ਝੋਨਾ ਲਾਉਂਦੇ 6 ਮਜਦੂਰਾਂ ਨੂੰ ਚੜ੍ਹੀ ਗੈਸ, ਹਸਪਤਾਲ ਕਰਵਾਇਆ ਭਰਤੀ 

News18 Punjabi | News18 Punjab
Updated: July 27, 2021, 3:32 PM IST
share image
ਝੋਨਾ ਲਾਉਂਦੇ 6 ਮਜਦੂਰਾਂ ਨੂੰ ਚੜ੍ਹੀ ਗੈਸ, ਹਸਪਤਾਲ ਕਰਵਾਇਆ ਭਰਤੀ 
ਝੋਨਾ ਲਾਉਂਦੇ 6 ਮਜਦੂਰਾਂ ਨੂੰ ਚੜ੍ਹੀ ਗੈਸ, ਹਸਪਤਾਲ ਕਰਵਾਇਆ ਭਰਤੀ 

ਮਜਦੂਰ ਮੁਕਤੀ ਮੋਰਚਾ ਪੰਜਾਬ ਨੇ ਦੋਸ਼ ਲਾਇਆ ਹੈ ਕਿ ਕਿਸਾਨ ਨੇ ਜਾਣਬੁੱਝ ਕੇ ਝੋਨੇ ਵਿੱਚ ਕੋਈ ਜਹਿਰੀਲੀ ਚੀਜ ਪਾ ਦਿੱਤੀ, ਜਿਸ ਕਾਰਨ ਮਜਦੂਰਾਂ ਨੂੰ ਗੈਸ ਚੜ੍ਹ ਗਈ।

  • Share this:
  • Facebook share img
  • Twitter share img
  • Linkedin share img
ਬਲਦੇਵ ਸ਼ਰਮਾ

ਮਾਨਸਾ :  ਜਿਲੇ ਦੇ ਕਸਬਾ ਬੋਹਾ ਵਿਖੇ ਝੋਨਾ ਲਾਉਂਦੇ ਮਜਦੂਰ ਅਚਾਨਕ ਬੇਹੋਸ਼ ਹੋ ਗਏ ਹਨ। ਜਿੰਨਾਂ ਨੂੰ ਸਿਵਲ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਮਜਦੂਰ ਮੁਕਤੀ ਮੋਰਚਾ ਪੰਜਾਬ ਨੇ ਦੋਸ਼ ਲਾਇਆ ਹੈ ਕਿ ਕਿਸਾਨ ਨੇ ਜਾਣਬੁੱਝ ਕੇ ਝੋਨੇ ਵਿੱਚ ਕੋਈ ਜਹਿਰੀਲੀ ਚੀਜ ਪਾ ਦਿੱਤੀ, ਜਿਸ ਕਾਰਨ ਮਜਦੂਰਾਂ ਨੂੰ ਗੈਸ ਚੜ੍ਹ ਗਈ।

ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਜਿ਼ਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਅਤੇ ਲਾਲ ਝੰਡਾ ਭੱਠਾ ਮਜਦੂਰ ਯੁਨੀਅਨ ਏਕਟੂ ਦੇ ਜਿ਼ਲ੍ਹਾ ਪ੍ਰਧਾਨ ਜੀਤ ਸਿੰਘ ਬੋਹਾ ਨੇ ਕਿਹਾ ਕਿ ਜਦ ਮਜਦੂਰ ਬੋਹਾ ਵਿਖੇ ਇੱਕ ਕਿਸਾਨ ਦੀ ਜਮੀਨ ਵਿੱਚ ਝੋਨਾ ਲਗਾ ਰਹੇ ਸਨ ਤਾਂ ਉਨ੍ਹਾਂ ਕਿਹਾ ਕਿ ਹੁਣ ਅਸੀਂ ਥੱਕ ਗਏ ਹਾਂ ਬਾਕੀ ਝੋਨਾ ਸ਼ਾਮ ਨੂੰ ਲਗਾ ਦੇਵਾਂਗੇ। ਮਜਦੂਰਾਂ ਦਾ ਕਹਿਣਾ ਹੈ ਕਿ ਕਿਸਾਨ ਉਸ ਨਾਲ ਸਹਿਮਤ ਨਹੀਂ ਹੋਈ। ਉਸ ਨੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਝੋਨੇ ਵਿੱਚ ਕੋਈ ਜਹਿਰੀਲੀ ਦਵਾਈ ਪਾ ਦਿੱਤੀ। ਜਿਸ ਕਾਰਨ ਮਜਦੂਰ ਬੇਹੋਸ਼ ਹੋ ਕੇ ਜਮੀਨ ਤੇ ਡਿੱਗ ਪਏ। ਮਜਦੂਰਾਂ ਨੂੰ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਵੀ ਹਾਲੇ ਤੱਕ ਮਜਦੂਰਾਂ ਦਾ ਕੋਈ ਬਿਆਨ ਦਰਜ ਨਹੀਂ ਕੀਤਾ ਅਤੇ ਪੁਲਿਸ ਕਾਰਵਾਈ ਕਰਨ ਦੀ ਥਾਂ ਮਜਦੂਰਾਂ ਤੇ ਰਜੀਨਾਮੇ ਦਾ ਦਬਾਅ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਮਜਦੂਰਾਂ ਨੂੰ ਹਸਪਤਾਲ ਤੋਂ ਜਬਰਦਸਤੀ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਮਜਦੂਰਾਂ ਦੀ ਹਾਲਤ ਹਜੇ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਮਜਦੂਰਾਂ ਦਾ ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਪੁਲਿਸ ਪ੍ਰਸ਼ਾਸ਼ਨ ਤੇ ਸਿਹਤ ਮਹਿਕਮਾ ਜਿੰਮੇਵਾਰ ਹੈ।

ਮੋਰਚੇ ਨੇ ਐਲਾਨ ਕੀਤਾ ਕਿ ਜੇਕਰ ਸਬੰਧਿਤ ਪੁਲਿਸ ਕਰਮਚਾਰੀਆਂ ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪਾਲ ਸਿੰਘ ਬਹਾਦੁਪਰਪੁਰ ਅਤੇ ਜੁੰਮਾ ਸਿੰਘ ਬੋਹਾ ਮੌਜੂਦ ਸਨ।

ਦੂਜੇ ਪਾਸੇ ਥਾਣਾ ਦੇ ਇੰਚਾਰਜ ਹਰਦਿਆਲ ਦਾਸ ਨੇ ਦੱਸਿਆ ਕਿ ਝੋਨੇ ਵਿੱਚ ਕੋਈ ਜਹਿਰੀਲੀ ਚੀਜ ਪਾਉਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਝੋਨਾ ਲਾਉਣ ਜਾਂ ਨਾ ਲਾਉਣ ਨੂੰ ਲੈ ਕੇ ਆਪਸੀ ਹੈ। ਪੁਲਿਸ ਨੇ ਕਿਹਾ ਕਿ ਇਸ ਦੀ ਪੜਤਾਲ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
Published by: Sukhwinder Singh
First published: July 27, 2021, 7:39 AM IST
ਹੋਰ ਪੜ੍ਹੋ
ਅਗਲੀ ਖ਼ਬਰ