ਫਿਰੋਜ਼ਪੁਰ : ਫਿਰੋਜ਼ਪੁਰ : ਦਿੱਲੀ ਦੇ ਕਿਸਾਨ ਅੰਦੋਲਨ ਤੋਂ 2 ਦਿਨ ਪਹਿਲਾਂ ਵਾਪਸ ਪਰਤੇ ਪਿੰਡ ਮਹਿਮਾ ਦੇ ਨਸੀਬ ਸਿੰਘ ਨੇ ਕੱਲ ਸ਼ਾਮ 7 ਵਜੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਗ੍ਰੰਥੀ ਸਿੰਘ ਨਸੀਬ ਸਿੰਘ ਪੁੱਤਰ ਸ਼ਿੰਗਾਰ ਸਿੰਘ ਵਲੋਂ ਬੀਤੀ ਰਾਤ 12 ਬੋਰ ਦੀ ਬੰਦੂਕ ਨਾਲ ਆਪਣੇ-ਆਪ ਨੂੰ ਗੋਲੀ ਮਾਰੀ। ਉਨ੍ਹਾਂ ਦੀ ਡੈੱਡ ਬਾਡੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪੋਸਟਮਾਰਟਮ ਲਈ ਲਿਆਂਦੀ ਗਈ ਹੈ। ਨਸੀਬ ਸਿੰਘ ਮਾਨ ਨੇ 20 ਦਸੰਬਰ ਨੂੰ ਪਿੰਡ ਤੋਂ ਜਥਾ ਦਿੱਲੀ ਵੱਲ ਤੋਰਨ ਵੇਲੇ ਅਰਦਾਸ ਕੀਤੀ ਸੀ ਕਿ ਜੇਕਰ ਕਾਨੂੰਨ ਰੱਦ ਨਾ ਕੀਤੇ ਤਾਂ ਮੈ ਸ਼ਹੀਦੀ ਦੇਵਾਂਗਾਂ।

ਗ੍ਰੰਥੀ ਸਿੰਘ ਵਲੋਂ ਲਿਖਿਆ ਇਕ ਖ਼ੁਦਕੁਸ਼ੀ ਨੋਟ

ਗ੍ਰੰਥੀ ਸਿੰਘ ਵਲੋਂ ਲਿਖਿਆ ਇਕ ਖ਼ੁਦਕੁਸ਼ੀ ਨੋਟ
ਗ੍ਰੰਥੀ ਸਿੰਘ ਵਲੋਂ ਲਿਖਿਆ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਕੇਂਦਰ ਸਰਕਾਰ ਵਲੋਂ ਅਪਣਾਏ ਜਾ ਰਹੇ ਅੜੀਅਲ ਵਤੀਰੇ ਨੂੰ ਦੱਸਿਆ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਨੇ ਸੁਸਾਈਡ ਨੋਟ ਵਿੱਚ ਲਿਖਿਆ ਕੀ ਸ਼ਾਤਮਈ ਸੰਘਰਸ਼ ਚੱਲ ਰਿਹਾ ਇਸ ਲਈ ਮੈ ਆਪ ਰੋਸ ਵਜੋਂ ਆਪਣੀ ਜਾਨ ਦੇ ਰਿਹਾ ਹਾਂ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।