ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ 'ਚ ਖੇਤੀ ਕਾਨੂੰਨਾਂ ਉਤੇ ਚਰਚਾ ਨਾ ਕਰਨ 'ਤੇ ਢੀਂਡਸਾ ਵੱਲੋਂ ਵਾਕਆਊਟ

News18 Punjabi | News18 Punjab
Updated: January 11, 2021, 9:22 PM IST
share image
ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ 'ਚ ਖੇਤੀ ਕਾਨੂੰਨਾਂ ਉਤੇ ਚਰਚਾ ਨਾ ਕਰਨ 'ਤੇ ਢੀਂਡਸਾ ਵੱਲੋਂ ਵਾਕਆਊਟ
ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ 'ਚ ਖੇਤੀ ਕਾਨੂੰਨਾਂ ਉਤੇ ਚਰਚਾ ਨਾ ਕਰਨ 'ਤੇ ਢੀਂਡਸਾ ਵੱਲੋਂ ਵਾਕਆਊਟ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ ਦੀ ਅੱਜ ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਖੇਤੀ ਬਾਰੇ ਕਾਨੂੰਨਾਂ ਉਤੇ ਕੋਈ ਚਰਚਾ ਨਾ ਕਰਨ ਉਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੀਟਿੰਗ ਵਿਚੋਂ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਮੇਟੀ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਵਾਕਆਊਟ ਕਰ ਗਏ। ਮੀਟਿੰਗ ਦੀ ਸ਼ੁਰੂਆਤ ਵਿਚ ਜਦੋਂ ਸ. ਸੁਖਦੇਵ ਸਿੰਘ ਢੀਂਡਸਾ ਨੇ ਖੇਤੀ ਸਬੰਧੀ ਕਾਨੂੰਨਾਂ ਦਾ ਮੁੱਦਾ ਚੁੱਕਿਆ ਅਤੇ ਇਸ ਸਬੰਧੀ ਚਰਚਾ ਕਰਨ ਦੀ ਮੰਗ ਕੀਤੀ ਤਾਂ ਕਮੇਟੀ ਦੇ ਚੇਅਰਮੈਨ ਨੇ ਇਸ ਮੁੱਦੇ ਉਤੇ ਚਰਚਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅੱਜ ਦਾ ਏਜੰਡਾ ਸਿਰਫ਼ ਪਸ਼ੂ ਪਾਲਣ ਉਤੇ ਅਧਾਰਿਤ ਹੈ।

ਇਸ ਕਰਕੇ ਉਹ ਖੇਤੀਬਾੜੀ ਸਬੰਧੀ ਕੋਈ ਚਰਚਾ ਨਹੀਂ ਕਰਨਗੇ। ਇਸ ਤੋਂ ਬਾਅਦ ਸ. ਢੀਂਡਸਾ ਮੀਟਿੰਗ ਵਿਚੋਂ ਵਾਕਆਉਟ ਕਰਕੇ ਬਾਹਰ ਆ ਗਏ। ਇਸ ਮੌਕੇ ਉਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਇਸ ਸਮੇਂ ਖੇਤੀ ਸਬੰਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦਾ ਕਿਸਾਨ ਕੜਾਕੇ ਦੀ ਇਸ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ਉਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਦੇਸ਼ ਦੀ ਸੰਸਦ ਦੀ “ਸਟੈਂਡਿੰਗ ਆਨ ਐਗਰੀਕਲਚਰ ਕਮੇਟੀ” ਵੱਲੋਂ ਇਸ ਅਹਿਮ ਮੁੱਦੇ ਨੂੰ ਛੱਡ ਕੇ ਸਿਰਫ਼ ਪਸ਼ੂ ਪਾਲਣ ਏਜੰਡੇ ਬਾਰੇ ਚਰਚਾ ਕਰਨਾ ਇਨਾ ਮਹੱਤਵਪੁਰਨ ਨਹੀਂ ਹੈ।

ਉਨ੍ਹਾਂ ਕਿਹਾ ਕਿ ਜਦੋਂ ਮਾਣਯੋਗ ਸੁਪਰੀਮ ਕੋਰਟ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਲਈ ਕਹਿ ਸਕਦੀ ਹੈ ਤਾਂ ਐਗਰੀਕਲਚਰ ਕਮੇਟੀ ਸਰਕਾਰ ਉਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਬਾਅ ਕਿਉਂ ਨਹੀਂ ਪਾ ਸਕਦੀ?
Published by: Gurwinder Singh
First published: January 11, 2021, 8:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading