ਪੰਜਾਬ ਦੇ 4 ਥਰਮਲ ਪਲਾਂਟ ਬੰਦ ਹੋ ਚੁੱਕੇ ਹਨ। ਨਾਭਾ ਤੇ ਤਲਵੰਡੀ ਸਾਬੋ ਪਲਾਂਟ ਵਿਚੋਂ ਕੋਲਾ ਬਿਲਕੁਲ ਖਤਮ ਹੋ ਗਿਆ ਹੈ। ਬਾਕੀ ਥਰਮਲ ਪਲਾਂਟ ਕੋਲ ਵੀ 2 ਤੋਂ 3 ਦਿਨ ਦਾ ਹੀ ਕੋਲਾ ਬਚਿਆ। ਅਜਿਹੇ ਵਿਚ ਪੰਜਾਬ ਨੈਸ਼ਨਲ ਗਰਿੱਡ ਉਤੇ ਨਿਰਭਰ ਹੈ ਜਿੱਥੋਂ ਰੋਜ਼ਾਨਾ 1500 ਤੋਂ 1700 ਮੈਗਾਵਾਟ ਬਿਜਲੀ ਖਰੀਦੀ ਜਾ ਰਹੀ ਹੈ।
ਬਿਜਲੀ ਵਿਭਾਗ ਦੇ ਮੁੱਖੀ ਏ ਵੇਣੂ ਪ੍ਰਸਾਦ ਮੁਤਾਬਿਕ ਨੈਸ਼ਨਲ ਗਰਿੱਡ ਤੋਂ ਬਿਜਲੀ ਖਰੀਦਣੀ ਵੀ ਅਸਾਨ ਨਹੀਂ ਹੈ। ਉੱਥੇ ਬਿਜਲੀ ਦੀ ਉਪਲੱਬਤਾ ਦੇਖਣੀ ਪੈਂਦੀ ਹੈ, ਰੇਟ ਦੇਖਣਾ ਪੈਂਦਾ, ਪੈਸਾ ਐਂਡਵਾਸ ਦੇਣਾ ਪੈਂਦਾ...ਜਦਕਿ ਥਰਮਲ ਪਲਾਂਟਾਂ ਨੂੰ 40 ਦਿਨ ਬਾਅਦ ਪੈਸਾ ਦਿੱਤਾ ਜਾਂਦਾ ਹੈ।
ਬਿਜਲੀ ਵਿਭਾਗ ਅੱਗੇ ਪੈਸੇ ਦੀ ਕਮੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਬਿਜਲੀ ਦੀ ਸਮੱਸਿਆ ਇਸ ਲਈ ਹੈ ਕਿ ਕਿਉਂਕਿ ਝੋਨੇ ਦੇ ਸੀਜ਼ਨ ਦੌਰਾਨ ਲਈ ਬਿਜਲੀ ਵੀ ਵਾਪਿਸ ਕਰਨੀ ਪੈ ਰਹੀ ਹੈ। ਬਿਜਲੀ ਦੀ ਸਥਿਤੀ ਪੰਜਾਬ ਵਿਚ ਗੰਭੀਰ ਹੈ ਪਰ ਅਜੇ ਤੱਕ ਹਲਾਤ ਕੰਟਰੋਲ ਕੀਤੇ ਜਾ ਰਹੇ ਹਨ, ਪਰ ਜੇ ਲੰਮੇ ਸਮੇਂ ਤੱਕ ਮੌਜੂਦਾ ਸਥਿਤੀ ਬਣੀ ਰਹਿੰਦੀ ਹੈ, ਕੋਲਾ ਨਹੀਂ ਪਹੁੰਚਦਾ ਤਾਂ ਪਾਵਰ ਕੱਟ ਲੱਗ ਸਕਦੇ ਹਨ। ਬਿਜਲੀ ਸੰਕਟ ਖੜ੍ਹਾ ਹੋ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।