Sidharth Arora
ਤਰਨ ਤਾਰਨ : ਭਾਜਪਾ ਆਗੂ ਵਿਜੈ ਸਾਪਲਾਂ ਨੂੰ ਉਸ ਵੇਲੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਤਰਨ ਤਾਰਨ ਦੇ ਪਿੰਡ ਨਾਗੋਕੇ ਵਿਖੇ ਇੱਕ ਸਾਬਕਾ ਫੋਜੀ ਦੇ ਘਰ ਮਿਲਣ ਲਈ ਪਹੁੰਚੇ ਸਨ ਪਰ ਕਿਸਾਨਾ ਨੇ ਉਹਨਾਂ ਨੂੰ ਨਾਗੋਕੇ ਪਿੰਡ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਅਤੇ ਉਹਨਾਂ ਨੂੰ ਧੱਕੇ ਮਾਰਦੇ ਹੋਏ ਸਾਬਕਾ ਫੋਜੀ ਦੇ ਘਰ ਨਹੀਂ ਪਹੁੰਚਣ ਦਿੱਤਾ ਜਿਸ ਕਾਰਣ ਉਹਨਾਂ ਨੂੰ ਪਿੰਡ ਨਾਗੋਕੇ ਤੋਂ ਬੇਰੰਗ ਵਾਪਸ ਮੁੜਨਾ ਪਿਆ ਅਤੇ ਕਿਸਾਨਾਂ ਵੱਲੋਂ ਵਿਜੈ ਸਾਂਪਲਾਂ ਤੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਵਿਰੋਧ ਵੱਧਦਾ ਦੇਖ ਵਿਜੈ ਸਾਂਪਲਾ ਸ਼ੜਕ ਦੇ ਵਿਚਕਾਰ ਬੈਠ ਕੇ ਹੀ ਕਿਸਨਾਂ ਨੂੰ ਗੱਲਬਾਤ ਕਰਨ ਲਈ ਕਹਿਣ ਲੱਗੇ । ਇਸ ਮੋਕੇ ਵਿਜੈ ਸਾਂਪਲਾ ਨੇ ਕਿਹਾ ਕਿ ਉਹ ਖੁੱਦ ਕਿਸਾਨਾਂ ਦੀਆਂ ਮੂਸ਼ਕਲਾਂ ਚੰਗੀ ਤਰਾਂ ਸਮਝਦੇ ਹਨ ਅਤੇ ਜੇਕਰ ਕਿਸਾਨ ਇਹਨਾਂ ਬਿੱਲਾਂ ਦੇ ਸਬੰਧ ਵਿੱਚ ਗੱਲਬਾਤ ਕਰਨ ਲਈ ਤਿਆਰ ਹੋਣ ਤਾਂ ਭਾਜਪਾ ਦਾ ਹਰ ਆਗੂ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੈ।
ਉਹਨਾਂ ਕਿਹਾ ਕਿ ਗਠਜੌੜ ਦੋਰਾਨ ਅਕਾਲੀ ਦਲ ਨੇ ਭਾਜਪਾ ਆਗੂਆਂ ਨੂੰ ਕਦੇ ਕਿਸਾਨਾਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਗਿਆ ਅਤੇ ਅਕਾਲੀ ਦਲ ਖੁੱਦ ਵੀ ਇਹਨਾਂ ਬਿੱਲਾਂ ਨਾਲ ਪੂਰੀ ਤਰਾਂ ਸਹਿਮਤ ਸੀ ਪਰ ਵੱਖ ਹੋਣ ਤੋਂ ਬਾਅਦ ਉਹਨਾਂ ਵੱਲੋਂ ਸਿਆਸੀ ਡਰਾਮਾ ਕੀਤਾ ਜਾ ਰਿਹਾ ਹੈ। ਇਸ ਮੋਕੇ ਵਿਜੈ ਸਾਂਪਲਾ ਨੇ ਜਿਸ ਪ੍ਰੀਵਾਰ ਨੂੰ ਮਿਲਣਾ ਸੀ ਪਿੰਡ ਨਾਗੋਕੇ ਤੋਂ ਪੰਜ ਕਿਲੋਮੀਟਰ ਅੱਗੇ ਜਾ ਕੇ ਖੇਤਾਂ ਵਿੱਚ ਉਸ ਪ੍ਰੀਵਾਰ ਦੀ ਗੱਲਬਾਤ ਸੁਣੀ ਪਰ ਕਿਸਾਨ ਆਗੂਆਂ ਨੂੰ ਇਸ ਸਬੰਧੀ ਜਦੋਂ ਭਿਣਕ ਲੱਗ ਗਈ ਤਾਂ ਉਹਨਾਂ ਉੱਥੇ ਜਾ ਕੇ ਵੀ ਉਹਨਾਂ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਉਹ ਆਪਣੇ ਕਾਫਲੇ ਸਮੇਤ ਅੱਗੇ ਰਵਾਨਾ ਹੋ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture ordinance, BJP, Farmers, Protest, Tarn taran, Vijay Sampla