• Home
  • »
  • News
  • »
  • punjab
  • »
  • AGRICULTURE KISAN ANDOLAN FARMERS ARE ANNADATAS ALLEGATIONS SHOULD NOT BE MADE AGAINST THEM SAYS RAJNATH SINGH

ਕਿਸਾਨ ਸਾਡੇ ਅੰਨਦਾਤਾ ਹਨ, ਉਨ੍ਹਾਂ ਨੂੰ ਨਕਸਲੀ ਤੇ ਖਾਲਿਸਤਾਨੀ ਨਹੀਂ ਕਹਿਣਾ ਚਾਹੀਦਾ: ਰਾਜਨਾਥ ਸਿੰਘ

'ਕਿਸਾਨ ਸਾਡੇ ਅੰਨਦਾਤਾ ਹਨ, ਉਨ੍ਹਾਂ ਨੂੰ ਨਕਸਲੀ ਤੇ ਖਾਲਿਸਤਾਨੀ ਨਹੀਂ ਕਹਿਣਾ ਚਾਹੀਦਾ' (ਫੋਟੋ ANI )

  • Share this:
    ਮੋਦੀ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ 35ਵਾਂ ਦਿਨ ਹੈ। ਅੱਜ ਕਿਸਾਨ ਜਥੇਬੰਦੀਆਂ ਦੀ ਗੱਲਬਾਤ ਦਾ ਸੱਤਵਾਂ ਦੌਰ ਦੁਪਹਿਰ 2 ਵਜੇ ਸਰਕਾਰ ਨਾਲ ਹੋਣਾ ਹੈ। ਇਸ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਸਾਨਾਂ ਨੂੰ ‘ਨਕਸਲੀ’ ਅਤੇ ‘ਖਾਲਿਸਤਾਨੀ’ ਕਰਾਰ ਦੇਣ ਉਤੇ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ।

    ਰੱਖਿਆ ਮੰਤਰੀ ਨੇ ਕਿਹਾ, ‘ਇਹ ਇਲਜ਼ਾਮ ਕਿਸੇ ਵੱਲੋਂ ਵੀ ਕਿਸਾਨਾਂ ‘ਤੇ ਨਹੀਂ ਲਗਾਉਣੇ ਚਾਹੀਦੇ। ਅਸੀਂ ਕਿਸਾਨਾਂ ਪ੍ਰਤੀ ਆਪਣੇ ਡੂੰਘੇ ਸਤਿਕਾਰ ਦਾ ਪ੍ਰਗਟਾਵਾ ਕਰਦੇ ਹਾਂ, ਉਹ ਸਾਡਾ ਅੰਨਦਾਤਾ ਹੈ, ਅਸੀਂ ਕਿਸਾਨਾਂ ਪ੍ਰਤੀ ਆਪਣਾ ਸਿਰ ਝੁਕਾਉਂਦੇ ਹਾਂ।'


    ਨਿਊਜ਼ ਏਜੰਸੀ ANI ਨੂੰ ਦਿੱਤੇ ਇੰਟਰਵਿਊ ਵਿੱਚ ਰਾਜਨਾਥ ਸਿੰਘ ਨੇ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ, ‘ਅਸੀਂ ਕਿਸਾਨਾਂ ਦਾ ਸਨਮਾਨ ਕਰਦੇ ਹਾਂ। ਸਰਕਾਰ ਖੇਤੀਬਾੜੀ ਕਾਨੂੰਨ ਦੇ ਹਰ ਮੁੱਦੇ 'ਤੇ ਕਿਸਾਨਾਂ ਨਾਲ ਵਿਚਾਰ ਕਰਨ ਲਈ ਤਿਆਰ ਹੈ, ਨਵੇਂ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਹਨ। ਜੇ ਕਿਸੇ ਨੂੰ ਕੋਈ ਮੁਸ਼ਕਲ ਹੈ, ਸਰਕਾਰ ਵਿਚਾਰ ਵਟਾਂਦਰੇ ਲਈ ਤਿਆਰ ਹੈ।''
    Published by:Gurwinder Singh
    First published:
    Advertisement
    Advertisement