ਕਿਸਾਨ ਅੰਦੋਲਨ ਤੋਂ ਇੰਡਸਟਰੀ ਪ੍ਰੇਸ਼ਾਨ, ਡੇਢ ਮਹੀਨੇ ਵਿਚ 50% ਤੱਕ ਘੱਟ ਹੋਇਆ ਕਾਰੋਬਾਰ

News18 Punjabi | News18 Punjab
Updated: January 2, 2021, 5:42 PM IST
share image
ਕਿਸਾਨ ਅੰਦੋਲਨ ਤੋਂ ਇੰਡਸਟਰੀ ਪ੍ਰੇਸ਼ਾਨ, ਡੇਢ ਮਹੀਨੇ ਵਿਚ 50% ਤੱਕ ਘੱਟ ਹੋਇਆ ਕਾਰੋਬਾਰ
ਕਿਸਾਨ ਅੰਦੋਲਨ ਤੋਂ ਇੰਡਸਟਰੀ ਪ੍ਰੇਸ਼ਾਨ, ਡੇਢ ਮਹੀਨੇ ਵਿਚ 50% ਤੱਕ ਘੱਟ ਹੋਇਆ ਕਾਰੋਬਾਰ

ਦਿੱਲੀ-ਹਰਿਆਣਾ ਸਰਹੱਦ 'ਤੇ ਸਥਿਤ ਕੁੰਡਲੀ ਉਦਯੋਗਿਕ ਖੇਤਰ ਦਾ ਜਾਇਜ਼ਾ ਲੈਂਦੇ ਹੋਏ ਪਤਾ ਚੱਲਿਆ ਕਿ ਇੰਡਸਟਰੀ ਕਿਸਾਨਾਂ ਦੇ ਅੰਦੋਲਨ ਤੋਂ ਪ੍ਰੇਸ਼ਾਨ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਅੱਜ ਕਿਸਾਨ ਵਿਰੋਧ ਪ੍ਰਦਰਸ਼ਨ ਦਾ 38ਵਾਂ ਦਿਨ ਹੈ, ਪ੍ਰਦਰਸ਼ਨਕਾਰੀ ਕਿਸਾਨ ਦੇਸ਼ ਦੀ ਰਾਜਧਾਨੀ, ਦਿੱਲੀ ਦੀ ਸਰਹੱਦਾਂ 'ਤੇ ਡੱਟੇ ਹੋਏ ਹਨ। ਪਿਛਲੇ ਡੇਢ ਮਹੀਨੇ ਵਿਚ ਕਿਸਾਨ ਅੰਦੋਲਨ ਕਾਰਨ ਕਾਰੋਬਾਰ ਵਿਚ ਤਕਰੀਬਨ 50 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਕੱਚੇ ਮਾਲ ਦੀ ਸਪਲਾਈ ਘੱਟ ਜਾਣ ਕਾਰਨ ਮੈਨੂਫੈਕਚਰਿੰਗ ਹੌਲੀ ਹੋ ਗਈ ਹੈ। ਸੀਐੱਨਬੀਸੀ ਆਵਾਜ਼ (CNBC-Awaaz) ਦੀ ਇਕ ਰਿਪੋਰਟ ਦੇ ਅਨੁਸਾਰ, ਦਿੱਲੀ-ਹਰਿਆਣਾ ਸਰਹੱਦ 'ਤੇ ਸਥਿਤ ਕੁੰਡਲੀ ਉਦਯੋਗਿਕ ਖੇਤਰ ਦਾ ਜਾਇਜ਼ਾ ਲੈਣ ਉਤੇ ਪਤਾ ਲੱਗਾ ਕਿ ਉਦਯੋਗ ਕਿਸਾਨੀ ਅੰਦੋਲਨ ਤੋਂ ਪ੍ਰੇਸ਼ਾਨ ਹੈ। ਇੱਕ ਮਹੀਨੇ ਵਿੱਚ ਕਾਰੋਬਾਰ ਵਿੱਚ 50 ਪ੍ਰਤੀਸ਼ਤ ਦੀ ਕਮੀ ਆਈ ਹੈ।

ਆਰਡਰ ਮਿਲਣ ਤੋਂ ਬਾਅਦ ਨਹੀਂ ਹੋ ਰਹੀ ਹੈ ਡਲਿਵਰੀ- ਆਰਡਰ ਦੇ ਬਾਵਜੂਦ ਸਪੁਰਦਗੀ ਨਹੀਂ ਕੀਤੀ ਜਾ ਰਹੀ ਹੈ। ਕੱਚੇ ਮਾਲ ਦੀ ਸਪਲਾਈ ਵਿਚ ਕਮੀ ਆਈ ਹੈ। ਟਰਾਂਸਪੋਰਟਰ ਹਰ ਇਕ ਸਮਾਨ ਲਈ 3000-3500 ਰੁਪਏ ਵਾਧੂ ਵਸੂਲ ਰਹੇ ਹਨ। ਚੀਜ਼ਾਂ ਤਿਆਰ ਹਨ ਪਰ ਸਪੁਰਦਗੀ ਦਾ ਕੋਈ ਸਾਧਨ ਨਹੀਂ। ਕਾਮੇ ਕੰਮ ਕਰਨ ਲਈ ਫੈਕਟਰੀਆਂ ਤੱਕ ਨਹੀਂ ਪਹੁੰਚ ਪਾ ਰਹੇ ਹਨ। ਕੰਮ ਦੀ ਘਾਟ ਦੇ ਮੱਦੇਨਜ਼ਰ ਇਕ ਦਿਨ ਛੱਡ ਕੇ ਮਜ਼ਦੂਰਾਂ ਨੂੰ ਬੁਲਾਇਆ ਜਾ ਰਿਹਾ ਹੈ।

ਪੁਰਾਣੇ ਰੇਟ ਉਤੇ ਹੀ ਕਰਨੀ ਪੈ ਰਹੀ ਹੈ ਡਲਿਵਰੀ  - ਕੱਚਾ ਮਾਲ ਵੇਅਰ ਹਾਊਸ ਵਿਚ ਪਿਆ ਖਰਾਬ ਹੋ ਰਿਹਾ ਹੈ। ਇਨਪੁਟ ਕਾਸਟ ਵਿਚ ਵਾਧਾ ਹੋਇਆ ਹੈ ਪਰ ਪੁਰਾਣੇ ਰੇਟ ਉਤੇ ਹੀ ਡਲਿਵਰੀ ਕਰਨੀ ਪੈ ਰਹੀ ਹੈ। ਰੋਜ਼ਾਨਾ 6-7 ਘੰਟੇ ਆਵਾਜਾਈ ਉਤੇ ਹੀ ਖਰਚ ਹੋ ਰਹੇ ਹਨ।
ਪੰਜਾਬ ਵਿਚ ਟੈਲੀਕਾਮ ਟਾਵਰਾਂ ਉਤੇ ਹਮਲੇ- ਇਸ ਦੌਰਾਨ ਦੂਰਸੰਚਾਰ ਕੰਪਨੀਆਂ, ਟਾਵਰ ਕੰਪਨੀਆਂ ਅਤੇ ਉਦਯੋਗ ਚੈਂਬਰਾਂ ਨੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿੱਚ ਟੈਲੀਕਾਮ ਟਾਵਰ ’ਤੇ ਹੋਏ ਹਮਲਿਆਂ ਦੀ ਸਖਤ ਨਿੰਦਾ ਕੀਤੀ ਹੈ। ਰਾਜ ਵਿਚ ਲਗਭਗ 1600 ਟਾਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੰਪਨੀਆਂ ਨੇ ਕਰਮਚਾਰੀਆਂ ਦੇ ਨਾਲ ਨਾਲ ਟਾਵਰਾਂ ਦੀ ਸੁਰੱਖਿਆ ਵੀ ਮੰਗੀ ਹੈ।
Published by: Ashish Sharma
First published: January 2, 2021, 5:30 PM IST
ਹੋਰ ਪੜ੍ਹੋ
ਅਗਲੀ ਖ਼ਬਰ