ਵਿਧਾਇਕ ਰਾਜਾ ਵੜਿੰਗ ਦਿੱਲੀ ਦੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਹੋਏ ਰਵਾਨਾ

News18 Punjabi | News18 Punjab
Updated: January 25, 2021, 9:32 PM IST
share image
ਵਿਧਾਇਕ ਰਾਜਾ ਵੜਿੰਗ ਦਿੱਲੀ ਦੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਹੋਏ ਰਵਾਨਾ
ਵਿਧਾਇਕ ਰਾਜਾ ਵੜਿੰਗ ਦਿੱਲੀ ਦੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਹੋਏ ਰਵਾਨਾ

  • Share this:
  • Facebook share img
  • Twitter share img
  • Linkedin share img
ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸੀ ਵਰਕਰਾਂ ਸਮੇਤ 10 ਤੋਂ 15 ਟਰੈਕਟਰ ਲੈ ਕੇ ਦਿੱਲੀ ਵਿਖੇ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਪਿੰਡ ਦੋਦਾ ਤੋਂ ਰਵਾਨਾ ਹੋਏ।

ਸਾਂਝੇ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਹੋਣ ਜਾ ਰਹੀ ਟਰੈਕਟਰ ਪਰੇਡ ਲਈ ਪੰਜਾਬ ਭਰ ਦੇ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਆਪਣੋ ਆਪਣੇ ਟਰੈਕਟਰ ਲੈ ਕੇ ਪਰੇਡ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ ਸੀ। ਇਸ ਦੇ ਚੱਲਦੇ ਹੀ ਅੱਜ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਕਾਂਗਰਸੀ ਸਾਥੀਆਂ ਦੇ ਨਾਲ ਦਿੱਲੀ ਨੂੰ ਚਾਲੇ ਪਾਏ।

ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਖੁਦ ਕਿਸਾਨ ਹੋਣ ਦੇ ਨਾਤੇ ਇਸ ਸੰਘਰਸ਼ ਦਾ ਹਿੱਸਾ ਬਣਨ ਲਈ ਆਪਣੇ ਸਾਥੀਆਂ ਸਮੇਤ ਦਿੱਲੀ ਜਾ ਰਹੇ ਹਨ।
Published by: Gurwinder Singh
First published: January 25, 2021, 6:02 PM IST
ਹੋਰ ਪੜ੍ਹੋ
ਅਗਲੀ ਖ਼ਬਰ