ਖੇਤੀ ਕਾਨੂੰਨ : ਮੁਕਤਸਰ 'ਚ ਕਿਸਾਨਾਂ ਨੇ ਮੋਢਿਆਂ 'ਤੇ ਖੇਤੀ ਸੰਦਾਂ ਨੂੰ ਰੱਖ ਕੇ ਕੱਢਿਆ ਰੋਸ ਮਾਰਚ

News18 Punjabi | News18 Punjab
Updated: October 17, 2020, 2:16 PM IST
share image
ਖੇਤੀ ਕਾਨੂੰਨ : ਮੁਕਤਸਰ 'ਚ ਕਿਸਾਨਾਂ ਨੇ ਮੋਢਿਆਂ 'ਤੇ ਖੇਤੀ ਸੰਦਾਂ ਨੂੰ ਰੱਖ ਕੇ ਕੱਢਿਆ ਰੋਸ ਮਾਰਚ
ਖੇਤੀ ਕਾਨੂੰਨ : ਮੁਕਤਸਰ 'ਚ ਕਿਸਾਨਾਂ ਨੇ ਮੋਢਿਆਂ 'ਤੇ ਖੇਤੀ ਸੰਦਾਂ ਨੂੰ ਰੱਖ ਕੇ ਕੱਢਿਆ ਰੋਸ ਮਾਰਚ

  • Share this:
  • Facebook share img
  • Twitter share img
  • Linkedin share img
Ashphaq Dhuddy

ਅੱਜ ਸ੍ਰੀ ਮੁਕਤਸਰ ਦੇ ਪਿੰਡ ਹਰੀਕੇ ਕਲਾਂ ਵਿਖੇ ਕਿਸਾਨਾਂ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਰੋਸ ਮਾਰਚ ਕੱਢਿਆ ਗਿਆ। ਕਿਸਾਨਾਂ ਵੱਲੋਂ ਖੇਤੀ ਵਿੱਚ ਵਰਤੇ ਜਾਣ ਵਾਲੇ ਸੰਦਾਂ ਨੂੰ ਆਪਣੇ ਮੋਢਿਆਂ ਉੱਤੇ ਰੱਖ ਕੇ ਪੂਰੇ ਪਿੰਡ ਦੇ ਵਿਚ ਰੋਸ ਮਾਰਚ ਕੱਢਿਆ।

ਦੱਸਣਯੋਗ ਹੈ ਬੀਤੇ ਦਿਨੀਂ  ਪਿੰਡ ਦੇ ਕਿਸਾਨਾਂ ਦੇ ਵੱਲੋਂ  ਪਿੰਡ ਵਿੱਚ ਪੋਸਟਰ ਲਗਾਏ ਗਏ ਸਨ ਕਿ ਕੋਈ ਵੀ ਸਿਆਸੀ ਲੀਡਰ ਸਾਡੇ ਪਿੰਡ ਦੇ ਵਿੱਚ ਦਾਖ਼ਲ ਨਾ ਹੋਵੇ, ਜਿਨ੍ਹਾਂ ਚਿਰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਮਾਰੂ ਆਰਡੀਨੈਂਸ ਬਿੱਲ ਰੱਦ ਨਹੀਂ  ਹੁੰਦੇ। ਇਸੇ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਪਿੰਡ ਹਰੀਕੇ ਕਲਾਂ ਵਿਖੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ।ਇਸ ਮੌਕੇ  ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਹੈ ਇਹ ਜੋ ਬਿੱਲ ਪਾਸ ਕੀਤੇ ਗਏ ਹਨ, ਇਹ ਕਿਸਾਨ ਨੂੰ ਆਪਣੀ ਹੀ ਜ਼ਮੀਨ ਦੇ ਵਿੱਚ ਪਰਾਇਆ ਕਰ ਦੇਣ ਵਾਲੇ ਹਨ।  ਕਿਸਾਨਾਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੁਆਰਾ ਕਿਸਾਨਾਂ ਉੱਤੇ ਦੋਸ਼ ਲਾਏ ਜਾ ਰਹੇ ਨੇ ਬਲਕਿ ਕਾਂਗਰਸ ਆਪ ਅਤੇ ਅਕਾਲੀ ਦਲ ਦੀ ਸਾਜ਼ਿਸ਼ ਹੈ ਜੋ ਕਿ ਕਿਸਾਨਾਂ ਨੂੰ ਸਾਡੇ ਖਿਲਾਫ ਭੜਕਾ ਰਹੇ ਹਨ। ਅਸੀਂ ਲੋਕ ਨਾ ਤਾਂ ਕਿਸੇ ਪਾਰਟੀ ਨਾਲ ਜੁੜੇ ਹਾਂ ਅਤੇ ਨਾ ਹੀ ਕਿਸੇ ਧਰਮ ਨਾਲ। ਅਸੀਂ ਕਿਸਾਨ ਹਾਂ ਤੇ ਕਿਸਾਨ ਦੇ ਬੇਟੇ ਹਾਂ ਤੇ ਕਿਸਾਨ ਬਣ ਕੇ ਹੀ ਸਰਕਾਰ ਦਾ ਵਿਰੋਧ ਕਰ ਰਹੇ ਹਾਂ।ਇਸ ਮੌਕੇ ਬੋਲਦੇ ਹੋਏ ਕਿਸਾਨ ਗੁਰੂ ਕ੍ਰਿਸ਼ਨ ਨੇ ਦੱਸਿਆ ਕਿ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਕਿਸਾਨਾਂ ਦੇ ਲਈ ਘਾਤਕ ਸਿੱਧ ਹੋਈ ਹੈ ਕਿਸਾਨਾਂ ਨੂੰ ਹਰ ਪੱਖੋਂ ਕਮਜ਼ੋਰ ਕੀਤਾ ਜਾ ਰਿਹਾ ਅਤੇ ਹੁਣ ਜੋ ਕਾਨੂੰਨ ਪਾਸ ਕੀਤੇ ਗਏ ਨੇ ਉਹ ਵੀ ਕਿਸਾਨਾਂ ਬਿਲਕੁਲ ਕਮਜ਼ੋਰ ਕਰਨ ਵਾਲੇ ਹਨ।
Published by: Ashish Sharma
First published: October 17, 2020, 2:12 PM IST
ਹੋਰ ਪੜ੍ਹੋ
ਅਗਲੀ ਖ਼ਬਰ