Home /News /punjab /

ਖੇਤੀ ਮੰਤਰੀ ਤੋਮਰ ਦਾ ਬਿਆਨ ਬਿਲਕੁਲ ਸਹੀ, ਅਸੀਂ ਵੱਧ ਖਾਦਾਂ ਦੀ ਵਰਤੋਂ ਕਰਦੇ ਹਾਂ: ਜਿਆਣੀ

ਖੇਤੀ ਮੰਤਰੀ ਤੋਮਰ ਦਾ ਬਿਆਨ ਬਿਲਕੁਲ ਸਹੀ, ਅਸੀਂ ਵੱਧ ਖਾਦਾਂ ਦੀ ਵਰਤੋਂ ਕਰਦੇ ਹਾਂ: ਜਿਆਣੀ

ਖੇਤੀ ਮੰਤਰੀ ਤੋਮਰ ਦਾ ਬਿਆਨ ਬਿਲਕੁਲ ਸਹੀ, ਅਸੀਂ ਵੱਧ ਖਾਦਾਂ ਦੀ ਵਰਤੋਂ ਕਰਦੇ ਹਾਂ: ਜਿਆਣੀ (ਫਾਇਲ ਫੋਟੋ)

ਖੇਤੀ ਮੰਤਰੀ ਤੋਮਰ ਦਾ ਬਿਆਨ ਬਿਲਕੁਲ ਸਹੀ, ਅਸੀਂ ਵੱਧ ਖਾਦਾਂ ਦੀ ਵਰਤੋਂ ਕਰਦੇ ਹਾਂ: ਜਿਆਣੀ (ਫਾਇਲ ਫੋਟੋ)

  • Share this:
    ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਰਸਾਇਣਕ ਖੇਤੀ ਦਾ ਨੁਕਸਾਨ ਅਜਿਹਾ ਹੈ ਕਿ ਕਿਸਾਨ ਆਪਣੀ ਬੀਜੀ ਫ਼ਸਲ ਹੋਰਾਂ ਨੂੰ ਤਾਂ ਵੇਚਦਾ ਹੈ ਪਰ ਉਹ ਆਪ ਇਸ ਦੀ ਵਰਤੋਂ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਰੁਝਾਨ ਨੂੰ ਬਦਲਣਾ ਪਵੇਗਾ। ਉਨ੍ਹਾਂ ਨੇ ਇਸ ਸਬੰਧੀ ਵਿਸ਼ੇਸ਼ ਤੌਰ ਉਤੇ ਪੰਜਾਬ ਦਾ ਨਾਮ ਲਿਆ।

    ਕਿਸਾਨ ਜਥੇਬੰਦੀਆਂ ਨੇ ਖੇਤੀ ਮੰਤਰੀ ਦੇ ਇਸ ਬਿਆਨ ਦਾ ਤਿੱਖਾ ਵਿਰੋਧ ਕੀਤਾ ਹੈ, ਹਾਲਾਂਕਿ ਪੰਜਾਬ ਭਾਜਪਾ ਆਗੂ ਸੁਰਜੀਤ ਜਿਆਣੀ ਨੇ ਆਖਿਆ ਹੈ ਕਿ ਉਹ ਖੇਤੀ ਮੰਤਰੀ ਦੇ ਬਿਆਨ ਨਾਲ ਸਹਿਮਤ ਹਨ। ਉਨ੍ਹਾਂ ਕਿਹਾ ਕਿ ਮੈਂ ਵੀ ਇਕ ਕਿਸਾਨ ਹਾਂ ਤੇ ਕਿਸਾਨ ਖੇਤੀ ਦਾ ਉਤਪਾਦਨ ਵਧਾਉਣ ਲਈ ਜ਼ਿਆਦਾ ਦਵਾਈਆਂ-ਖਾਦ ਦੀ ਵਰਤੋਂ ਕਰਦੇ ਹਨ। ਜਿਸ ਕਾਰਨ ਖਾਣ ਵਾਲੀਆਂ ਚੀਜਾਂ ਸਾਡੇ ਵਾਸਤੇ ਹਾਨੀਕਾਰਕ ਹੋ ਰਹੀਆਂ ਹਨ।
    ਉਨ੍ਹਾਂ ਕਿਹਾ ਕਿ ਹੁਣ ਜਿਹੜੇ ਆਲੂ ਦੀ ਖੇਤੀ ਕਰਦੇ ਹਨ 8-8 ਗੱਟੇ ਡੀਏਪੀ ਦੇ ਸੁੱਟ ਰਹੇ ਹਨ।

    ਦੱਸ ਦਈਏ ਕਿ ਸ੍ਰੀ ਤੋਮਰ ਨੇ ਨਿਵੇਕਲੀ ਖੇਤੀ ਬਾਰੇ ਇਥੇ ਕੌਮੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸਰਕਾਰ ਖੇਤੀ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਬਦਲਵੇਂ ਢੰਗ-ਤਰੀਕਿਆਂ ਖਾਸ ਕਰਕੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਦੇਸ਼ ’ਚ ਖੇਤੀ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਵੱਡੀ ਫ਼ੀਸਦੀ ਆਬਾਦੀ ਅਜੇ ਵੀ ਆਪਣੀ ਰੋਜ਼ੀ-ਰੋਟੀ ਲਈ ਖੇਤੀ ’ਤੇ ਨਿਰਭਰ ਹੈ।

    ਕੁਦਰਤੀ ਖੇਤੀ ਅਪਣਾਉਣ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਰਸਾਇਣਾਂ ਨਾਲ ਖੇਤੀ 1950ਵਿਆਂ ’ਚ ਹਰੇ ਇਨਕਲਾਬ ਦੌਰਾਨ ਸ਼ੁਰੂ ਕੀਤੀ ਗਈ ਸੀ ਅਤੇ ਇਸ ਨਾਲ ਦੇਸ਼ ’ਚ ਵਾਧੂ ਅਨਾਜ ਪੈਦਾ ਹੋ ਗਿਆ ਸੀ ਪਰ ਖੇਤੀ ਦੇ ਇਸ ਤਰੀਕੇ ਦਾ ਮਾੜਾ ਅਸਰ ਮਿੱਟੀ, ਪਾਣੀ ਅਤੇ ਆਲਮੀ ਤਪਸ਼ ’ਤੇ ਪਿਆ। ਸ੍ਰੀ ਤੋਮਰ ਨੇ ਕਿਹਾ,‘‘ਰਸਾਇਣਕ ਖੇਤੀ ਨੇ ਅਨਾਜ ਦੀ ਪੈਦਾਵਾਰ ਵਧਾਉਣ ’ਚ ਸਹਾਇਤਾ ਕੀਤੀ ਪਰ ਇਸ ਦੀ ਹੱਦ ਹੁੰਦੀ ਹੈ।

    ਕਿਸਾਨ ਆਮਦਨ ਕਮਾ ਸਕਦਾ ਹੈ ਪਰ ਉਹ ਖਾਦਾਂ ਅਤੇ ਪਾਣੀ ਦੀ ਵਧੇਰੇ ਖਪਤ ਕਾਰਨ ਹੁਣ ਭਾਰੀ ਦਬਾਅ ਹੇਠ ਹੈ।’’ ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨੂੰ ਅਜਿਹੇ ਇਲਾਕਿਆਂ ’ਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਜਿਥੇ ਫ਼ਸਲਾਂ ਉਗਾਉਣ ਲਈ ਕਿਸੇ ਰਸਾਇਣ ਦੀ ਵਰਤੋਂ ਨਹੀਂ ਹੋਈ ਜਾਂ ਬਹੁਤ ਘੱਟ ਵਰਤੋਂ ਹੁੰਦੀ ਹੈ।
    Published by:Gurwinder Singh
    First published:

    Tags: Farmers Protest, Narendra Singh Tomar

    ਅਗਲੀ ਖਬਰ