• Home
 • »
 • News
 • »
 • punjab
 • »
 • AGRICULTURE FARMERS PROTEST AGAINST GURDAS MANN WHO REACHED DELHI MORCHA STOPPED SPEAKING ON STAGE AT SINGHU BORDER

ਗੁਰਦਾਸ ਮਾਨ ਦਾ ਕਿਸਾਨਾਂ ਨੇ ਕੀਤਾ ਵਿਰੋਧ, ਸਿੰਘੂ ਬਾਰਡਰ ਦੀ ਸਟੇਜ 'ਤੇ ਬੋਲਣ ਤੋਂ ਰੋਕਿਆ..

ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਵਿੱਚ ਡਟੇ ਕਿਸਾਨੀ ਮੋਰਚੇ ਦੇ ਸਮਰਥਨ ਵਿੱਚ ਗੁਰਦਾਮ ਮਾਨ ਚੁੱਪ-ਚੁਪੀਤੇ ਸਧਾਰਨ ਪਹਿਰਾਵੇ ਵਿੱਚ ਪਹੁੰਚੇ। ਜਦੋਂ ਸੰਗਤ ਵਿੱਚੋਂ ਉੱਠ ਕੇ ਸਟੇਜ ਤੇ ਬੋਲਣ ਗਏ ਤਾਂ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਦਿੱਲੀ ਮੋਰਚੇ ਚ ਪਹੁੰਚੇ ਗੁਰਦਾਸ ਮਾਨ ਦਾ ਕਿਸਾਨਾਂ ਨੇ ਕੀਤਾ ਵਿਰੋਧ.. ਸਿੰਘੂ ਬਾਰਡਰ ਦੀ ਸਟੇਜ ਤੇ ਬੋਲਣ ਤੋਂ ਰੋਕਿਆ..

ਦਿੱਲੀ ਮੋਰਚੇ ਚ ਪਹੁੰਚੇ ਗੁਰਦਾਸ ਮਾਨ ਦਾ ਕਿਸਾਨਾਂ ਨੇ ਕੀਤਾ ਵਿਰੋਧ.. ਸਿੰਘੂ ਬਾਰਡਰ ਦੀ ਸਟੇਜ ਤੇ ਬੋਲਣ ਤੋਂ ਰੋਕਿਆ..

 • Share this:
  ਨਵੀਂ ਦਿੱਲੀ: ਤਿੰਨਾਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਪੰਜਾਬ ਦੇ ਕਿਸਾਨ ਡਟੇ ਹੋਏ ਹਨ। ਦਿੱਲੀ ਮੋਰਚੇ 'ਚ ਪਹੁੰਚੇ ਗੁਰਦਾਸ ਮਾਨ ਦਾ ਕਿਸਾਨਾਂ ਨੇ ਵਿਰੋਧ ਕੀਤਾ। ਸਿੰਘੂ ਬਾਰਡਰ ਦੀ ਸਟੇਜ ਤੇ ਬੋਲਣ ਤੋਂ ਰੋਕਿਆ ਹੈ। ਕਿਸਾਨ ਜਥੇਬੰਦੀਆਂ ਨੇ  ਵਿਰੋਧ ਕੀਤਾ। ਵਿਰੋਧ ਤੋਂ ਬਾਅਦ ਕਿਸਾਨਾਂ 'ਚ ਹੀ ਗੁਰਦਾਸ ਮਾਨ ਬੈਠ ਗਏ। ਕਿਸਾਨੀ ਪਰਿਵਾਰ ਨਾਲ ਸਬੰਧਤ ਗੁਰਦਾਸ ਮਾਨ ਨੇ 2-3 ਮਹੀਨਿਆਂ ਤੋਂ ਕਿਸਾਨ ਅੰਦੋਲਨ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਸੀ। ਅੱਜ ਚੁੱਪ-ਚੁਪੀਤੇ ਧਰਨੇ ਵਿੱਚ ਬੈਠ ਗਏ। ਉਸੇ ਸਮੇਂ, ਗੁਰਦਾਸ ਮਾਨ ਨੂੰ ਸਟੇਜ 'ਤੇ ਬੋਲਣ ਦਾ ਮੌਕਾ ਦਿੱਤਾ ਗਿਆ, ਪਰ ਜਦੋਂ ਉਹ ਸਟੇਜ ਵੱਲ ਜਾਣ ਲੱਗਾ ਤਾਂ ਲੋਕਾਂ ਨੇ ਇਸਦਾ ਵਿਰੋਧ ਕੀਤਾ। ਫਿਰ ਉਸ ਨੂੰ ਸਟੇਜ 'ਤੇ ਆਉਣ ਤੋਂ ਰੋਕ ਦਿੱਤਾ ਗਿਆ। ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਦਿਆਂ ਮਾਨ ਮੁੜ ਹੱਥ ਜੋੜ ਕੇ ਵਾਪਸ ਸੰਗਤ ਵਿੱਚ ਬੈਠ ਗਏ।

  ਮੋਰਚੇ ਦੇ ਕੁੱਝ ਕਿਸਾਨਾਂ ਨੇ ਕਿਹਾ ਕਿ ਅਸੀਂ ਗੁਰਦਾਸ ਮਾਨ ਨੂੰ ਕਦੇ ਮੁਆਫ ਨਹੀਂ ਕਰ ਸਕਦੇ। ਨਾ ਹੀ ਉਸਨੇ ਰਾਸ਼ਟਰੀ ਭਾਸ਼ਾ ਬਾਰੇ ਵਿਵਾਦਪੂਰਨ ਬਿਆਨ ਲਈ ਮੁਆਫੀ ਮੰਗੀ। ਗੁਰਦਾਸ ਮਾਨ ਦੁਆਰਾ ਕੌਮੀ ਭਾਸ਼ਾ ਦੀ ਕੀਤੀ ਗਈ ਬੇਇੱਜ਼ਤੀ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ।

  ਇਸ ਤੋਂ ਪਹਿਲਾਂ ਗੁਰਦਾਮ ਮਾਨ ਨੇ ਸੋਸ਼ਲ਼ ਮੀਡੀਆ ਉੱਤੇ ਇਹ ਸੁਨੇਹਾ ਦਿੱਤਾ ਸੀ। ਇਸ ਸੰਘਰਸ ਦੇ ਪੰਜਾਬੀ ਦੇ ਗਾਇਕ ਤੇ ਅਦਾਕਾਰ ਵੱਡੇ ਪੱਧਰ ਸਮਰਥਨ ਕਰ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਸੰਘਰਸ਼ ਬਾਰੇ ਕੋਈ ਟਿੱਪਣੀ ਜਾਂ ਸ਼ਾਮਲ ਨਾ ਹੋਣ ਕਾਰਨ ਪੰਜਾਬੀ ਸਿੰਗਰ ਗੁਰਦਾਸ ਮਾਨ  ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਹੁਣ ਇਸ ਮਾਮਲੇ ਵਿੱਚ ਜਵਾਬ ਦੇਣ ਲਈ ਗੁਰਦਾਸ ਮਾਨ ਸਾਹਮਣੇ ਆਏ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਆਪਣੇ ਬਾਰੇ ਸਪਸ਼ਟੀਕਰਨ ਦਿੱਤਾ ਹੈ। ਹੇਠਾਂ ਦੇਖੋ ਵੀਡੀਓ

  ਮਾਨ ਪ੍ਰਤੀ ਕਿਸ ਗੱਲ ਦਾ ਰੋਸ-

  ਪਿਛਲੇ ਸਾਲ  ਪੰਜਾਬੀ ਭਾਸ਼ਾ ਦੇ ਮਮਲੇ ਵਿੱਚ ਗੁਰਦਾਮ ਮਾਨ ਵਿਵਾਦ ਵਿੱਚ ਰਹੇ ਸਨ।ਕੈਨੇਡਾ ਟੂਰ ਦੌਰਾਨ ਰੈੱਡ ਐੱਫ਼ਐੱਮ ਰੇਡੀਓ ਦੇ ਇੱਕ ਸ਼ੋਅ ਵਿੱਚ 'ਇੱਕ ਰਾਸ਼ਟਰ, ਇੱਕ ਭਾਸ਼ਾ' ਬਾਰੇ ਗੱਲਬਾਤ ਦੌਰਾਨ ਉਨ੍ਹਾਂ ਦੇ ਬਿਆਨ ਤੋਂ ਬਾਅਦ ਵਿਰੋਧ ਹੋਣ ਲੱਗਾ।  ‘ਇੱਕ ਰਾਸ਼ਟਰ ਇੱਕ ਭਾਸ਼ਾ’ ਦੀ ਹਮਾਇਤ ਕਰ ਕੇ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਹੱਥਾਂ 'ਚ ਬੈਨਰ ਤੇ ਪੋਸਟਰ ਲਏ ਲੋਕਾਂ ਵੱਲੋਂ ਉਨ੍ਹਾਂ ਖ਼ਿਲਾਫ਼ ਰੋਸ ਮੁਜ਼ਾਹਰੇ ਵੀ ਹੋਏ। ਇਸ ਤੋਂ ਬਾਅਦ ਵੈਨਕੂਵਰ ਵਿੱਚ ਇੱਕ ਸ਼ੋਅ ਗੁਰਦਾਸ ਮਾਨ ਖ਼ਿਲਾਫ਼ ਨਾਅਰੇ ਲਗਾਉਂਦੇ ਲੋਕਾਂ ਨੂੰ ਗੁਰਦਾਸ ਮਾਨ ਨੇ ਕੁਝ ਅਪਸ਼ਬਦ ਕਹੇ ਤਾਂ ਮਾਮਲਾ ਅੱਗੇ ਵੱਧ ਗਿਆ।

  ਗਾਇਕ ਗੁਰਦਾਸ ਮਾਨ ਵੱਲੋਂ ਭਾਰਤ ਲਈ ਇੱਕ ਭਾਸ਼ਾ ਹੋਣ ਦੇ ਬਿਆਨ ਅਤੇ ਕੈਨੇਡਾ ਵਿੱਚ ਉਨ੍ਹਾਂ ਖਿਲਾਫ ਵਿਰੋਧ ਕਰਨ ਵਾਲੇ ਲੋਕਾਂ ਨੂੰ ਅਪਸ਼ਬਦ ਕਹਿਣ ਤੋਂ ਬਾਅਦ ਭਾਸ਼ਾ ਦੀ ਮਰਿਆਦਾ ਅਤੇ ਭਾਸ਼ਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਛਿੜ ਗਈ ਹੈ।
  Published by:Sukhwinder Singh
  First published: