• Home
  • »
  • News
  • »
  • punjab
  • »
  • AGRICULTURE FARMERS UPSET OVER NOT SELLING WATERMELON AT FAIR PRICE JAGJEET DHANJU RP

ਸਹੀ ਮੁੱਲ 'ਤੇ ਤਰਬੁਜ਼ ਨਾ ਵਿਕਣ ਕਾਰਨ ਪਰੇਸ਼ਾਨ ਹੋਏ ਕਿਸਾਨ

ਸਹੀ ਮੁੱਲ 'ਤੇ ਤਰਬੁਜ਼ ਨਾ ਵਿਕਣ ਕਾਰਨ ਪਰੇਸ਼ਾਨ ਹੋਏ ਕਿਸਾਨ

ਸਹੀ ਮੁੱਲ 'ਤੇ ਤਰਬੁਜ਼ ਨਾ ਵਿਕਣ ਕਾਰਨ ਪਰੇਸ਼ਾਨ ਹੋਏ ਕਿਸਾਨ

  • Share this:
    ਜਗਜੀਤ ਧੰਜੂ: ਗਰਮੀਆਂ ਦੇ ਮੌਸਮ 'ਚ ਬਜ਼ਾਰਾਂ ਵਿੱਚ ਤਰਬੂਜ਼ ਕਾਫੀ ਵਿਕਦਾ ਹੈ। ਆਪਣੇ ਸੁਆਦ ਅਤੇ ਔਸਤ ਕੀਮਤ ਦੀ ਵਜ੍ਹਾਂ ਦੇ ਨਾਲ ਇਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।ਗਰਮੀਆਂ ਵਿੱਚ ਹੋਣ ਵਾਲੀਆਂ ਕਈ ਸਮਸਿੱਆਵਾਂ ਤੋਂ ਬਚਾਉਣ ਦੇ ਨਾਲ ਨਾਲ ਇਹ ਕਾਫੀ ਫਾਇਦੇਮੰਦ ਹੁੰਦਾ ਹੈ। ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਖਾਂਦੇ ਜਾਣ ਵਾਲਾ ਫਲ ਤਰਬੂਜ਼ ਪੰਜਾਬ ਵਿੱਚ ਕਾਫੀ ਵਿਕਦਾ ਹੈ ਖਾਸ ਤੌਰ ਗਰਮੀਆਂ ਵਿੱਚ ਤੁਹਾਨੂੰ ਹਰ ਸੜਕ ਕਿਨਾਰੇ ਤੁਹਾਨੂੰ ਖਰਬੂਜ਼ੇ ਹਦਵਾਣੇ ਵਿਕਦੇ ਹੋਏ ਨਜ਼ਰ ਆਉਣਗੇ। ਪੰਜਾਬ ਦੇ ਕਿਸਾਨ ਖਾਸ ਤੋਰ ਦੁਆਬਾ ਖੇਤਰ ਦੇ ਉਹ ਕਿਸਾਨ ਜੋ ਫਲਾਂ ਦੀ ਖੇਤੀ ਜ਼ਿਆਦਾ ਕਰਦੇ ਹਨ, ਖਾਸ ਤੌਰ ਗਰਮੀਆਂ ਵਿੱਚ ਤਰਬੂਜ਼ ਅਤੇ ਖਰਬੂਜੇ ਦੀ ਖੇਤੀ ਤੋਂ ਇਸ ਵਾਰ ਕਿਸਾਨ ਕਾਫੀ ਨਰਾਜ਼ ਨਜ਼ਰ ਆ ਰਹੇ ਹਨ।
    ਦਰਅਸਲ ਮਾਹਾਂਮਾਰੀ ਦੇ ਕਾਰਨ ਚੱਲ ਰਹੇ ਲੌਕਡਾਊਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਪੂਰਥਲੇ ਦੀ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਖਰਬੂਜ਼ਾਂ ਮੰਡੀਆਂ ਵਿੱਚ ਗਿਣੀ ਜਾਂਦੀ ਹੈ ਪਰ ਇਸ ਵਾਰ ਉੱਥੋਂ ਦੇ ਕਿਸਾਨ ਵੀ ਫਸਲ ਦੀ ਬਦਹਾਲੀ ਤੋਂ ਨਿਰਾਸ਼ ਹਨ, ਜਿਸ ਦਾ ਕਾਰਨ ਬੇਮੌਸਮੀ ਬਾਰਿਸ਼ ਤਾਂ ਹੈ ਪਰ ਬੰਦ ਮਾਹੌਲ ਦੇ ਕਾਰਨ ਕਿਸਾਨਾਂ ਫਲਾਂ ਦਾ ਰੇਟ ਨਹੀਂ ਮਿਲ ਰਿਹ ਅਤੇ ਢੋਆ-ਢੋਆਈ ਵੀ ਨਹੀਂ ਰਹੀ ਹੈ ਅਤੇ ਦੂਜੇ ਪਾਸੇ ਬਾਰਸ਼ ਕਾਰਨ ਫਸਲ ਖਰਾਬ ਹੋ ਰਹੀ ਹੈ। ਜਿਸ ਦਾ ਅਸਰ ਫਲ ਦੀ ਆੜਤ ਕਰਨ ਵਾਲੇ ਵਪਾਰੀ ਦੀ ਇਸ ਦੀ ਮਾਰ ਦੇ ਪ੍ਰਭਾਵ ਹੇਠ ਹਨ।
    Published by:Ramanpreet Kaur
    First published: