• Home
  • »
  • News
  • »
  • punjab
  • »
  • AGRICULTURE DELHI VIOLENCE 12 ACCUSED FACE EXPOSED ACCUSATIONS OF ATTACKING POLICE

ਟਰੈਕਟਰ ਰੈਲੀ ਵਿਚ ਹਿੰਸਾ ਦੇ ਮਾਮਲੇ ਵਿਚ ਪੁਲਿਸ ਵੱਲੋਂ 12 ਲੋਕਾਂ ਦੀਆਂ ਤਸਵੀਰਾਂ ਜਾਰੀ

ਟਰੈਕਟਰ ਰੈਲੀ ਵਿਚ ਹਿੰਸਾ ਦੇ ਮਾਮਲੇ ਵਿਚ ਪੁਲਿਸ ਵੱਲੋਂ 12 ਲੋਕਾਂ ਦੀਆਂ ਤਸਵੀਰਾਂ ਜਾਰੀ

  • Share this:
    ਗਣਤੰਤਰ ਦਿਵਸ 'ਤੇ ਰਾਜਧਾਨੀ ਦਿੱਲੀ' ਚ ਹੋਈ ਹਿੰਸਾ ਤੋਂ ਬਾਅਦ ਪੁਲਿਸ ਮੁਲਜ਼ਮ ਦੇ ਖਿਲਾਫ ਐਕਸ਼ਨ ਮੋਡ 'ਚ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 26 ਜਨਵਰੀ ਨੂੰ ਦਿੱਲੀ ਹਿੰਸਾ ਮਾਮਲੇ ਵਿੱਚ 12 ਲੋਕਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਸਨ। ਇਨ੍ਹਾਂ ਸਾਰਿਆਂ ਉੱਤੇ ਲਾਲ ਕਿਲ੍ਹੇ ਵਿਚ ਹੋਈ ਗੜਬੜੀ ਦੌਰਾਨ ਪੁਲਿਸ ‘ਤੇ ਹਮਲਾ ਕਰਨ ਦਾ ਦੋਸ਼ ਹੈ। ਇਸ ਤੋਂ ਪਹਿਲਾਂ, ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਨੇ 26 ਜਨਵਰੀ ਨੂੰ ਹਿੰਸਾ ਨਾਲ ਸਬੰਧਤ 1000 ਵੀਡੀਓ ਪ੍ਰਾਪਤ ਕਰਨ ਦੀ ਗੱਲ ਕਹੀ ਸੀ।

    26 ਜਨਵਰੀ ਹਿੰਸਾ ਦੇ ਇਨ੍ਹਾਂ 12 ਚੇਹਰਿਆਂ ਦੀ ਭਾਲ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ SIT ਨੂੰ ਹੈ। ਕ੍ਰਾਈਮ ਬ੍ਰਾਂਚ ਦੀ ਐਸਆਈਟੀ ਹਿੰਸਾ ਦੀ ਜਾਂਚ ਕਰ ਰਹੀ ਹੈ। ਇਨ੍ਹਾਂ 12 ਲੋਕਾਂ ਦੇ ਹੱਥਾਂ ਵਿੱਚ ਲਾਠੀ ਡੰਡੇ ਹਨ, ਜਿਨ੍ਹਾਂ ਨੇ ਲਾਲ ਕਿਲ੍ਹੇ ਸਮੇਤ ਕਈ ਥਾਵਾਂ ‘ਤੇ ਹਿੰਸਾ ਕੀਤੀ ਤੇ ਪੁਲਿਸ ਉੱਤੇ ਹਮਲਾ ਵੀ ਕੀਤਾ। ਦਿੱਲੀ ਪੁਲਿਸ ਨੇ ਇਨ੍ਹਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਫੋਰੈਂਸਿਕ ਟੀਮ ਦੀ ਮਦਦ ਨਾਲ ਹਿੰਸਾ ਦੀਆਂ ਫੋਟੋਆਂ ਹਾਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।



    Published by:Gurwinder Singh
    First published: