• Home
 • »
 • News
 • »
 • punjab
 • »
 • AGRICULTURE KHALISTAN SUPPORTERS DEFACED MAHATMA GANDHI STATUE IN WASHINGTON DC UNITED STATES

Agriculture Liberalism: ਅਮਰੀਕਾ ਵਿਚ ਖਾਲਿਸਤਾਨ ਸਮਰਥਕਾਂ ਦਾ ਪ੍ਰਦਰਸ਼ਨ, ਮਹਾਤਮਾ ਗਾਂਧੀ ਦਾ ਬੁੱਤ ਝੰਡੇ ਨਾਲ ਢੱਕਿਆ

Farmers Protest: ਅਮਰੀਕਾ ਵਿਚ ਖਾਲਿਸਤਾਨ ਸਮਰਥਕਾਂ ਦਾ ਪ੍ਰਦਰਸ਼ਨ, ਮਹਾਤਮਾ ਗਾਂਧੀ ਦਾ ਬੁੱਤ ਝੰਡੇ ਨਾਲ ਢੱਕਿਆ (Pic- ANI)

Farmers Protest: ਅਮਰੀਕਾ ਵਿਚ ਖਾਲਿਸਤਾਨ ਸਮਰਥਕਾਂ ਦਾ ਪ੍ਰਦਰਸ਼ਨ, ਮਹਾਤਮਾ ਗਾਂਧੀ ਦਾ ਬੁੱਤ ਝੰਡੇ ਨਾਲ ਢੱਕਿਆ (Pic- ANI)

 • Share this:
  ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਸਮਰਥਨ ਵਿਚ ਸਿੱਖ-ਅਮਰੀਕੀ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਖਾਲਿਸਤਾਨੀ ਹਮਾਇਤੀਆਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਦੀ ਬੇਅਦਬੀ ਕੀਤੀ। ਤੇ ਮੂਰਤੀ ਖਾਲਿਸਤਾਨੀ ਝੰਡੇ ਨਾਲ ਢਕ ਦਿੱਤੀ।

  ਗਰੇਟਰ ਵਾਸ਼ਿੰਗਟਨ ਡੀਸੀ, ਮੈਰੀਲੈਂਡ ਅਤੇ ਵਰਜੀਨੀਆ ਤੋਂ ਇਲਾਵਾ ਨਿਊ ਯਾਰਕ, ਨਿਊ ਜਰਸੀ, ਪੈਨਸਿਲਵੇਨੀਆ, ਇੰਡੀਆਨਾ ਅਤੇ ਉੱਤਰੀ ਕੈਰੋਲਾਇਨਾ ਵਰਗੇ ਸੂਬਿਆਂ ਦੇ ਸੈਂਕੜੇ ਸਿੱਖਾਂ ਨੇ ਵਾਸ਼ਿੰਗਟਨ ਡੀਸੀ ਵਿਚ ਭਾਰਤੀ ਦੂਤਘਰ ਤੱਕ ਇਕ ਕਾਰ ਰੈਲੀ ਕੱਢੀ। ਇਸ ਸਮੇਂ ਦੌਰਾਨ ਭਾਰਤ ਵਿਰੋਧੀ ਪੋਸਟਰਾਂ ਅਤੇ ਬੈਨਰਾਂ ਨਾਲ ਖਾਲਿਸਤਾਨੀ ਝੰਡੇ ਲੈ ਕੇ ਕੁਝ ਸਿੱਖ ਨੌਜਵਾਨ ਆਏ।

  ਇਸ ਦੌਰਾਨ, ਬਹੁਤ ਸਾਰੇ ਬੈਨਰ 'ਖਾਲਿਸਤਾਨ ਦੇ ਗਣਤੰਤਰ' ਵਜੋਂ ਲਿਖੇ ਗਏ ਸਨ। ਇਨ੍ਹਾਂ ਵਿੱਚੋਂ ਕੁਝ ਖਾਲਿਸਤਾਨੀ ਹਮਾਇਤੀ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਆਏ ਅਤੇ ਇਸ ਉੱਤੇ ਇੱਕ ਪੋਸਟਰ ਚਿਪਕਾ ਦਿੱਤਾ। ਸਮੂਹ ਨੇ ਭਾਰਤ ਵਿਰੋਧੀ ਅਤੇ ਖਾਲਿਸਤਾਨ ਦੇ ਸਮਰਥਨ ਵਿਚ ਨਾਅਰੇਬਾਜ਼ੀ ਵੀ ਕੀਤੀ।


  ਲਗਭਗ ਅੱਧੇ ਘੰਟੇ ਬਾਅਦ, ਖਾਲਿਸਤਾਨੀ ਸਮਰਥਕਾਂ ਦੇ ਇੱਕ ਹੋਰ ਸਮੂਹ ਨੇ ਬੁੱਤ ਦੇ ਗਲੇ ਵਿੱਚ ਇੱਕ ਰੱਸੀ ਦੀ ਸਹਾਇਤਾ ਨਾਲ ਨਰਿੰਦਰ ਮੋਦੀ ਦਾ ਪੋਸਟਰ ਬੰਨ੍ਹਿਆ।

  ਭਾਰਤੀ ਦੂਤਘਰ ਨੇ ਇੱਕ ਬਿਆਨ ਜਾਰੀ ਕਰਕੇ ਅਜਿਹਾ ਕਰਨ ਵਾਲੇ ਲੋਕਾਂ ਦੀ ਨਿੰਦਾ ਕੀਤੀ'। ਸਫ਼ਾਰਤਖਾਨੇ ਨੇ ਕਿਹਾ ਕਿ ਉਸਨੇ ਇਸ ਸਬੰਧ ਵਿਚ ਯੂਐਸ ਦੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਸਖ਼ਤ ਵਿਰੋਧ ਜਤਾਇਆ ਹੈ ਅਤੇ ਕਾਨੂੰਨ ਦੇ ਤਹਿਤ ਜਾਂਚ ਅਤੇ ਕਾਰਵਾਈ ਲਈ ਇਸ ਮਾਮਲੇ ਨੂੰ ਅਮਰੀਕੀ ਵਿਦੇਸ਼ ਵਿਭਾਗ ਕੋਲ ਵੀ ਉਠਾਇਆ ਹੈ।
  Published by:Gurwinder Singh
  First published: