Bathinda: ਬਾਰਸ਼ ਨਾਲ ਕਣਕ ਦੀ ਫਸਲ ਦਾ ਹੋਇਆ ਵੱਡਾ ਨੁਕਸਾਨ

News18 Punjabi | News18 Punjab
Updated: March 22, 2021, 11:44 AM IST
share image
Bathinda: ਬਾਰਸ਼ ਨਾਲ ਕਣਕ ਦੀ ਫਸਲ ਦਾ ਹੋਇਆ ਵੱਡਾ ਨੁਕਸਾਨ
ਬਾਰਸ਼ ਨਾਲ ਕਣਕ ਦੀ ਫਸਲ ਦਾ ਹੋਇਆ ਵੱਡਾ ਨੁਕਸਾਨ

  • Share this:
  • Facebook share img
  • Twitter share img
  • Linkedin share img
ਬਠਿੰਡਾ ਵਿਚ ਦੇਰ ਰਾਤ ਪਏ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮੀਂਹ ਨਾਲ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ। ਅੱਜ ਕੱਲ੍ਹ ਦੇ ਦਿਨਾਂ ਵਿੱਚ ਕਣਕ ਦੀ ਫਸਲ ਪੱਕਣ ਲਈ ਬਿਲਕੁਲ ਤਿਆਰ ਹੋ ਚੁੱਕੀ ਹੈ। ਬੇਮੌਸਮੀ ਪਏ ਮੀਂਹ ਨੇ ਸਾਰੀ ਦੀ ਸਾਰੀ ਕਣਕ ਜ਼ਮੀਨ ਦੇ ਵਿਛਾ ਦਿੱਤੀ ਹੈ ਜਿਸ ਦੇ ਨਾਲ ਜਿੱਥੇ ਕਣਕ ਦੇ ਝਾੜ ਵਿਚ ਕਾਫੀ ਵੱਡਾ ਅਸਰ ਪਵੇਗਾ, ਉਥੇ ਹੀ ਕਣਕ ਦੀ ਕਟਾਈ ਲਈ ਮਹਿੰਗੀ ਲੇਬਰ ਅਤੇ ਕੰਬਾਈਨ ਨੂੰ ਵੱਧ ਪੈਸੇ ਦੇਣੇ ਪੈਣਗੇ।

ਬੱਲੂਆਣਾ ਪਿੰਡ ਦੇ ਕੁਝ ਕਿਸਾਨਾਂ ਦੇ ਨਾਲ ਸਾਡੇ ਪੱਤਰਕਾਰ ਸੂਰਜ ਭਾਨ ਨੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਪਹਿਲਾਂ ਹੀ ਮਾੜੇ ਦਿਨ ਚੱਲ ਰਹੇ ਹਨ ਕਿਉਂਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜ਼ਿਆਦਾਤਰ ਕਿਸਾਨ ਦਿੱਲੀ ਦੇ ਮੋਰਚੇ ਉਤੇ ਬੈਠੇ ਹਨ ਪ੍ਰੰਤੂ ਫਸਲ ਪੱਕਣ ਕਾਰਨ ਅਸੀਂ ਕੁਝ ਲੋਕ ਆਪਣੀਆਂ ਆਪਣੀਆਂ ਫ਼ਸਲਾਂ ਦੀ ਕਟਾਈ ਲਈ ਪਿੰਡਾਂ ਨੂੰ ਵਾਪਸ ਆਏ ਹਾਂ।

ਦੇਰ ਰਾਤ ਪਏ ਮੀਂਹ ਨੇ ਸਾਡੀਆਂ ਆਸਾਂ ਅਤੇ ਉਮੀਦਾਂ ਉਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਹੁਣ ਡਿੱਗੀ ਹੋਈ ਕਣਕ ਦਾ ਜਿਥੇ ਝਾੜ ਘਟੇਗਾ, ਉੱਥੇ ਹੀ ਮਹਿੰਗੀ ਲੇਬਰ ਲਾ ਕੇ ਇਸ ਨੂੰ ਵੱਢਣਾ ਵੀ ਮੁਸ਼ਕਲ ਹੋ ਜਾਵੇਗਾ। ਹੁਣ ਅਸੀਂ ਪੰਜਾਬ ਸਰਕਾਰ ਤੋਂ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਾ ਕੇ ਮੁਆਵਜ਼ੇ ਦੀ ਮੰਗ ਕਰਦੇ ਹਾਂ। ਜੇ ਪਿੰਡ ਬੱਲੂਆਣਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹੀ ਕਾਫ਼ੀ ਵੱਡਾ ਰਕਬਾ ਕਣਕ ਦਾ ਬਾਰਸ਼ ਨਾਲ ਪ੍ਰਭਾਵਿਤ ਹੋਇਆ ਹੈ  ਹਾਲਾਂਕਿ ਬਠਿੰਡਾ ਇਲਾਕੇ ਵਿੱਚ ਇੰਨੀ ਜ਼ਿਆਦਾ ਬਾਰਸ਼ ਨਹੀਂ ਹੋਈ ਪਰ ਫਿਰ ਵੀ ਪੱਕੀ ਹੋਈ ਫਸਲ ਖ਼ਰਾਬ ਹੋ ਗਈ ਹੈ।
ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਬਹਾਦਰ ਸਿੰਘ ਦਾ ਕਹਿਣਾ ਹੈ ਕਿ ਦੇਰ ਸ਼ਾਮ ਹੋਈ ਹਲਕੀ ਬਾਰਸ਼ ਨੇ ਉਨ੍ਹਾਂ ਕਣਕਾਂ ਦਾ ਨੁਕਸਾਨ ਕੀਤਾ ਹੈ, ਜਿਨ੍ਹਾਂ ਨੂੰ ਜ਼ਿਆਦਾਤਰ ਪਾਣੀ ਲੱਗਿਆ ਹੋਇਆ ਸੀ ਜਿਸ ਕਾਰਨ ਉਹ ਜ਼ਮੀਨ ਉਤੇ ਡਿੱਗ ਪਈਆਂ ਹਨ। ਅਗਰ ਕਣਕ ਦੀ ਫ਼ਸਲ ਡਿੱਗਦੀ ਹੈ ਤਾਂ ਉਸ ਦੇ ਝਾੜ ਉਤੇ ਵੀ ਅਸਰ ਪੈਂਦਾ ਹੈ।
Published by: Gurwinder Singh
First published: March 22, 2021, 11:36 AM IST
ਹੋਰ ਪੜ੍ਹੋ
ਅਗਲੀ ਖ਼ਬਰ