ਬਾਸਮਤੀ ਦੀ ਫ਼ਸਲ ਗੁਣਵੱਤਾ ਵਧਾਉਣ ਲਈ ਖੇਤੀਬਾੜੀ ਵਿਭਾਗ ਵਲੋਂ ਪਾਬੰਦੀਸ਼ੁਦਾ 9 ਸਪਰੇਆਂ ਤੋੋਂ ਪ੍ਰਹੇਜ਼ ਕਰਨ ਦੀ ਸਲਾਹ

Ashish Sharma | News18 Punjab
Updated: August 1, 2020, 8:49 PM IST
share image
ਬਾਸਮਤੀ ਦੀ ਫ਼ਸਲ ਗੁਣਵੱਤਾ ਵਧਾਉਣ ਲਈ ਖੇਤੀਬਾੜੀ ਵਿਭਾਗ ਵਲੋਂ ਪਾਬੰਦੀਸ਼ੁਦਾ 9 ਸਪਰੇਆਂ ਤੋੋਂ ਪ੍ਰਹੇਜ਼ ਕਰਨ ਦੀ ਸਲਾਹ
ਮੁੱਖ ਖੇਤੀਬਾੜੀ ਅਫਸਰ ਜਾਣਕਾਰੀ ਦਿੰਦੇ ਹੋਏ

ਡਾ.ਬਲਦੇਵ  ਸਿੰਘ ਨੇ ਦੱਸਿਆ ਕਿ ਜਿਨਾਂ ਕਿਸਾਨਾਂ ਨੇ ਬਾਸਮਤੀ ਬੀਜੀ ਹੈ, ਉਹਨਾਂ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਕੁਆਲਿਟੀ ਵਧਾਉਣ ਲਈ ਪੰਜਾਬ ਸਰਕਾਰ ਦੁਆਰਾ ਬਾਸਮਤੀ ਤੇ ਬੈਨ ਕੀਤੀਆਂ 9 ਸਪਰੇਆਂ ਨਹੀਂ ਕਰਨੀਆਂ ਚਾਹੀਦੀਆਂ, ਕਿਉਕਿ ਇਹ ਪੈਸਟੀਸਾਡੀ/ਫੰਗੀਸਾਈਡ ਬਾਸਮਤੀ ਦੀ ਗੁਣਵੱਤਾ ਅਤੇ ਕੁਆਲਿਟੀ ਨੂੰ ਘਟਾਉਦੀਆਂ ਹਨ।

  • Share this:
  • Facebook share img
  • Twitter share img
  • Linkedin share img
ਮਿਸ਼ਨ ਤੰਦਰੁਸਤ ਪੰਜਾਬ ਅਤੇ ਜਲ ਸ਼ਕਤੀ ਅਭਿਆਨ ਅਤੇ ਬਾਸਮਤੀ ਦੀ ਗੁਣਵੱਤਾ ਵਧਾਉਣ ਲਈ ਖੇਤੀਬਾੜੀ ਵਿਭਾਗ ਬਰਨਾਲਾ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਮਿਆਰ ਨੂੰ ਸੰਭਾਲਣ ਲਈ ਇੱਕ ਮੁਹਿੰਮ ਵਿੱਢੀ ਗਈ ਹੈ। ਜ਼ਿਲੇ ਦੇ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਮੁੱਖ ਖੇਤੀਬਾੜੀ ਅਧਿਕਾਰੀ ਬਰਨਾਲਾ ਵਲੋਂ ਪਿੰਡ ਚੀਮਾ ਅਤੇ ਭੋਤਨਾ ਦਾ ਦੌੌਰਾ ਕੀਤਾ ਗਿਆ। ਜਿਸ ਵਿੱਚ ਕਿਸਾਨਾਂ ਨੂੰ ਜਾਣਕਾਰੀ ਦਿਦਿੰਆਂ ਹੋੋਏ ਡਾ.ਬਲਦੇਵ  ਸਿੰਘ ਨੇ ਦੱਸਿਆ ਕਿ ਜਿਨਾਂ ਕਿਸਾਨਾਂ ਨੇ ਬਾਸਮਤੀ ਬੀਜੀ ਹੈ, ਉਹਨਾਂ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਕੁਆਲਿਟੀ ਵਧਾਉਣ ਲਈ ਪੰਜਾਬ ਸਰਕਾਰ ਦੁਆਰਾ ਬਾਸਮਤੀ ਤੇ ਬੈਨ ਕੀਤੀਆਂ 9 ਸਪਰੇਆਂ ਨਹੀਂ ਕਰਨੀਆਂ ਚਾਹੀਦੀਆਂ, ਕਿਉਕਿ ਇਹ ਪੈਸਟੀਸਾਡੀ/ਫੰਗੀਸਾਈਡ ਬਾਸਮਤੀ ਦੀ ਗੁਣਵੱਤਾ ਅਤੇ ਕੁਆਲਿਟੀ ਨੂੰ ਘਟਾਉਦੀਆਂ ਹਨ। ਜਿਸ ਕਾਰਨ ਬਾਸਮਤੀ ਦਾ ਰੇਟ ਨਹੀਂ ਵੱਧ ਰਿਹਾ। ਇਸ ਸਮੇਂ ਕੋੋਵਿਡ19 ਕਾਰਨ ਬਾਸਮਤੀ ਦੀ ਮੰਗ ਬਹੁਤ ਵਧੀ ਹੈ, ਪਰ ਇਹਨਾਂ 9 ਸਪਰੇਆਂ ਦੇ ਪਾਏ ਜਾਣ ਕਾਰਨ ਬਾਸਮਤੀ ਦੀ ਵਿਕਰੀ ਨਹੀਂ ਹੁੰਦੀ। ਇਸ ਲਈ ਕਿਸਾਨ ਵੀਰ ਇਹ 9 ਸਪਰੇਆਂ (ਐਸੀਫੇਟ, ਬੁਪਰੋੋਫੇਜਿਨ, ਟ੍ਰਾਈਜੋੋਫਾਸ, ਕਾਰਬੋਫਿਊਰੋਨ, ਥਾਇਆਮਿਥੋਕਸਨ, ਪ੍ਰੋੋਪੀਕੋਨਾਜੋੋਲ, ਕਾਰਬੈਂਡਾਜਿਮ, ਥਾਇਓਫੀਨੇਟ ਮਿਥਾਇਲ, ਟਰਾਈਸਾਈਕੋਲਾਜੋਲ ਦਵਾਈਆਂ ਦੀ ਬਾਸਮਤੀ ਉੱਪਰ ਬਿਲਕੁਲ ਵਰਤੋੋਂ ਨਾ ਕਰਨ। ਸਗੋੋਂ ਲੋੋੜ ਪੈਣ ਤੇ ਕੀੜੇ ਅਤੇ ਬੀਮਾਰੀਆਂ ਦੀ ਰੋੋਕਥਾਮ ਲਈ ਖੇਤੀਬਾੜੀ ਮਾਹਰਾਂ ਨਾਲ ਸਲਾਹ ਕਰਕੇ ਬਦਲਵੀਆਂ ਦਵਾਈਆਂ ਵਰਤੀਆਂ ਜਾਣ। ਉਹਨਾਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਬਾਸਮਤੀ ਉੱਪਰ ਹੋਣ ਵਾਲੇ ਇਹਨਾਂ 9 ਜਹਿਰਾਂ ਦੀ ਵਿਕਰੀ ਤੋੋਂ ਗੁਰੇਜ਼ ਕੀਤਾ ਜਾਵੇ ਅਤੇ ਕਿਸਾਨ ਨੂੰ ਕਿਸੇ ਵੀ ਇਨਪੁੱਟ ਦੀ ਖਰੀਦ ਅਤੇ ਉਨਾਂ ਨੂੰ ਪੱਕਾ ਬਿੱਲ ਜ਼ਰੂਰ ਦਿੱਤਾ ਜਾਵੇ।

ਮੁੱਖ ਖੇਤੀਬਾੜੀ ਅਧਿਕਾਰੀ ਬਰਨਾਲਾ ਨੇ ਦੱਸਿਆ ਕਿ ਪੰਜਾਬ ਦੀ ਬਾਸਮਤੀ ਨੂੰ ਨਿਰਯਾਤ ਕਰਨ ਸਮੇਂ ਕੁਆਲਿਟੀ ਚੈੱਕ ਕਰਨ ਸਮੇਂ ਸਪਰੇਆਂ ਦਾ ਅਸਰ ਹੋੋਣ ਕਾਰਨ ਰਿਜੈਕਟ ਹੋੋ ਜਾਂਦੀ ਹੈ ਤੇ ਵਾਪਸ ਭੇਜ ਦਿੱਤੀ ਜਾਂਦੀ ਹੈ। ਜਿਸ ਕਾਰਨ ਬਾਸਮਤੀ ਦਾ ਰੇਟ ਨਹੀਂ ਵਧ ਰਿਹਾ। ਜੇਕਰ ਕਿਸਾਨ ਵਿਭਾਗ ਦੀ ਸਲਾਹ ਮੰਨ ਕੇ ਬਾਸਮਤੀ ਤੇ ਬੈਨ 9 ਸਪਰੇਆਂ ਨਾ ਕਰਨ ਤਾਂ ਕਿਸਾਨਾਂ ਦੀ ਬਾਸਮਤੀ ਦੀ ਕੁਆਲਿਟੀ ਵਧੀਆ ਹੋੋਵੇਗੀ ਅਤੇ ਕਿਸਾਨਾਂ ਨੂੰ  ਬਾਸਮਤੀ ਦਾ ਵਾਜਬ ਰੇਟ ਮਿਲੇਗਾ। ਝੋੋਨੇ ਦੇ ਹੇਠਾਂ ਤੋਂ ਰਕਬਾ ਘੱਟ ਕੇ ਬਾਸਮਤੀ ਥੱਲੇ ਆਵੇਗਾ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਆਪਣੇ ਆਪ ਉਪਰ ਉੱਠ ਜਾਏਗਾ।
Published by: Ashish Sharma
First published: August 1, 2020, 8:49 PM IST
ਹੋਰ ਪੜ੍ਹੋ
ਅਗਲੀ ਖ਼ਬਰ