• Home
 • »
 • News
 • »
 • punjab
 • »
 • AGRICULTURE FARMER DIES OF HEART ATTACK RETURNED AFTER 2 MONTHS OF DELHI MORCHA TV MUNISH GARG

ਦਿੱਲੀ ਮੋਰਚੇ ਤੋਂ 2 ਮਹੀਨਿਆਂ ਬਾਅਦ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਦਿੱਲੀ ਮੋਰਚੇ ਤੋਂ 2 ਮਹੀਨਿਆਂ ਬਾਅਦ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ (ਫਾਇਲ ਫੋਟੋ)

ਦਿੱਲੀ ਮੋਰਚੇ ਤੋਂ 2 ਮਹੀਨਿਆਂ ਬਾਅਦ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ (ਫਾਇਲ ਫੋਟੋ)

 • Share this:
  Munish Garg

  ਤਲਵੰਡੀ ਸਾਬੋ: ਪਿੰਡ ਜਗਾ ਰਾਮ ਤੀਰਥ ਵਿਖੇ ‘ਮਿੱਟੀ ਦੇ ਪੁੱਤਾਂ ਦੇ ਸੰਮੇਲਨ’ ਤੋਂ ਵਾਪਸ ਪਰਤ ਰਹੇ ਪਿੰਡ ਸੰਦੋਹਾ ਦੇ ਕਿਸਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਕਿਸਾਨ ਰਤਨ ਸਿੰਘ ਉਮਰ ਲਗਭਗ 45 ਸਾਲ ਪੁੱਤਰ ਜੰਗੀਰ ਸਿੰਘ ਵਾਸੀ ਸੰਦੋਹਾ ਜੋ ਕਿਸਾਨੀ ਅੰਦੋਲਨ ਦਾ ਸਰਗਰਮ ਵਰਕਰ ਸੀ ਅਤੇ ਦਿੱਲੀ ਕਿਸਾਨ ਅੰਦੋਲਨ ’ਚ ਕਰੀਬ 2 ਮਹੀਨੇ ਹਾਜ਼ਰੀ ਲਗਾ ਕੇ ਕੁਝ  ਦਿਨ ਪਹਿਲਾਂ ਹੀ ਵਾਪਸ ਪਿੰਡ ਪਰਤਿਆ ਸੀ।

  ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਪਿੰਡ ਜਗਾ ਰਾਮ ਤੀਰਥ ਵਿਖੇ ‘ਮਿੱਟੀ ਦੇ ਪੁੱਤਾਂ ਦੇ ਸੰਮੇਲਨ ’ ਵਿਚ ਹਿੱਸਾ ਲੈਣ ਲਈ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਕਿਸਾਨ ਰਤਨ ਸਿੰਘ ਕਿਸਾਨ ਮਹਾਂਪੰਚਾਇਤ ਹੋਣ ਤੋਂ ਬਾਅਦ ਕਿਸਾਨਾਂ ਨਾਲ ਵਾਪਸ ਪਿੰਡ ਆ ਰਿਹਾ ਸੀ, ਤਾਂ ਉਸ ਨੂੰ ਰਸਤੇ ਵਿਚ ਹੀ ਹਾਰਟ ਅਟੈਕ ਹੋ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

  ਸੂਤਰਾ ਅਨੁਸਾਰ ਮ੍ਰਿਤਕ ਕਿਸਾਨ ਦੇ ਕਾਨੂੰਨੀ ਵਾਰਸ ਨਾ ਹੋਣ ਕਾਰਨ ਪਿੰਡ ਵਾਸੀਆਂ ਵੱਲੋਂ ਸੋਮਵਾਰ ਨੂੰ ਜੱਦੀ ਪਿੰਡ ਸੰਦੋਹਾ ਵਿਖੇ ਸਸਕਾਰ ਕਰ ਦਿੱਤਾ ਗਿਆ। ਉਧਰ, ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਸੁਰਜੀਤ ਸਿੰਘ ਸੰਦੋਹਾ, ਧਰਮਾ ਸਿੰਘ ਸਰਪੰਚ ਸੰਦੋਹਾ, ਪਿੰਡ ਵਾਸੀਆਂ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਰਤਨ ਸਿੰਘ ਵੀ ਚੱਲ ਰਹੇ ਕਿਸਾਨ ਅੰਦੋਲਨ ਦਾ ਸ਼ਹੀਦ ਹੈ। ਇਸ ਲਈ ਕਿਸਾਨ ਦੇ ਨਾਮ ’ਤੇ ਪਿੰਡ ਸੰਦੋਹਾ ਵਿਖੇ ਯਾਦਗਾਰੀ ਗੇਟ ਬਣਾਇਆ ਜਾਵੇ।
  Published by:Gurwinder Singh
  First published: