Home /News /punjab /

ਸ਼ਾਹੀਨ ਬਾਗ ਵਿਚ ਮੋਰਚਾ ਲਾਉਣ ਵਾਲੀ ਬਿਲਕੀਸ ਬਾਨੋ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਸਿੰਘੂ ਬਾਰਡਰ ਪੁੱਜੀ

ਸ਼ਾਹੀਨ ਬਾਗ ਵਿਚ ਮੋਰਚਾ ਲਾਉਣ ਵਾਲੀ ਬਿਲਕੀਸ ਬਾਨੋ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਸਿੰਘੂ ਬਾਰਡਰ ਪੁੱਜੀ

  • Share this:

ਸਿਟੀਜ਼ਨਸ਼ਿਪ ਸੋਧ ਐਕਟ ਖਿਲਾਫ ਸ਼ਹੀਨ ਬਾਗ ਮੋਰਚਾ ਲਾਉਣ ਵਾਲੀ ਦਾਦੀ ਬਿਲਕੀਸ ਬਾਨੋ ਵੀ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਗਈ ਹੈ। ਅੱਜ ਉਹ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਪਹੁੰਚੀ ਹੈ।

ਦੱਸ ਦਈਏ ਕਿ ਸੋਮਵਾਰ ਰਾਤ ਨੂੰ ਬਿਲਕੀਸ ਦਾਦੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਵੀਡੀਓ ਵਿੱਚ ਦਾਦੀ ਕਿਸਾਨਾਂ ਦੇ ਇੱਕ ਪ੍ਰਦਰਸ਼ਨ ਸਥਾਨ ਉਤੇ ਦਿਖਾਈ ਦਿੱਤੀ। ਵੀਡੀਓ ਵਿਚ ਦਾਦੀ ਨਾਲ ਤੁਰਦੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਯੂਪੀ ਤੋਂ ਪਰਤਦਿਆਂ ਉਹ ਕਿਸਾਨਾਂ ਦਾ ਹਾਲਚਾਲ ਪੁੱਛਣ ਲਈ ਰੁਕੀ ਹੈ।

ਦੱਸ ਦਈਏ ਕਿ ਬਿਲਕੀਸ ਦਾਦੀ ਸਿਟੀਜ਼ਨਸ਼ਿਪ ਸੋਧ ਐਕਟ ਦੇ ਵਿਰੋਧ ਦੌਰਾਨ ਸ਼ਾਹੀਨ ਬਾਗ ਵਿਚ ਲੱਗੇ ਮੋਰਚੇ ਦੌਰਾਨ ਮੁੱਖ ਚਿਹਰੇ ਵਜੋਂ ਸਾਹਮਣੇ ਆਈ ਸੀ।

ਟਾਈਮ ਮੈਗਜ਼ੀਨ ਦੇ ਪੱਤਰਕਾਰ ਰਾਣਾ ਅਯੂਬ ਨੇ ਆਪਣੇ ਲੇਖ ਵਿੱਚ ਬਿਲਕਿਸ ਦਾਦੀ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ। ਉਸਨੇ ਦੱਸਿਆ ਕਿ ਕਿਵੇਂ ਬਿਲਕੀਸ ਦਾਦੀ ਦਿੱਲੀ ਦੀ ਕੜਾਕੇ ਦੀ ਠੰਡ ਵਿੱਚ ਰੋਸ ਪ੍ਰਦਰਸ਼ਨ ਵਾਲੀ ਥਾਂ ਉਤੇ ਖੜੇ ਹੋਏ ਅਤੇ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਵਿੱਚ ਲੋਕਾਂ ਦੀ ਅਵਾਜ਼ ਬਣ ਗਏ।

Published by:Gurwinder Singh
First published:

Tags: Agri, Agricultural law, Agriculture ordinance