ਦਿੱਲੀ ਜਾਣ ਲਈ ਕਿਸਾਨਾਂ ਕੀਤੀ ਲਾਮਬੰਦੀ, ਪਿੰਡਾਂ ’ਚੋਂ ਰਾਸ਼ਨ ਅਤੇ ਫ਼ੰਡ ਇਕੱਠਾ ਕਰਨ ਦੀ ਮੁਹਿੰਮ ਜ਼ੋਰਾਂ ’ਤੇ

Ashish Sharma | News18 Punjab
Updated: November 21, 2020, 8:59 PM IST
share image
ਦਿੱਲੀ ਜਾਣ ਲਈ ਕਿਸਾਨਾਂ ਕੀਤੀ ਲਾਮਬੰਦੀ, ਪਿੰਡਾਂ ’ਚੋਂ ਰਾਸ਼ਨ ਅਤੇ ਫ਼ੰਡ ਇਕੱਠਾ ਕਰਨ ਦੀ ਮੁਹਿੰਮ ਜ਼ੋਰਾਂ ’ਤੇ
ਪਿੰਡਾਂ ਵਿਚ ਰਾਸ਼ਨ ਇਕੱਠਾ ਕਰਨ ਮੌਕੇ ਕਿਸਾਨ ਆਗੂ।

  • Share this:
  • Facebook share img
  • Twitter share img
  • Linkedin share img
ਖੇਤੀ ਕਾਨੂੰਨਾਂ ਦੇ ਵਿਰੋਧ ’ਚ ਲਗਾਤਾਰ ਪੰਜਾਬ ਦਾ ਅੰਨਦਾਤਾ ਸੰਘਰਸ਼ ਦੇ ਮੈਦਾਨ ’ਚ ਪਿਛਲੇ ਦੋ ਮਹੀਨੇ ਤੋਂ ਡਟਿਆ ਹੋਇਆ ਹੈ। ਕਿਸਾਨਾਂ ਵਲੋਂ ਅਗਲੇ ਸੰਘਰਸ਼ ਤਹਿਤ ਦਿੱਲੀ ਦੇ ਘਿਰਾਉ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 26 ਅਤੇ 27 ਨਵੰਬਰ ਨੂੰ ਦਿੱਲੀ ਜਾਣ ਲਈ ਕਿਸਾਨਾਂ ਵਲੋਂ ਪਿੰਡਾਂ ਵਿੱਚੋਂ ਰਾਸ਼ਨ ਅਤੇ ਫ਼ੰਡ ਇਕੱਠਾ ਕਰਨਾ ਸ਼ੁਰੂ ਕਰ ਦਿੱੱਤਾ ਗਿਆ ਹੈ। ਜਿਸ ਲਈ ਪਿੰਡਾਂ ਦੇ ਲੋਕਾਂ ਵਲੋਂ ਕਿਸਾਨ ਜੱਥੇਬੰਦੀਆਂ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ 4 ਤੋਂ 5 ਮਹੀਨੇ ਦਾ ਰਾਸ਼ਨ ਇਕੱਠਾ ਹੋ ਚੱਕਿਆ ਹੈ। ਰਾਸ਼ਨ ਅਤੇ ਫ਼ੰਡ ਇਕੱਠਾ ਕਰਨ ਦੇ ਨਾਲ ਨਾਲ ਲੋਕਾਂ ਨੂੰ ਦਿੱਲੀ ਜਾਣ ਲਈ ਵੀ ਲਾਮਬੰਦ ਕੀਤਾ ਜਾ ਰਿਹਾ ਹੈ।

ਪਿੰਡਾਂ ਵਿਚ ਰਾਸ਼ਨ ਇਕੱਠਾ ਕਰਨ ਮੌਕੇ ਕਿਸਾਨ


ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਅਤੇ ਨਸੀਬ ਕੌਰ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪਹਿਲੇ ਹੀ ਦਿਨ ਤੋਂ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਕਿਸਾਨ ਪਰਿਵਾਰਾਂ ਦਾ ਬੱਚਾ ਬੱਚਾ ਇਸ ਸੰਘਰਸ਼ ’ਚ ਹਿੱਸਾ ਲੈ ਰਿਹਾ ਹੈ। ਦੋ ਮਹੀਨੇ ਬੀਤਣ ਦੇ ਬਾਅਦ ਵੀ ਲੋਕਾਂ ’ਚ ਸੰਘਰਸ਼ ਨੂੰ ਲੈ ਕੇ ਪਹਿਲਾਂ ਜਿੰਨਾ ਹੀ ਜੋਸ਼ ਅਤੇ ਉਤਸ਼ਾਹ ਹੈ। ਹੁਣ ਅਗਲੇ ਸੰਘਰਸ਼ ਦੇ ਪੜਾਅ ਤਹਿਤ ਕਿਸਾਨ ਜੱਥੇਬੰਦੀਆਂ ਵਲੋਂ ‘ਦਿੱਲੀ ਚਲੋ’ ਦਾ ਨਾਅਰਾ ਦਿੱਤਾ ਗਿਆ ਹੈ। ਜਿਸਨੂੰ ਲੈ ਕੇ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ।
ਪਿੰਡਾਂ ਵਿਚ ਰਾਸ਼ਨ ਇਕੱਠਾ ਕਰਨ ਦੀ ਮੁਹਿੰਮ ਜੋਰਾਂ ਉਤੇ


ਉਨ੍ਹਾਂ ਅੱਗੇ ਦੱਸਿਆ ਕਿ ਪਿੰਡਾਂ ਵਿੱਚੋਂ ਰਾਸ਼ਨ ਅਤੇ ਫ਼ੰਡ ਲਈ ਲੋਕ ਭਰਵਾਂ ਸਾਥ ਦੇ ਰਹੇ ਹਨ। ਉਹਨਾਂ ਕੋਲ 4 ਤੋਂ 5 ਮਹੀਨੇ ਤੱਕ ਦਾ ਰਾਸ਼ਨ ਇਕੱਠਾ ਹੋ ਚੁੱਕਿਆ ਹੈ। ਹਰ ਪਰਿਵਾਰ ਆਪਣੀ ਹੈਸੀਅਤ ਅਨੁਸਾਰ ਇਸ ਸੰਘਰਸ਼ ’ਚ ਯੋਗਦਾਨ ਪਾ ਰਿਹਾ ਹੈ। ਲੋਕਾਂ ਨੂੰ ਦਿੱਲੀ ਜਾਣ ਲਈ ਵੀ ਉਹਨਾਂ ਵਲੋਂ ਲਾਮਬੰਦ ਕੀਤਾ ਜਾ ਰਿਹਾ ਹੈ। ਕਿਸਾਨਾਂ ਵਿੱਚ ਦਿੱਲੀ ਜਾਣ ਲਈ ਪੂਰਾ ਉਤਸ਼ਾਹ ਹੈ। ਸਰੀਰਕ ਅਤੇ ਮਾਨਸਿਕ ਤੌਰ ’ਤੇ ਦਿੱਲੀ ਜਾਣ ਲਈ ਕਿਸਾਨ ਤਿਆਰ ਹੋ ਚੁੱਕੇ ਹਨ।

ਪਿੰਡਾਂ ਵਿਚ ਰਾਸ਼ਨ ਇਕੱਠਾ ਕਰਨ ਮੌਕੇ ਕਿਸਾਨ।


ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਉਹਨਾਂ ਨੂੰ ਜਿੰਨੇ ਮਰਜ਼ੀ ਬੈਰੀਗੇਟ ਲਗਾ ਕੇ ਰੋਕਣ ਦੀ ਕੋਸ਼ਿਸ਼ ਕਰ ਲਵੇ, ਪਰ ਉਹ ਹਰ ਹਾਲਤ ਦਿੱਲੀ ਪਹੁੰਚ ਕੇ ਹੀ ਦਮ ਲੈਣਗੇ। ਜਿੰਨਾਂ ਸਮਾਂ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਨਾਂ ਸਮਾਂ ਉਹ ਦਿੱਲੀ ਤੋਂ ਵਾਪਸ ਨਹੀਂ ਮੁੜਨਗੇ।
Published by: Ashish Sharma
First published: November 21, 2020, 8:59 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading