ਕਿਸਾਨਾਂ ਨੂੰ ਇਕ ਵਾਰ ਮੁੜ ਦਿੱਲੀ 'ਚ ਦਾਖਲ ਹੋਣਾ ਹੋਵੇਗਾ ਤੇ ਬੈਰੀਕੇਡ ਤੋੜਨੇ ਪੈਣਗੇ: ਰਾਕੇਸ਼ ਟਿਕੈਤ

News18 Punjabi | News18 Punjab
Updated: March 24, 2021, 4:11 PM IST
share image
ਕਿਸਾਨਾਂ ਨੂੰ ਇਕ ਵਾਰ ਮੁੜ ਦਿੱਲੀ 'ਚ ਦਾਖਲ ਹੋਣਾ ਹੋਵੇਗਾ ਤੇ ਬੈਰੀਕੇਡ ਤੋੜਨੇ ਪੈਣਗੇ: ਰਾਕੇਸ਼ ਟਿਕੈਤ
13 ਮਾਰਚ ਨੂੰ ਪੱਛਮੀ ਬੰਗਾਲ ਜਾਵਾਂਗਾ, ਕਾਨੂੰਨਾਂ ਦੀ ਵਾਪਸੀ ਤੱਕ ਅੰਦੋਲਨ ਜਾਰੀ ਰਹੇਗਾ: ਰਾਕੇਸ਼ ਟਿਕੈਤ( ਫਾਈਲ ਫੋਟੋ)

  • Share this:
  • Facebook share img
  • Twitter share img
  • Linkedin share img
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਆਖਿਆ ਹੈ ਕਿ ਕਿਸਾਨਾਂ ਨੂੰ ਇਕ ਵਾਰ ਮੁੜ ਦਿੱਲੀ ਵਿਚ ਦਾਖਲ ਹੋਣਾ ਹੋਵੇਗਾ ਤੇ ਬੈਰੀਕੇਡ ਤੋੜਨੇ ਪੈਣਗੇ। ਕਿਸਾਨ ਆਗੂ ਨੇ ਆਪਣੇ ਟਵਿਟਰ ਉਤੇ ਲਿਖਿਆ ਹੈ ਕਿ ਕਿਸਾਨਾਂ ਨੂੰ ਇਕ ਵਾਰ ਮੁੜ ਦਿੱਲੀ ਵਿਚ ਦਾਖਲ ਹੋਣਾ ਹੋਵੇਗਾ। ਇਸ ਲਈ ਬੈਰੀਕੇਟ ਤੋੜਨੇ ਪੈਣਗੇ।

ਦੱਸ ਦਈਏ ਕਿ ਖੇਤੀ ਕਾਨੂੰਨਾਂ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ 26 ਜਨਵਰੀ ਪਿੱਛੋਂ ਗੱਲ਼ਬਾਤ ਰੁਕੀ ਹੋਈ ਹੈ। ਦੋਵੇਂ ਧਿਰਾਂ ਆਪਣੀ ਆਪਣੀ ਜ਼ਿਦ ਉਤੇ ਕਾਇਮ ਹਨ। ਸਰਕਾਰ ਭਾਵੇਂ ਗੱਲਬਾਤ ਸ਼ੁਰੂ ਕਰਨ ਦੀਆਂ ਗੱਲਾਂ ਤਾਂ ਕਰਦੀ ਹੈ ਪਰ ਕਿਸਾਨਾਂ ਨੂੰ ਕੋਈ ਰਸਮੀ ਸੱਦਾ ਨਹੀਂ ਦਿੱਤਾ ਜਾ ਰਿਹਾ ਹੈ।


ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਵਾਲੇ ਸੂਬਿਆਂ ਵਿਚ ਭਾਜਪਾ ਖਿਲਾਫ ਮੁਹਿੰਮ ਛੇੜੀ ਹੋਈ ਹੈ। ਇਸ ਦੌਰਾਨ ਕਿਸਾਨ ਆਗੂ ਨੇ ਇਹ ਟਵੀਟ ਸਾਂਝਾ ਕਰਕੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ।
Published by: Gurwinder Singh
First published: March 24, 2021, 3:17 PM IST
ਹੋਰ ਪੜ੍ਹੋ
ਅਗਲੀ ਖ਼ਬਰ