Home /News /punjab /

Farm Reform Bills: ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਆਈ ਚਿੱਠੀ ਦਾ ਦਿੱਤਾ ਜਵਾਬ...

Farm Reform Bills: ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਆਈ ਚਿੱਠੀ ਦਾ ਦਿੱਤਾ ਜਵਾਬ...

ਖੇਤੀ ਕਾਨੂੰਨ: ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਆਈ ਚਿੱਠੀ ਦਾ ਦਿੱਤਾ ਜਵਾਬ... (ਸੰਕੇਤਕ ਫੋਟੋ)

ਖੇਤੀ ਕਾਨੂੰਨ: ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਆਈ ਚਿੱਠੀ ਦਾ ਦਿੱਤਾ ਜਵਾਬ... (ਸੰਕੇਤਕ ਫੋਟੋ)

 • Share this:
  ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਭੇਜੀ ਚਿੱਠੀ ਦਾ ਜਵਾਬ ਦਿੱਤਾ ਹੈ। ਇਸ ਵਿਚ ਸਰਕਾਰ ਦੀ ਨੀਅਤ ਉਤੇ ਵੀ ਵੱਡੇ ਸਵਾਲ ਕੀਤੇ ਗਏ ਹਨ। ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਲੰਬੀ ਚੱਲੀ ਮੀਟਿੰਗ ਵਿਚ ਇਸ ਸਬੰਧੀ ਚਰਚਾ ਕੀਤੀ ਤੇ ਸਰਕਾਰ ਨੂੰ ਜਵਾਬ ਦਿੱਤਾ ਗਿਆ।

  ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਨੀਅਤ ਉਤੇ ਸਵਾਲ ਚੁੱਕਦੇ ਹੋਏ ਆਖਿਆ ਹੈ-''ਬਹੁਤ ਦੂੱਖ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਵਲ਼ੋ ਲਿਖੀ ਗਈ ਚਿੱਠੀ ਵੀ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ। ਸਰਕਾਰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਠੀਕ ਵਿਹਾਰ ਨਹੀਂ ਕਰ ਰਹੀ।''

  ਜਥੇਬੰਦੀਆਂ ਨੇ ਆਖਿਆ ਹੈ- ਸਰਕਾਰ ਬੁਨਿਆਦੀ ਜ਼ਰੂਰਤਾਂ ਨੂੰ ਸਿਰਫ ਕੁਝ ਸ਼ੋਧਾ ਤੱਕ ਹੀ ਸੀਮਤ ਰੱਖਣਾ ਚਾਹੁੰਦੀ ਹੈ। ਕਿਸਾਨਾਂ ਤਿੰਨਾਂ ਕਾਨੂੰਨ ਵਿੱਚ ਸ਼ੋਧਾਂ ਨਹੀਂ ਮੰਗ ਰਹੇ, ਸਗੋਂ ਕਾਨੂੰਨ ਰੱਦ ਹੋਣੇ ਚਾਹੀਦੇ ਹਨ।  ਬਿਜਲੀ ਬਿੱਲ ਸੰਬੰਧੀ ਵੀ ਸਰਕਾਰ ਨੇ ਕੋਈ ਸ਼ਪਸ਼ਟ ਨਹੀਂ ਕੀਤਾ।

  ਕਿਸਾਨ ਸੰਗਠਨ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਕੋਈ ਠੋਸ ਪ੍ਰਸਾਤਵ ਲਿਖਤੀ ਰੂਪ ਵਿੱਚ ਭੇਜਣ ਤਾਂ ਜੋ ਕਿਸਾਨ ਵੀ ਗੱਲਬਾਤ ਕਰ ਸਕਣ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜਿਸ ਤਰ੍ਹਾ ਸਰਕਾਰ ਨੇ ਚਿੱਠੀ ਲਿਖੀ, ਉਸ ਤੋਂ ਸਾਫ਼ ਜਾਹਿਰ ਹੈ ਕਿ ਇਸ ਮਸਲੇ ਨੂੰ ਹਲਕੇ ਵਿੱਚ ਲੈ ਰਹੀ ਹੈ।

  ''ਅੰਦੋਲਨ ਨੂੰ ਲੰਮਾ ਖਿੱਚਣਾ ਚਾਹੁੰਦੀ ਹੈ। ਜਦੋਂ 5ਵੇਂ ਗੇੜ ਦੀ ਗੱਲਬਾਤ ਹੋਈ ਤਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਸ ਕਾਨੂੰਨ ਦੀ ਸਮੱਸਿਆ ਬਾਰੇ ਪੁੱਛਿਆ, ਅਸੀਂ ਇਸ ਕਾਨੂੰਨ ਦੀਆ ਸਮੱਸਿਆ ਬਾਰੇ ਦੱਸਿਆ। ਅਮਿਤ ਸ਼ਾਹ ਨਾਲ ਹੋਈ ਗੱਲਬਾਤ ਵਿਚ ਸਰਕਾਰ ਵੱਲੋਂ ਲਿਖਤ ਪ੍ਰੋਪੋਜਲ ਆਇਆ ਜਿਸ ਵਿੱਚ ਵੀ ਸਿਰਫ ਸੋਧਾਂ ਹੀ ਸਨ । ਅਸੀਂ ਸਰਕਾਰੀ ਨੂੰ ਬੇਨਤੀ ਕਰ ਰਹੇ ਹਾਂ ਕੀ ਆਪਣੀ ਜਿੱਦ ਛੱਡੇ।''

  ''ਸਰਕਾਰ ਨੇ ਚਿੱਠੀ ਵਿੱਚ ਲਿਖੀਆਂ ਕਿ ‘ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਪਰ ਕਿਸਾਨ ਆਗੂ ਨਹੀਂ ਮੰਨਦੇ’ ਇਹ ਬਿਲਕੁਲ ਝੂਠ ਹੈ। ਦਿੱਲੀ ਦੀਆਂ ਬਰੂੰਹਾਂ ਉਤੇ ਕਿਸਾਨ ਸਰਕਾਰ ਨਾਲ ਗੱਲ-ਬਾਤ ਕਰਨ ਹੀ ਆਏ ਹਨ।''
  Published by:Gurwinder Singh
  First published:

  Tags: Agriculture ordinance, Farmers Protest

  ਅਗਲੀ ਖਬਰ