Home /News /punjab /

ਦੂਜੇ ਰਾਜਾਂ ਤੋਂ ਪੰਜਾਬ ਦੀਆਂ ਮੰਡੀਆਂ 'ਚ ਵਿਕਣ ਲਈ ਧੜਾਧੜ ਆਉਣ ਲੱਗਾ ਝੋਨਾ, ਕਿਸਾਨਾਂ ਨੂੰ ਪਈਆਂ ਭਾਜੜਾਂ

ਦੂਜੇ ਰਾਜਾਂ ਤੋਂ ਪੰਜਾਬ ਦੀਆਂ ਮੰਡੀਆਂ 'ਚ ਵਿਕਣ ਲਈ ਧੜਾਧੜ ਆਉਣ ਲੱਗਾ ਝੋਨਾ, ਕਿਸਾਨਾਂ ਨੂੰ ਪਈਆਂ ਭਾਜੜਾਂ

ਦੂਜੇ ਰਾਜਾਂ ਤੋਂ ਪੰਜਾਬ ਦੀਆਂ ਮੰਡੀਆਂ 'ਚ ਵਿਕਣ ਲਈ ਧੜਾਧੜ ਆਉਣ ਲੱਗਾ ਝੋਨਾ, ਕਿਸਾਨਾਂ ਨੂੰ ਪਈਆਂ ਭਾਜੜਾਂ

ਦੂਜੇ ਰਾਜਾਂ ਤੋਂ ਪੰਜਾਬ ਦੀਆਂ ਮੰਡੀਆਂ 'ਚ ਵਿਕਣ ਲਈ ਧੜਾਧੜ ਆਉਣ ਲੱਗਾ ਝੋਨਾ, ਕਿਸਾਨਾਂ ਨੂੰ ਪਈਆਂ ਭਾਜੜਾਂ

ਪੰਜਾਬ ਦੀਆਂ ਮੰਡੀਆਂ ਵਿੱਚ ਵਿਕਣ ਲਈ ਬਾਹਰਲੇ ਰਾਜਾਂ ਤੋਂ ਝੋਨਾ ਆਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਝੋਨੇ ਨਾਲ ਕਿਸਾਨਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਕਈ ਥਾਵਾਂ ‘ਤੇ ਕਿਸਾਨਾਂ ਖੁਦ ਨੇ ਝੋਨੇ ਦੇ ਭਰੇ ਟਰਾਲੇ ਘੇਰੇ ਹਨ।

 • Share this:
  ਨਵੇਂ ਖੇਤੀ ਕਾਨੂੰਨਾਂ ਤੋਂ ਬਾਅਦ ਹੁਣ ਪੰਜਾਬ ਦੀਆਂ ਮੰਡੀਆਂ ਵਿੱਚ ਵਿਕਣ ਲਈ ਬਾਹਰਲੇ ਰਾਜਾਂ ਤੋਂ ਝੋਨਾ ਆਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਝੋਨੇ ਨਾਲ ਕਿਸਾਨਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਕਈ ਥਾਵਾਂ ‘ਤੇ ਕਿਸਾਨਾਂ ਖੁਦ ਨੇ ਝੋਨੇ ਦੇ ਭਰੇ ਟਰਾਲੇ ਘੇਰੇ ਹਨ। ਦੱਸਿਆ ਜਾ ਰਿਹਾ ਹੈ ਕਿ ਬਾਹਰੋਂ ਸਸਤੇ ਭਾਅ ਤੇ ਖਰੀਦਿਆ ਝੋਨਾ ਪੰਜਾਬ ਵਿੱਚ ਸਰਕਾਰੀ ਰੇਟ ’ਤੇ ਵੇਚਣ ਲਈ ਝੋਨਾ ਆ ਰਿਹਾ ਹੈ। ਦਿੱਲੀਓਂ ਆਏ ਝੋਨੇ ਦੇ ਭਰੇ ਟਰਾਲੇ ਨੌਜਵਾਨ ਕਿਸਾਨਾਂ ਨੇ ਘੇਰੇ ਥੇਹ ਕਲੰਦਰ ਟੋਲ ਪਲਾਜ਼ਾ ਫਾਜ਼ਿਲਕਾ ਦੇ ਕੋਲ ਰੁਕਿਆ ਗਿਆ।

  ਇਸ ਤੋਂ ਇਲਾਵਾ ਇੱਕ ਵੀਡੀਓ ਵਿੱਚ ਤਾਂ ਇੱਕ ਪਿੰਡ ਵਿੱਚ ਬਾਹਰੋ ਟਰੱਕ ਨਾਲ ਆਏ ਝੋਨੇ ਨੂੰ ਟਰੈਕਟਰ ਵਿੱਚ ਭਰ ਕੇ ਵੇਚਣ ਦੀ ਤਿਆਰੀ ਚੱਲ ਰਹੀ ਹੈ।

  ਇਸ ਤਰ੍ਹਾਂ ਹੀ ਤਪੇ ਖੇਤਰ ਵਿੱਚ ਯੂਪੀ ਦਾ ਝੋਨੇ ਦੇ ਭਰਾ ਟਰੱਕਾਂ ਨੂੰ ਫੜਿਆ ਗਿਆ। ਇਸਦੀ ਜਾਣਕਾਰੀ ਬੀਕੇਯੂ ਡਕੌਂਦਾ ਦਾ ਸੀਨੀਅਰ ਮੀਤ ਪ੍ਰਧਾਨ ਸਹਿਣਾ ਬਲਾਕ ਬੂਟਾ ਸਿੰਘ ਬਰਾੜ ਨੇ ਦਿੱਤੀ ਹੈ।

  ਬਾਹਰਲੀਆਂ ਸਟੇਟਾਂ ਤੋਂ ਪੰਜਾਬ ਵਿਚ ਆ ਰਹੇ ਝੋਨੇ ਦੇ ਟਰੱਕਾਂ ਨੂੰ ਧਰੇੜੀ ਜੱਟਾਂ ਟੋਲ ਪਲਾਜਾ ਉੱਤੇ ਬੀ ਕੇ ਯੂ ਕ੍ਰਾਂਤੀਕਾਰੀ ਅਤੇ ਬੀ ਕੇ ਯੂ ਸਿਧੂਪੁਰ ਵੱਲੋਂ ਰੋਕਿਆ ਗਿਆ ਹੈ। ਇਨਾ ਦੀਆਂ ਬਿਲਟੀਆਂ ਮਾਰਕਫੈਡ ਦੀਆਂ ਹਨ। ਜਿਨਾ ਉੱਪਰ ਮਾਲ ਵੇਚਣ ਵਾਲੇ ਅਤੇ ਖਰੀਦਣ ਵਾਲੇ ਦੇ ਹਸਤਾਖਰ ਨਹੀਂ ਹਨ।

  ਇਹ ਤਿਨੋਂ ਟਰੱਕ ਡੇਰਾਬਸੀ ਤੋਂ ਭਰੇ ਗਏ ਹਨ। ਇਨਾ ਵਿਚੋ ਦੋ ਟਰੱਕ ਪਟਿਆਲਾ ਨੰਬਰ ਹਨ (PB 11 CF 9061 or PB 11 AH 9061) ਜਿਨਾ ਨੇ ਝੋਨਾ ਲੈ ਕੇ ਨਾਭੇ ਜਾਣਾ ਹੈ ਅਤੇ ਤੀਜਾ ਵੱਡਾ ਟਰੱਕ ਰਾਜਸਥਾਨ ਨੰਬਰ RJ 31 GA 6239 ਹੈ ਜਿਸ ਨੇ ਮੌੜ ਮੰਡੀ ਜਾਣਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਝੋਨਾ ਸਰਕਾਰੀ ਰੇਟ ਤੇ ਖਰੀਦਿਆ ਜਾ ਰਿਹਾ ਹੈ ਤਾਂ ਕੋਈ ਝੋਨਾ ਖਰੀਦ ਕੇ ਐਨੀ ਦੂਰ ਦਾ ਕਿਰਾਇਆ ਕਿਓ ਭਰੇਗਾ। ਜਦੋਂ ਕਿ ਹਰ ਲੋਕਲ ਮੰਡੀ ਵਿਚ ਝੋਨਾ ਵੱਡੇ ਪੱਧਰ ਤੇ ਪਹੁੰਚ ਚੁੱਕਿਆ ਹੈ। ਫਿਰ ਲੋਕਲ ਮੰਡੀ ਤੋਂ ਝੋਨਾ ਕਿਓ ਨਹੀਂ ਖਰੀਦਿਆ ਜਾ ਰਿਹਾ। ਮਤਲਬ ਸਾਫ ਹੈ ਬਾਹਰੋ ਸਸਤਾ ਝੋਨਾ ਖਰੀਦ ਕੇ ਸਰਕਾਰੀ ਰੇਟ ਵਿਚ ਪੰਜਾਬ ਲਿਆ ਕੇ ਵੇਚਿਆ ਜਾ ਰਿਹਾ ਹੈ। ਜਿਸ ਨਾਲ ਪੰਜਾਬ ਦਾ ਸਰਕਾਰੀ ਖਰੀਦ ਦਾ ਕੋਟਾ ਖਤਮ ਕਰਕੇ ਪੰਜਾਬ ਦੇ ਕਿਸਾਨਾ ਨੂੰ ਘਾਟਾ ਪਾਇਆ ਜਾ ਰਿਹਾ ਹੈ।

  ਬਾਹਰਲੇ ਰਾਜਾਂ ਅਤੇ ਜ਼ਿਲ੍ਹਿਆਂ ਤੋਂ ਲਿਆਂਦੇ ਝੋਨੇ ਦੇ ਟਰੱਕਾਂ ਨੂੰ ਕਿਸਾਨਾਂ ਵਲੋਂ ਪਿੰਡ ਪੱਖੋਕੇ ਨੇੜੇ ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ 'ਤੇ ਘੇਰ ਲਿਆ ਗਿਆ। ਜਿਸ ਕਰਕੇ ਕਿਸਾਨਾਂ ਅਤੇ ਟਰੱਕ ਡਰਾਈਵਰਾਂ ਵਿੱਚ ਮਾਹੌਲ ਤਣਾਅਪੂਰਣ ਹੋ ਗਿਆ ਅਤੇ ਰੋਸ ਵਜੋਂ ਟਰੱਕ ਡਰਾਈਵਰਾਂ ਵਲੋਂ ਰੋਡ ਜਾਮ ਕਰ ਦਿੱਤਾ ਗਿਆ।

  ਇਸ ਮੌਕੇ ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਬਾਹਰੀ ਰਾਜਾਂ ਮੱਧ ਪ੍ਰਦੇਸ਼ ਅਤੇ ਯੂਪੀ ਤੋਂ ਝੋਨਾ ਸਸਤੇ ਭਾਅ ਖਰੀਦ ਕੇ ਵਪਾਰੀ ਇਸ ਨੂੰ ਪੰਜਾਬ ਵਿੱਚ ਲਿਆ ਕੇ ਮਹਿੰਗੇ ਭਾਅ ਵੇਚ ਕੇ ਸਰਕਾਰ ਨੂੰ ਰਗੜਾ ਲਾ ਰਹੇ ਹਨ। ਇਸ ਗੈਰ ਕਾਨੂੰਨੀ ਕੰਮ ਨੂੰ ਸਰਕਾਰ ਅਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ। ਇਸੇ ਤਰ੍ਹਾਂ ਪੰਜਾਬ ਦੇ ਅੰਮ੍ਰਿਤਸਰ ਇਲਾਕੇ ਦੇ ਜ਼ਿਲ੍ਹਿਆਂ ਵਿਚੋਂ ਝੋਨਾ ਲਿਆ ਕੇ ਮਾਲਵਾ ਖੇਤਰ ਦੇ ਸ਼ੈਲਰਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਮਾਲਵੇ ਦੇ ਕਿਸਾਨਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪ੍ਰਸ਼ਾਸਨ ਅਤੇ ਸਰਕਾਰ ਦੀ ਨਾਲਾਇਕੀ ਕਾਰਨ ਕਿਸਾਨਾਂ ਨੂੰ ਇਹਨਾਂ ਟਰੱਕਾਂ ਨੂੰ ਘੇਰਨਾ ਪਿਆ ਹੈ।


  ਉਹਨਾਂ ਮੰਗ ਕੀਤੀ ਕਿ ਇਸ ਝੋਨੇ ਨੂੰ ਖਰੀਦਣ ਵਾਲੇ ਲੋਕਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਘਟਨਾ ਸਥਾਨ 'ਤੇ ਡੀਐਫਐਸਓ ਹਰਪ੍ਰੀਤ ਚਹਿਲ, ਮਾਰਕੀਟ ਕਮੇਟੀ ਬਰਨਾਲਾ ਦੇ ਸੈਕਟਰੀ ਗੁਰਲਾਲ ਸਿੰਘ, ਐਸਐਚਓ ਬਲਜੀਤ ਸਿੰਘ ਅਤੇ ਚੌਂਕੀ ਇੰਚਾਰਜ਼ ਜਸਵੀਰ ਸਿੰਘ ਪਹੁੰਚੇ। ਜਿਹਨਾਂ ਵਲੋਂ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਗਈ।
  Published by:Sukhwinder Singh
  First published:

  Tags: Agriculture ordinance, Farmers, Paddy, Protest, UP

  ਅਗਲੀ ਖਬਰ