ਗਾਜੀਪੁਰ ਬਾਰਡਰ ਕਿਲ੍ਹੇ ਵਿਚ ਤਬਦੀਲ, ਰਸਤਿਆਂ 'ਤੇ ਬੈਰੀਕੇਡ, ਡ੍ਰੋਨ ਰਾਹੀਂ ਨਿਗਰਾਨੀ

News18 Punjabi | News18 Punjab
Updated: February 2, 2021, 12:44 PM IST
share image
ਗਾਜੀਪੁਰ ਬਾਰਡਰ ਕਿਲ੍ਹੇ ਵਿਚ ਤਬਦੀਲ, ਰਸਤਿਆਂ 'ਤੇ ਬੈਰੀਕੇਡ, ਡ੍ਰੋਨ ਰਾਹੀਂ ਨਿਗਰਾਨੀ
ਗਾਜੀਪੁਰ ਬਾਰਡਰ ਕਿਲ੍ਹੇ ਵਿਚ ਤਬਦੀਲ, ਰਸਤਿਆਂ 'ਤੇ ਬੈਰੀਕੇਡ, ਡ੍ਰੋਨ ਰਾਹੀਂ ਨਿਗਰਾਨੀ (ANI)

  • Share this:
  • Facebook share img
  • Twitter share img
  • Linkedin share img
ਦਿੱਲੀ-ਉੱਤਰ ਪ੍ਰਦੇਸ਼ ਵਿਚਾਲੇ ਸਥਿਤ ਗਾਜ਼ੀਪੁਰ ਬਾਰਡਰ ਸੋਮਵਾਰ ਨੂੰ ਇਕ ਕਿਲ੍ਹੇ ਵਿਚ ਬਦਲ ਗਿਆ, ਇਥੇ ਹਜ਼ਾਰਾਂ ਕਿਸਾਨ ਨਵੇਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਵਿਰੋਧ ਸਥਾਨ ਉਤੇ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਦੇ ਨਾਲ ਨਾਲ ਕਈ ਲੇਅਰਾਂ ਦੀ ਬੈਰੀਕੇਡ ਕਰ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵਧ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਟ ਨਵੰਬਰ ਤੋਂ ਹੀ ਯੂਪੀ ਗੇਟ 'ਤੇ ਡਟੇ ਹਨ।

ਸੂਬਾਈ ਆਰਮਡ ਫੋਰਸਿਜ਼ (ਪੀਏਸੀ) ਅਤੇ ਆਰਏਐਫ ਸਮੇਤ ਸੈਂਕੜੇ ਸੁਰੱਖਿਆ ਕਰਮਚਾਰੀਆਂ ਨੂੰ ਚੌਕਸੀ 'ਤੇ ਰੱਖਿਆ ਗਿਆ ਹੈ। ਡਰੋਨ ਦੀ ਵਰਤੋਂ ਸਥਿਤੀ ਦੀ ਨਿਗਰਾਨੀ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਤੋਂ ਵਧੇਰੇ ਕਿਸਾਨ ਆ ਰਹੇ ਹਨ। ਬੈਰੀਕੇਡਾਂ ਤੋਂ ਇਲਾਵਾ, ਕੰਡਿਆਲੀ ਤਾਰਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਪੈਦਲ ਚੱਲਣ ਤੋਂ ਰੋਕਿਆ ਜਾ ਸਕੇ।

ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ, '' ਗਾਜ਼ੀਆਬਾਦ ਦੇ ਜ਼ਿਲ੍ਹਾ ਅਧਿਕਾਰੀ ਅਜੇ ਸ਼ੰਕਰ ਪਾਂਡੇ ਅਤੇ ਸੀਨੀਅਰ ਪੁਲਿਸ ਕਪਤਾਨ ਕਲਾਨਿਧੀ ਨੈਥਾਨੀ ਨੇ ਗਾਜ਼ੀਪੁਰ-ਯੂਪੀ ਸਰਹੱਦ ਉਤੇ ਜਾਰੀ ਅੰਦਲਨ ਦੌਰਾਨ ਗਾਜ਼ੀਪੁਰ, ਸੀਮਪੁਰੀ ਅਤੇ ਦਿਲਸ਼ਾਦ ਗਾਰਡਨ ਖੇਤਰਾਂ ਦਾ ਦੌਰਾ ਕੀਤਾ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ।
ਪਾਂਡੇ ਅਤੇ ਨੈਥਾਨੀ ਨੇ ਸਥਿਤੀ ਬਾਰੇ ਵਿਚਾਰ ਵਟਾਂਦਰੇ ਅਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦਿੱਲੀ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਪਰ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
Published by: Gurwinder Singh
First published: February 2, 2021, 11:47 AM IST
ਹੋਰ ਪੜ੍ਹੋ
ਅਗਲੀ ਖ਼ਬਰ