ਹਰਿਆਣੇ ਦੇ 8 ਨੌਜਵਾਨਾਂ ਨੇ ਰਾਸ਼ਟਰਪਤੀ ਤੋਂ ਇੱਛਾ ਮੌਤ ਮੰਗੀ, ਕਿਹਾ-ਸਰਕਾਰ ਦੇ ਰਵੱਈਏ ਤੋਂ ਦੁਖੀ

- news18-Punjabi
- Last Updated: March 20, 2021, 2:36 PM IST
ਕਿਸਾਨ ਅੰਦੋਲਨ (Kisan Aandolan) ਦੇ ਸਮਰਥਨ ਵਿਚ ਹਿਸਾਰ ਜ਼ਿਲ੍ਹੇ ਦੇ 8 ਨੌਜਵਾਨਾਂ ਨੇ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਤੋਂ ਇੱਛਾ ਮੌਤ ਮੰਗੀ ਹੈ। ਇਹ ਸਾਰੇ ਨੌਜਵਾਨ ਸ਼ੁੱਕਰਵਾਰ ਤੋਂ 31 ਮਾਰਚ ਤੱਕ ਖੇੜੀ ਚੋਪਟਾ ਵਿਚ ਸ਼ਾਂਤੀਪੂਰਨ ਧਰਨਾ ਵੀ ਦੇਣਗੇ।
ਕਾਪੜੋਂ ਨਿਵਾਸੀ ਸੰਜੇ ਗੋਯਤ, ਆਨੰਦ, ਜਤਿੰਦਰ, ਰਵੀ, ਸ਼ਮਸ਼ੇਰ ਨਿਵਾਸੀ ਮਸੂਦਪੁਰ, ਰਾਖੀ ਸ਼ਾਹਪੁਰ ਨਿਵਾਸੀ ਵਿਕਰਮ, ਅਜੈ ਤੇ ਮਾਜਰਾ ਨਿਵਾਸੀ ਸੋਨੂ ਨੇ ਹਿਸਾਰ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨ ਧਰਨੇ ‘ਤੇ ਬੈਠੇ ਹਨ, ਪਰ ਸਰਕਾਰ ਦਾ ਰਵੱਈਆ ਕਿਸਾਨਾਂ ਪ੍ਰਤੀ ਸਹੀ ਨਹੀਂ ਹੈ। ਉਹ ਇਸ ਤੋਂ ਦੁਖੀ ਹਨ।
ਨੌਜਵਾਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਅੱਤਵਾਦੀ ਵੀ ਕਿਹਾ ਗਿਆ ਹੈ, ਜਿਸ ਕਾਰਨ ਉਹ ਸਰਕਾਰ ਤੋਂ ਦੁਖੀ ਹੋ ਕੇ ਇੱਛਾ ਮੌਤ ਦੀ ਮੰਗ ਕਰ ਰਹੇ ਹਨ। ਸਾਰੇ ਨੌਜਵਾਨਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਪੱਤਰ ਸੌਂਪੇ ਹਨ ਅਤੇ ਇਕ ਅਲਟੀਮੇਟਮ ਵੀ ਦੇ ਦਿੱਤਾ ਹੈ ਕਿ ਜੇ 12 ਦਿਨਾਂ ਬਾਅਦ ਵੀ ਇਸ ਪੱਤਰ ਰਾਹੀਂ ਕੋਈ ਹੁੰਗਾਰਾ ਨਹੀਂ ਮਿਲਿਆ ਤਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਮੰਨੀ ਜਾਵੇਗੀ।
ਸਾਰੇ ਨੌਜਵਾਨ ਸ਼ੁੱਕਰਵਾਰ ਤੋਂ ਖੇੜੀ ਚੋਪਟਾ ਵਿਖੇ ਸ਼ਾਂਤੀ ਨਾਲ ਧਰਨੇ ਉਤੇ ਬੈਠਣਗੇ। ਜੇ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਕੋਈ ਮਾਨਸਿਕ ਪ੍ਰੇਸ਼ਾਨੀ ਜਾਂ ਕੋਈ ਗਲਤ ਹਰਕਤ ਕੀਤੀ ਤਾਂ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਸਾਥੀ ਕੋਈ ਗਲਤ ਕਦਮ ਚੁੱਕਦਾ ਹੈ, ਤਾਂ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ।