• Home
  • »
  • News
  • »
  • punjab
  • »
  • AGRICULTURE LAW WILL BE THE BIGGEST ISSUE IN 2022 HOW WILL THE ISSUE OF AGRICULTURE LAW BE RESOLVED

ਖੇਤੀ ਕਾਨੂੰਨ : 2022 'ਚ ਰਹੇਗਾ ਸੱਭ ਤੋਂ ਵੱਡਾ ਮੁੱਦਾ, ਕਿਵੇਂ ਸੁਲਝੇਗਾ ਖੇਤੀ ਕਾਨੂੰਨ ਦਾ ਮੁੱਦਾ

ਕੈਪਟਨ ਨੇ ਦਾਅਵਾ ਕੀਤਾ ਹੈ ਕਿ 25 ਤੋਂ 30 ਖੇਤੀ ਮਾਹਿਰਾਂ ਦਾ ਡੈਲੀਗੇਸ਼ਨ ਉਨ੍ਹਾਂ ਦੇ ਨਾਲ ਜਾਵੇਗਾ, ਹਾਲਾਂਕਿ ਡੈਲੀਗੇਸ਼ਨ ਦਾ ਹਿੱਸਾ ਕੌਣ ਹੋਵੇਗਾ ਇਸ ਬਾਰੇ ਕੈਪਟਨ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ, ਨਿਊਜ਼ 18 ਨੇ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਨੂੰ ਪੁੱਛਿਆ ਕੀ ਆਖਿਰ ਕਿਸ ਫਾਰਮੂਲੇ ਦੇ ਤਹਿਤ ਖੇਤੀ-ਕਾਨੂੰਨ ਦਾ ਮਸਲਾ ਹੱਲ ਹੋਵੇਗਾ ਅਤੇ ਉਨ੍ਹਾਂ ਨੇ ਕੇਂਦਰ ਨਾਲ ਹੁਣ ਤੱਕ ਦੀ ਆਪਣੀ ਗੱਲਬਾਤ ਬਿਉਰਾ ਦਿੱਤਾ

2022 'ਚ ਰਹੇਗਾ ਸੱਭ ਤੋਂ ਵੱਡਾ ਮੁੱਦਾ, ਕਿਵੇਂ ਸੁਲਝੇਗਾ ਖੇਤੀ ਕਾਨੂੰਨ ਦਾ ਮੁੱਦਾ

2022 'ਚ ਰਹੇਗਾ ਸੱਭ ਤੋਂ ਵੱਡਾ ਮੁੱਦਾ, ਕਿਵੇਂ ਸੁਲਝੇਗਾ ਖੇਤੀ ਕਾਨੂੰਨ ਦਾ ਮੁੱਦਾ

  • Share this:
ਚੰਡੀਗੜ੍ਹ- 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਖੇਤੀ ਕਾਨੂੰਨ ਅਹਿਮ ਸਿਆਸੀ ਰੋਲ ਅਦਾ ਕਰੇਗਾ। ਕੈਪਟਨ ਅਮਰਿੰਦਰ ਸਿੰਘ ਇਸੇ ਦੇ ਜ਼ਰੀਏ ਆਪਣੀ ਨਵੀਂ ਸਿਆਸੀ ਇਨਿੰਗ ਦੀ ਸ਼ੁਰੂਆਤ ਕਰਨਾ ਚਾਉਂਦੇ ਹਨ। ਵੀਰਵਾਰ ਨੂੰ ਖੇਤੀ ਮਾਹਿਰਾਂ ਦੇ ਡੈਲੀਗੇਸ਼ ਨੂੰ ਨਾਲ ਲਿਜਾਕੇ ਕੈਪਟਨ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਆਪਣੇ ਇਸੇ ਪਲੈਨ ਨੂੰ ਅੱਗੇ ਵਧਾ ਰਹੇ ਹਨ।

ਖੇਤੀ ਕਾਨੂੰਨ 'ਤੇ  ਕੈਪਟਨ ਅਮਰਿੰਦਰ ਸਿੰਘ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਹ ਮੀਟਿੰਗ ਪੰਜਾਬ ਦੀ ਸਿਆਸਤ ਵਿੱਚ ਵੱਡਾ  ਰੋਲ ਅਦਾ ਕਰ ਸਕਦੀ ਹੈ। ਕੈਪਟਨ ਨੇ ਦਾਅਵਾ ਕੀਤਾ ਹੈ ਕਿ 25 ਤੋਂ 30 ਖੇਤੀ ਮਾਹਿਰਾਂ ਦਾ ਡੈਲੀਗੇਸ਼ਨ ਉਨ੍ਹਾਂ ਦੇ ਨਾਲ ਜਾਵੇਗਾ, ਹਾਲਾਂਕਿ ਡੈਲੀਗੇਸ਼ਨ ਦਾ ਹਿੱਸਾ ਕੌਣ ਹੋਵੇਗਾ ਇਸ ਬਾਰੇ ਕੈਪਟਨ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ, ਨਿਊਜ਼ 18 ਨੇ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਨੂੰ ਪੁੱਛਿਆ ਕੀ ਆਖਿਰ ਕਿਸ ਫਾਰਮੂਲੇ ਦੇ ਤਹਿਤ ਖੇਤੀ-ਕਾਨੂੰਨ ਦਾ ਮਸਲਾ ਹੱਲ ਹੋਵੇਗਾ ਅਤੇ ਉਨ੍ਹਾਂ ਨੇ ਕੇਂਦਰ ਨਾਲ ਹੁਣ ਤੱਕ ਦੀ ਆਪਣੀ ਗੱਲਬਾਤ ਬਿਉਰਾ ਦਿੱਤਾ

ਕਿਸਾਨਾਂ ਅਤੇ ਕੇਂਦਰ ਸਰਕਾਰ ਵਿੱਚਾਲੇ 22 ਜਨਵਰੀ ਨੂੰ ਅਖੀਰਲੀ ਮੀਟਿੰਗ ਹੋਈ ਸੀ ਪਰ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕੀ ਗ੍ਰਹਿ ਮੰਤਰਾਲੇ ਅਤੇ ਕਿਸਾਨ ਆਗੂਆਂ ਦੀ ਆਫ਼ ਦੀ ਰਿਕਾਰਡ ਕਈ ਮੀਟਿੰਗਾਂ ਚੱਲ ਰਹੀਆਂ ਹਨ। ਖੇਤੀ ਕਾਨੂੰਨ 'ਤੇ ਕੈਪਟਨ ਦੇ ਰੋਲ ਨੂੰ ਲੈਕੇ ਕਾਂਗਰਸ ਨੇ ਸਵਾਲ ਪੁੱਛਿਆ ਕੀ ਇੱਕ ਸਾਲ ਤੋ ਕੈਪਟਨ ਨੇ ਆਖਿਰ ਕਿਉਂ ਨਹੀਂ ਕੇਂਦਰ ਨਾਲ ਗੱਲਬਾਤ ਕਰਕੇ ਖੇਤੀ ਕਾਨੂੰਨ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ।

ਉਧਰ ਰਾਕੇਸ਼ ਟਿਕੈਟ ਨੇ ਕਿਹਾ ਜੇਕਰ ਕੇਂਦਰ ਸਰਕਾਰ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ ਦਿੰਦੀ ਹੈ ਤਾਂ ਉਹ ਤਿਆਰ ਨੇ ਪਰ ਖੇਤੀ ਕਾਨੂੰਨ ਰੱਦ ਤੇ ਉਨ੍ਹਾਂ ਦਾ ਸਟੈਂਡ ਪੁਰਾਣਾ ਹੀ ਹੋਵੇਗਾ।   2022 ਵਿੱਚ ਪੰਜਾਬ ਦੇ ਨਾਲ ਉੱਤਰ ਪ੍ਰਦੇਸ਼ ਵਿੱਚ ਵੀ ਵਿਧਾਨਸਭਾ ਚੋਣਾਂ ਨੇ, ਖੇਤੀ ਕਾਨੂੰਨ ਦਾ ਅਸਰ ਯੂਪੀ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ, ਬੀਜੇਪੀ ਇਸ ਲਈ  ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਵਾਉਣਾ ਚਾਉਂਦੀ ਹੈ, ਜੇਕਰ ਕੈਪਟਨ ਦੇ ਜ਼ਰੀਏ ਬੀਜੇਪੀ ਕਿਸਾਨੀ ਮਸਲੇ ਦਾ ਹੱਲ ਕੱਢ ਦਿੰਦੀ ਹੈ ਤਾਂ ਪੰਜਾਬ ਵਿੱਚ ਪਾਰਟੀ ਨੂੰ ਚਿਹਰਾ ਮਿਲ ਸਕਦਾ ਹੈ ਅਤੇ ਯੂਪੀ ਪਾਰਟੀ ਨੂੰ ਮਜਬੂਤੀ ਮਿਲੇਗੀ
Published by:Ashish Sharma
First published: