ਧਰਮਿੰਦਰ ਵੱਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ , ਕਿਹਾ-ਅਰਦਾਸ ਕਰਦਾ ਹਾਂ, ਅੱਜ ਮੇਰੇ ਭਰਾਵਾਂ ਨੂੰ ਇਨਸਾਫ ਮਿਲ ਜਾਵੇ

News18 Punjabi | News18 Punjab
Updated: January 4, 2021, 2:58 PM IST
share image
ਧਰਮਿੰਦਰ ਵੱਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ , ਕਿਹਾ-ਅਰਦਾਸ ਕਰਦਾ ਹਾਂ, ਅੱਜ ਮੇਰੇ ਭਰਾਵਾਂ ਨੂੰ ਇਨਸਾਫ ਮਿਲ ਜਾਵੇ
ਧਰਮਿੰਦਰ ਵੱਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ , ਕਿਹਾ-ਅਰਦਾਸ ਕਰਦਾ ਹਾਂ ਅੱਜ ਮੇਰੇ ਭਰਾਵਾਂ (ਫੋਟੋ ਕੈ. ਟਵੀਟਰ)

  • Share this:
  • Facebook share img
  • Twitter share img
  • Linkedin share img
ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੇ ਵੀ ਸਮਰਥਨ ਦਿੱਤਾ ਹੈ। ਧਰਮਿੰਦਰ ਨੇ ਇਸ ਸਬੰਧੀ ਅੱਜ ਇਕ ਟਵੀਟ ਕੀਤਾ ਅਤੇ ਲਿਖਿਆ, ''ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇਨਸਾਫ਼ ਮਿਲ ਜਾਏ। ਜੀ ਜਾਨ ਤੋਂ ਅਰਦਾਸ ਕਰਦਾ ਹਾਂ। ਹਰ ਨੇਕ ਨੂੰ ਸਕੂਨ ਮਿਲ ਜਾਵੇਗਾ...।''





ਦੱਸ ਦਈਏ ਕਿ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਉੱਤਰ ਪ੍ਰਦੇਸ਼ ਦੀ ਮਥੁਰਾ ਤੋਂ ਭਾਜਪਾ ਦੀ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਬੇਟੇ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ।


ਸੰਨੀ ਦਿਓਲ ਹੁਣ ਤੱਕ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਰਹੇ ਹਨ ਤੇ ਇਸ ਕਾਰਨ ਉਨ੍ਹਾਂ ਨੂੰ  ਸੋਸ਼ਲ ਮੀਡੀਆ ਉਤੇ ਕਿਸਾਨਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਉਨ੍ਹਾਂ ਦੇ ਪਿਤਾ ਧਰਮਿੰਦਰ ਵੱਲੋਂ ਕਿਸਾਨਾਂ ਲਈ ਕੀਤੀ ਇਸ ਅਰਦਾਸ ਕਾਰਨ ਨਵੀਂ ਚਰਚਾ ਛਿੜ ਗਈ ਹੈ।
Published by: Gurwinder Singh
First published: January 4, 2021, 2:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading