Home /News /punjab /

Kisan Aandolan: ਬੂਰਾੜੀ ਗਰਾਉਂਡ ‘ਤੇ ਕਿਸਾਨਾਂ ਨੇ ਟਮਾਟਰ-ਪਿਆਜ਼ ਦੀ ਕਾਸ਼ਤ ਕੀਤੀ ਸ਼ੁਰੂ

Kisan Aandolan: ਬੂਰਾੜੀ ਗਰਾਉਂਡ ‘ਤੇ ਕਿਸਾਨਾਂ ਨੇ ਟਮਾਟਰ-ਪਿਆਜ਼ ਦੀ ਕਾਸ਼ਤ ਕੀਤੀ ਸ਼ੁਰੂ

Kisan Aandolan: ਬੂਰਾੜੀ ਗਰਾਉਂਡ ‘ਤੇ ਕਿਸਾਨਾਂ ਨੇ ਟਮਾਟਰ-ਪਿਆਜ਼ ਦੀ ਕਾਸ਼ਤ ਕੀਤੀ ਸ਼ੁਰੂ

Kisan Aandolan: ਬੂਰਾੜੀ ਗਰਾਉਂਡ ‘ਤੇ ਕਿਸਾਨਾਂ ਨੇ ਟਮਾਟਰ-ਪਿਆਜ਼ ਦੀ ਕਾਸ਼ਤ ਕੀਤੀ ਸ਼ੁਰੂ

ਪਿਛਲੇ ਕਈ ਦਿਨਾਂ ਤੋਂ, ਕਿਸਾਨ ਦਿੱਲੀ-ਹਰਿਆਣਾ  ਦੇ ਸਰਹੱਦੀ ਇਲਾਕਿਆਂ ਵਿੱਚ ਡਟੇ ਹੋਏ ਹਨ ਪਰ ਬੁਰਾੜੀ ਗਰਾਉਂਡ ਵਿਖੇ ਵਿਰੋਧ ਕਰ ਰਹੇ ਕਿਸਾਨਾਂ ਨੇ ਇੱਕ ਵਿਲੱਖਣ ਪਹਿਲ ਸ਼ੁਰੂ ਕੀਤੀ ਹੈ। ਕਿਸਾਨਾਂ ਨੇ ਗਰਾਊਂਡ ਦੀ ਜ਼ਮੀਨ ਵਿਚ ਹੀ ਖੇਤੀ ਅਤੇ ਬਾਗਬਾਨੀ ਸ਼ੁਰੂ ਕਰ ਦਿੱਤੀ ਹੈ।

 • Share this:
  ਨਵੀਂ ਦਿੱਲੀ :  ਅੱਜ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ 22 ਵਾਂ ਦਿਨ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਰਹੱਦੀ ਖੇਤਰਾਂ ਦੇ ਨਾਲ ਨਾਲ ਹੋਰ ਥਾਵਾਂ ਉੱਥੇ ਵੀ ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨ  ਭਾਵੇਂ ਪਿੰਡ  ਦਾ ਹੋਵੇ ਜਾਂ ਸ਼ਹਿਰ ਤੋਂ ਹੋਵੇ ਉਹ ਆਪਣਾ ਜੱਦੀ ਕੰਮ ਨਹੀਂ ਛੱਡ ਸਕਦਾ। ਪਿਛਲੇ ਕਈ ਦਿਨਾਂ ਤੋਂ, ਕਿਸਾਨ ਦਿੱਲੀ-ਹਰਿਆਣਾ  ਦੇ ਸਰਹੱਦੀ ਇਲਾਕਿਆਂ ਵਿੱਚ ਡਟੇ ਹੋਏ ਹਨ ਪਰ ਬੁਰਾੜੀ ਗਰਾਉਂਡ ਵਿਖੇ ਵਿਰੋਧ ਕਰ ਰਹੇ ਕਿਸਾਨਾਂ ਨੇ ਇੱਕ ਵਿਲੱਖਣ ਪਹਿਲ ਸ਼ੁਰੂ ਕੀਤੀ ਹੈ। ਕਿਸਾਨਾਂ ਨੇ ਗਰਾਊਂਡ ਦੀ ਜ਼ਮੀਨ ਵਿਚ ਹੀ ਖੇਤੀ ਅਤੇ ਬਾਗਬਾਨੀ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਵੀਡੀਓ

  ਬੁਰਾਰੀ ਗਰਾਉਂਡ ਵਿੱਚ, ਕਿਸਾਨਾਂ ਨੇ ਟਮਾਟਰ, ਪਿਆਜ਼, ਮਿਰਚਾਂ ਸਮੇਤ ਕਈ ਪੌਦਿਆਂ ਦੀ ਕਾਸ਼ਤ ਅਤੇ ਬਾਗਬਾਨੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਅਸੀਂ ਇਥੇ ਵੀ ਕਾਸ਼ਤ ਕਰਾਂਗੇ ਅਤੇ ਇਥੇ ਸਬਜ਼ੀਆਂ ਵੀ ਉਗਾਵਾਂਗੇ ਅਤੇ ਖਾਣ-ਪੀਣ ਵੀ ਕਰਾਂਗੇ। ਇਸਦੇ ਨਾਲ ਹੀ ਅਸੀਂ ਸਮਾਜ ਵਿੱਚ ਰੁੱਖ ਅਤੇ ਪੌਦੇ ਲਗਾ ਕੇ ਆਪਣਾ ਸੰਦੇਸ਼ ਵੀ ਦੇਵਾਂਗੇ।

  ਇਸ ਤੋਂ ਪਹਿਲਾਂ  ਕਿਸਾਨਾਂ ਨੇ ਹਾਈਵੇ ਉੱਤੇ ਸਬਜ਼ੀਆਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕਿਸਾਨ ਟਿਕਰੀ ਬਾਰਡਰ ਸੜਕ ਹਾਈਵੇਅ ਦੇ ਵਿਚਕਾਰ ਵਾਲੀ ਖਾਲੀ ਜਗ੍ਹਾ ਨੂੰ ਖੇਤੀ ਲਈ ਤਿਆਰ ਕਰ ਰਹੇ ਹਨ।


  ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਜਗ੍ਹਾ ਉੱਤੇ ਧਨੀਆਂ, ਪਾਲਕ, ਮੈਥੇ, ਮੂਲੀ ਲਗਾਉਣੇ। ਗੋਭੀ ਤੇ ਵਿਆਜ ਦੀ ਪਨੀਰੀ ਵੀ ਲਗਾਉਣੀ ਹੈ।   ਹਾਈਵੇ ਦੇ ਧੁਰ ਤੱਕ ਉਹ ਸਬਜੀਆਂ ਲਗਾਉਣ ਤਿਆਰੀ ਕੀਤੀ ਜਾ ਰਹੀ ਹੈ।  ਦਿੱਲੀ ਕਿਸਾਨ ਮੋਰਚੇ ਵਿੱਚ ਕਿਸਾਨਾਂ ਨੇ ਪੱਕੇ ਡੇਰੇ ਲਗਾ ਲਏ ਹਨ।  ਕਿਸਾਨ ਆਪਣੇ ਨਾਲ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ।
  Published by:Sukhwinder Singh
  First published:

  Tags: Agricultural law, Agriculture ordinance, Farmers Protest

  ਅਗਲੀ ਖਬਰ