ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦਾ ਸੰਵਿਧਾਨਿਕ ਆਧਾਰ ਨਹੀਂ : ਰਿਟਾਇਰਡ ਚੀਫ਼ ਜਸਟਿਸ ਰਣਜੀਤ ਸਿੰਘ

News18 Punjabi | News18 Punjab
Updated: January 12, 2021, 7:31 PM IST
share image
ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦਾ ਸੰਵਿਧਾਨਿਕ ਆਧਾਰ ਨਹੀਂ : ਰਿਟਾਇਰਡ ਚੀਫ਼ ਜਸਟਿਸ ਰਣਜੀਤ ਸਿੰਘ

  • Share this:
  • Facebook share img
  • Twitter share img
  • Linkedin share img
ਪੰਜਾਬ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਚੀਫ਼ ਜਸਟਿਸ ਰਣਜੀਤ ਸਿੰਘ ਦਾ ਮੰਨਣਾ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦਾ ਕੋਈ ਸੰਵਿਧਾਨਿਕ ਆਧਾਰ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕਮੇਟੀ ਦਾ ਕੋਈ ਅਹਿਮ ਰੋਲ ਹੋਵੇਗਾ। ਨਾ ਹੀ ਇਸ ਕਮੇਟੀ ਦੀ ਕੋਈ ਸਿਫ਼ਾਰਿਸ਼ ਮੰਨੀ ਜਾ ਸਕਦੀ ਹੈ। ਕਮੇਟੀ ਦਾ ਕੀ ਰੋਲ ਹੋਵੇਗਾ ਇਹ ਦੇਖਣਾ ਹੋਵੇਗਾ। "ਮੈਨੂੰ ਲੱਗਦਾ ਹੈ ਕਿ ਇਹ ਕਮੇਟੀ ਸਿਰਫ਼ ਸੁਪਰੀਮ ਕੋਰਟ ਨੂੰ ਅਸਿਸਟ ਕਰੇਗੀ ਤਾਂ ਜੋ ਖੇਤੀ ਕਾਨੂੰਨਾਂ ਉੱਤੇ ਕੋਈ ਦਾਅ ਪੇਚ ਫਸਦਾ ਹੈ ਤਾਂ ਉਹ ਸੁਪਰੀਮ ਕੋਰਟ ਨੂੰ ਤਕਨੀਕੀ ਮਦਦ ਕਰ ਸਕੇ। ਸੁਪਰੀਮ ਕੋਰਟ ਦੇ ਅੱਜ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸਾਨ ਇਸ ਕਮੇਟੀ ਨੂੰ ਮਾਨਤਾ ਨਹੀਂ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਕੋਈ ਇੱਕ ਅੱਧਾ ਬੈਨਰ ਲੱਗਣ ਨਾਲ ਅੰਦੋਲਨ ਨੂੰ ਖ਼ਾਲਿਸਤਾਨ ਦਾ ਨਾਂ ਲੈਣਾ ਗ਼ਲਤ ਹੋਵੇਗਾ। ਅੰਦੋਲਨ ਵਿੱਚ ਕਿਸਾਨ ਬੈਠਾ ਹੈ। ਜਿੱਥੇ ਤੱਕ ਸੁਪਰੀਮ ਕੋਰਟ ਨੇ ਕਿਹਾ ਕਿ ਬਜ਼ੁਰਗ, ਬੱਚੇ ਤੇ ਮਹਿਲਾਵਾਂ ਨੂੰ ਵਾਪਸ ਭੇਜਿਆ ਜਾਵੇ, ਉਨ੍ਹਾਂ ਕਿਹਾ ਕਿ ਇਹ ਲੋਕ ਆਪਣੀ ਮਰਜ਼ੀ ਨਾਲ ਆਏ ਹਨ ਅਤੇ ਇਹ ਸੱਤਿਆਗ੍ਰਹਿ ਦਾ ਹਿੱਸਾ ਬਣ ਸਕਣ। ਇਨ੍ਹਾਂ ਨੂੰ ਕੋਈ ਜ਼ਬਰਦਸਤੀ ਨਹੀਂ ਲੈ ਕੇ ਆਇਆ। ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹਕ਼ ਵਿੱਚ ਨਹੀਂ ਹਨ ਤੇ ਪਹਿਲਾਂ ਤੋਂ ਚਲੇ ਆ ਰਹੇ ਕ਼ਾਨੂਨ ਹੀ ਚੱਲਣ ਦੇਣੇ ਚਾਹੀਦੇ। ਇਹ ਸਿਰਫ਼ ਕਾਰਪੋਰੇਟ ਘਰਾਣਿਆਂ ਲਈ ਹੀ ਬਣਾਏ ਗਏ ਹਨ।
Published by: Anuradha Shukla
First published: January 12, 2021, 7:24 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading