ਹੁਣ ਵਰਚੂਅਲ ਲੱਗੇਗਾ ਕਿਸਾਨ ਮੇਲਾ, ਕਰੋਨਾ ਮਹਾਂਮਾਰੀ ਦੇ ਚਲਦਿਆਂ ਲਿਆ ਗਿਆ ਫ਼ੈਸਲਾ

News18 Punjabi | News18 Punjab
Updated: September 16, 2020, 6:48 PM IST
share image
ਹੁਣ ਵਰਚੂਅਲ ਲੱਗੇਗਾ ਕਿਸਾਨ ਮੇਲਾ, ਕਰੋਨਾ ਮਹਾਂਮਾਰੀ ਦੇ ਚਲਦਿਆਂ ਲਿਆ ਗਿਆ ਫ਼ੈਸਲਾ
ਹੁਣ ਵਰਚੂਅਲ ਲੱਗੇਗਾ ਕਿਸਾਨ ਮੇਲਾ, ਕਰੋਨਾ ਮਹਾਂਮਾਰੀ ਦੇ ਚਲਦਿਆਂ ਲਿਆ ਗਿਆ ਫ਼ੈਸਲਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਕਨੀਕੀ ਮਾਹਿਰਾਂ ਦੀ ਟੀਮ ਵਿਸ਼ੇਸ਼ ਤੌਰ 'ਤੇ ਮੇਲਾ ਲਾਉਣ ਲਈ ਲਗਾਈ ਗਈ ਹੈ ਦਿਨ ਰਾਤ ਇਸ 'ਤੇ ਕੰਮ ਕਰ ਕੇ ਵਰਚੁਅਲ ਕਿਸਾਨ ਮੇਲੇ ਨੂੰ ਕਾਮਯਾਬ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ।

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ 18-19 ਸਤੰਬਰ ਨੂੰ ਲੱਗਣ ਵਾਲਾ ਕਿਸਾਨ ਮੇਲਾ ਇਸ ਵਾਰ ਵਰਚੁਅਲ ਹੋਵੇਗਾ ਵੀਰਾ ਸਾੜ ਨਾ ਪਰਾਲੀ, ਮਿੱਟੀ ਪਾਣੀ ਵੀ ਸੰਭਾਲ, ਆਪਣੇ ਪੰਜਾਬ ਦਾ ਤੂੰ ਰੱਖ ਲੈ ਖਿਆਲ,ਥੀਮ ਦੇ ਅਧਾਰ ਤੇ ਇਹ ਮੇਲਾ ਲੱਗੇਗਾ। ਦੱਸ ਦੇਈਏ ਕਿ ਕਰੋਨਾ ਮਹਾਂਮਾਰੀ ਕਰਕੇ ਯੂਨੀਵਰਸਿਟੀ ਦੇ ਵਿਚ ਵੱਡਾ ਇਕੱਠ ਤਾਂ ਨਹੀਂ ਹੋ ਸਕਦਾ ਪਰ ਕਿਸਾਨਾਂ ਨੂੰ ਆਧੁਨਿਕ ਤਕਨੀਕ ਦੀ ਖੇਤੀ ਅਤੇ ਨਵੇਂ  ਬੀਜਾਂ, ਸੰਦਾਂ ਅਤੇ ਮਸ਼ੀਨਰੀ ਦੀ ਸਾਰੀ ਜਾਣਕਾਰੀ ਆਨਲਾਈਨ ਉਪਲਬਧ ਹੋਵੇਗੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਕਨੀਕੀ ਮਾਹਿਰਾਂ ਦੀ ਟੀਮ ਵਿਸ਼ੇਸ਼ ਤੌਰ 'ਤੇ ਮੇਲਾ ਲਾਉਣ ਲਈ ਲਗਾਈ ਗਈ ਹੈ ਦਿਨ ਰਾਤ ਇਸ 'ਤੇ ਕੰਮ ਕਰ ਕੇ ਵਰਚੁਅਲ ਕਿਸਾਨ ਮੇਲੇ ਨੂੰ ਕਾਮਯਾਬ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਮੇਲਾ ਆਨਲਾਇਨ ਲੱਗਣ ਕਾਰਨ ਬੀਜ ਵਿਕਰੇਤਾ ਅਤੇ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਉਹਨਾਂ ਨੂੰ ਤਾਂ ਮੁਸ਼ਕਿਲ ਹੋਵੇਗੀ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਐਕਸਟੈਨਸ਼ਨ ਐਜੂਕੇਸ਼ਨ ਡਾਕਟਰ ਜਸਕਰਨ ਮਾਹਲ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਮੇਲੇ ਵਿਚ ਆਨਲਾਈਨ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ ਅਤੇ ਸੱਭ ਨੂੰ  www.kisanmela.pau.edu ਲਿੰਕ ਦਿੱਤਾ ਗਿਆ ਹੈ, ਜਿਸ ਤੇ ਕਿਸਾਨ ਇਸ ਮੇਲੇ ਦਾ ਹਿੱਸਾ ਬਣ ਸਕਦੇ ਹਨ।
ਹਾੜੀ ਸਾਉਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅੰਦਰ ਲੱਗਣ ਵਾਲੇ ਮੇਲੇ ਵਿੱਚ ਪੰਜਾਬ ਹੀ ਨਹੀਂ ਬਲਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਤੋ ਵੀ ਕਿਸਾਨ ਮੇਲੇ ਦਾ ਹਿੱਸਾ ਬਣਦੇ ਸਨ ਅਤੇ ਨਵੀ ਤਕਨੀਕ ਦੇ ਖੇਤੀ ਔਜਾਰਾਂ ਦੀ ਜਾਣਕਾਰੀ ਹਾਸਲ ਕਰਦੇ ਸਨ ਪਰ ਕਰੋਨਾ ਮਹਾਂਮਾਰੀ ਦੇ ਚਲਦਿਆਂ ਪਹਿਲੀ ਵਾਰ ਕਿਸਾਨ ਮੇਲਾ ਆਨਲਾਇਨ ਕਰਵਾਇਆ ਜਾ ਰਿਹਾ ਹੈ। ਸੋ ਦੇਖਣਾ ਹੋਵੇਗਾ ਕਿ ਪੀਏਯੂ ਮਾਹਿਰਾਂ ਦੀ ਆਨਲਾਈਨ ਤਕਨੀਕ ਕਿਸਾਨਾਂ ਲਈ ਕਿੰਨੀ ਕਾਰਗਰ ਸਾਬਤ ਹੁੰਦੀ ਹੈ
Published by: Sukhwinder Singh
First published: September 16, 2020, 6:48 PM IST
ਹੋਰ ਪੜ੍ਹੋ
ਅਗਲੀ ਖ਼ਬਰ