ਵਿਚਾਰਧਾਰਾ ਤਾਂ ਭਗਤ ਸਿੰਘ ਤੇ ਗਾਂਧੀ ਦੀ ਵੀ ਨਹੀਂ ਮਿਲੀ, ਅਸੀਂ ਕਹਿੰਦੇ ਹਾਂ ਬੈਰੀਕੇਡ ਤੋੜ ਦਿਓ, ਉਹ ਕਹਿੰਦੇ ਨਹੀਂ ਤੋੜਨੇ: ਚਡੂਨੀ

News18 Punjabi | News18 Punjab
Updated: January 18, 2021, 8:51 PM IST
share image
ਵਿਚਾਰਧਾਰਾ ਤਾਂ ਭਗਤ ਸਿੰਘ ਤੇ ਗਾਂਧੀ ਦੀ ਵੀ ਨਹੀਂ ਮਿਲੀ, ਅਸੀਂ ਕਹਿੰਦੇ ਹਾਂ ਬੈਰੀਕੇਡ ਤੋੜ ਦਿਓ, ਉਹ ਕਹਿੰਦੇ ਨਹੀਂ ਤੋੜਨੇ: ਚਡੂਨੀ
ਵਿਚਾਰਧਾਰਾ ਤਾਂ ਭਗਤ ਸਿੰਘ ਤੇ ਗਾਂਧੀ ਦੀ ਵੀ ਨਹੀਂ ਮਿਲੀ, ਅਸੀਂ ਕਹਿੰਦੇ ਹਾਂ ਬੈਰੀਕੇਡ ਤੋੜ ਦਿਓ, ਉਹ ਕਹਿੰਦੇ ਨਹੀਂ ਤੋੜਨੇ: ਚਡੂਨੀ ( ਫਾਈਲ਼ ਫੋਟੋ)

  • Share this:
  • Facebook share img
  • Twitter share img
  • Linkedin share img
ਹਰਿਆਣਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚਡੂਨੀ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਦੀ ਵਿਚਾਰਧਾਰਾ ਵਿਚ ਫਰਕ ਹੋ ਸਕਦਾ ਹੈ, ਪਰ ਸਾਡਾ ਮਕਸਦ ਇਕ ਹੀ ਹੈ। ਉਹ ਹੈ, ਖੇਤੀ ਕਾਨੂੰਨਾਂ ਖਿਲਾਫ ਵਿੱਢੀ ਜੰਗ ਨੂੰ ਫਤਿਹ ਕਰਨਾ।

ਉਨ੍ਹਾਂ ਕਿਹਾ ਹੈ ਕਿ ਵਿਚਾਰਧਾਰਾ ਤਾਂ ਸ਼ਹੀਦ ਭਗਤ ਸਿੰਘ ਤੇ ਮਹਾਤਮਾ ਗਾਂਧੀ ਦੀ ਵੀ ਨਹੀਂ ਮਿਲੀ ਪਰ ਮਕਸਦ ਤਾਂ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ।

ਉਨ੍ਹਾਂ ਕਿਹਾ ਕਿ ਸਾਡੀ ਸੋਚ ਹੈ ਕਿ ਬੈਰੀਕੇਡ ਤੋੜ ਦਈਏ ਪਰ ਉਹ ਅਜਿਹਾ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਸਿਆਸੀ ਧਿਰਾਂ ਦੇ ਆਗੂਆਂ ਦੀ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਕਿਹਾ ਕਿ ਜੰਗ ਜਿੱਤਣ ਲਈ ਸਿਆਸੀ ਧਿਰਾਂ ਨਾਲ ਵੀ ਰਾਬਤਾ ਜ਼ਰੂਰੀ ਹੈ।
ਸੁਣੋ ਪੂਰੀ ਗੱਲਬਾਤ...


ਗੁਰਨਾਮ ਸਿੰਘ ਚਡੂਨੀ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਕੋਈ ਦੋਸ਼ ਨਹੀਂ ਲਗਾਏ ਗਏ ਪਰ ਸ਼ਿਵ ਕੁਮਾਰ ਸਿੰਘ ਕੱਕਾ ਜੀ ਨੇ ਅਜਿਹੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੂੰ ਸਬੂਤ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਅੰਦੋਲਨ 'ਚ ਫੁੱਟ ਪਵਾਉਣ ਦੇ ਯਤਨ ਜਾਰੀ ਹਨ ਤਾਂ ਜੋ ਅੰਦੋਲਨ ਅਸਫਲ ਹੋ ਜਾਵੇ।

ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਉਨ੍ਹਾਂ ਦੇ ਟੈਂਟ 'ਚ ਆਏ ਪਰ ਇਸ ਦਾ ਕੋਈ ਗਲਤ ਅਰਥ ਨਹੀਂ ਸੀ। ਕਿਸੇ ਨੂੰ ਵੀ ਸਟੇਜ 'ਤੇ ਨਹੀਂ ਲਿਆਂਦਾ ਗਿਆ।
Published by: Gurwinder Singh
First published: January 18, 2021, 6:57 PM IST
ਹੋਰ ਪੜ੍ਹੋ
ਅਗਲੀ ਖ਼ਬਰ