾਂ ਤੇ ਹੋਵੇਗਾ ਟਰੈਕਟਰ ਮਾਰਚ

  • Share this:
  • Facebook share img
  • Twitter share img
  • Linkedin share img
26 ਜਨਵਰੀ ਮੌਕੇ ਦਿੱਲੀ ਵਿਖੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕਰਨ ਦੀ ਇਜ਼ਾਜਤ ਮਿਲ ਗਈ ਹੈ। ਦਿੱਲੀ ਪੁਲਿਸ ਨੇ ਕਿਸਾਨਾਂ ਵਿਚ ਟਰੈਕਟਰ ਰੈਲੀ ਕੱਢਣ ਦੀ ਇਜ਼ਾਜਤ ਦੇ ਦਿੱਤੀ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਟਰੈਕਟਰ ਪਰੇਡ 100 ਕਿੱਲੋਮੀਟਰ ਤੋਂ ਵੱਧ ਚੱਲੇਗੀ। ਇਹ ਟਰੈਕਟਰ ਪਰੇਡ ਸ਼ਾਂਤੀਪੂਰਨ ਤੇ ਇਤਿਹਾਸਿਕ ਹੋਵੇਗੀ। ਇਸ ਟਰੈਕਟਰ ਪਰੇਡ 5 ਵੱਖ-ਵੱਖ ਰੂਟਾਂ ਤੇ ਹੋਵੇਗੀ।   ਦਿੱਲੀ ਪੁਲਿਸ ਨੇ ਸਾਫ ਕੀਤਾ ਹੈ ਕਿ ਪੁਲਿਸ ਆਪਣੇ ਬੈਰੀਕੇਡ ਖੁਦ ਹਟਾਵੇਗੀ । ਪੁਲਿਸ ਨੇ ਸਾਫ ਕੀਤਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਅੰਦਰ ਸਿਰਫ ਪਰੇਡ ਹੀ ਹੋਵੇਗੀ ਅਤੇ ਕੋਈ ਵੀ ਕਿਸਾਨ ਦਿੱਲੀ ਦੇ ਅੰਦਰ ਨਹੀਂ ਬੈਠੇਗਾ।





ਕਿਸਾਨ ਨੇਤਾਵਾਂ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ, ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦਾਅਵਾ ਕੀਤਾ ਕਿ ਕਿਸਾਨ ਪੁਲਿਸ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਟਰੈਕਟਰ ਰੈਲੀ ਦੀ ਇਜਾਜ਼ਤ ਮਿਲ ਗਈ ਹੈ। ਸੀ ਐਨ ਐਨ-ਨਿਊਜ਼ 18 ਦੇ ਸੂਤਰਾਂ ਅਨੁਸਾਰ ਰੈਲੀ ਦੇ ਰਸਤੇ ਦਾ ਫੈਸਲਾ ਐਤਵਾਰ ਨੂੰ ਕੀਤਾ ਜਾ ਸਕਦਾ ਹੈ। ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਹਿੱਸਿਆਂ ਦੇ ਕਿਸਾਨ ਆਪਣੇ ਟਰੈਕਟਰਾਂ ਅਤੇ ਟਰਾਲੀਆਂ ਵਿਚ ਸਵਾਰ ਹੋ ਕੇ ਦਿੱਲੀ ਸਰਹੱਦ ਪਹੁੰਚ ਗਏ ਹਨ ਅਤੇ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਰੈਲੀ ਵਿਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਹਨ। ਕਿਸਾਨ ਆਪਣੇ ਨਾਲ ਰਾਸ਼ਨ, ਗਲੀਚੇ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਲੈ ਕੇ ਆਏ ਹਨ।
Published by: Anuradha Shukla
First published: January 23, 2021, 7:12 PM IST
ਹੋਰ ਪੜ੍ਹੋ
ਅਗਲੀ ਖ਼ਬਰ