ਨਾਭਾ ਦੇ ਪਿੰਡ ਲੱਧਾਹੇੜੀ ਦੇ ਧਰਮਵੀਰ ਸਿੰਘ ਨੇ ਕੀਤੀ ਆਤਮਹੱਤਿਆ, ਕਰਜ਼ਾ ਸੀ 1.5 ਲੱਖ

News18 Punjabi | News18 Punjab
Updated: April 18, 2021, 9:29 AM IST
share image
ਨਾਭਾ ਦੇ ਪਿੰਡ ਲੱਧਾਹੇੜੀ ਦੇ ਧਰਮਵੀਰ ਸਿੰਘ ਨੇ ਕੀਤੀ ਆਤਮਹੱਤਿਆ, ਕਰਜ਼ਾ ਸੀ 1.5 ਲੱਖ
ਨਾਭਾ ਦੇ ਪਿੰਡ ਲੱਧਾਹੇੜੀ ਦੇ ਧਰਮਵੀਰ ਸਿੰਘ ਨੇ ਕੀਤੀ ਆਤਮਹੱਤਿਆ, ਕਰਜ਼ਾ ਸੀ 2 ਲੱਖ

  • Share this:
  • Facebook share img
  • Twitter share img
  • Linkedin share img
ਭੁਪਿੰਦਰ ਸਿੰਘ ਨਾਭਾ

ਪੰਜਾਬ ਸਰਕਾਰ ਵੱਲੋਂ ਲੱਖ ਦਾਅਵੇ ਕੀਤੇ ਗਏ ਸਨ ਕਿ 2 ਲੱਖ ਰੁਪਏ ਤੋਂ ਘੱਟ ਕਿਸਾਨਾ ਦਾ ਕਰਜ਼ਾ ਮੁਆਫ ਕੀਤਾ ਜਾਏਗਾ। ਪਰ ਜ਼ਮੀਨੀ ਪੱਧਰ ਤੇ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਲੱਧਾਹੇੜੀ ਵਿਖੇ ਜਿੱਥੇ ਧਰਮਜੀਤ ਸਿੰਘ ਦੀ 10 ਵਿਘੇ ਜ਼ਮੀਨ ਵਿਕ ਗਈ ਅਤੇ ਕਰੀਬ ਡੇਢ ਲੱਖ ਦਾ ਕਰਜ਼ਾ ਵੀ ਸੀ ਅਤੇ ਆਰਥਿਕ ਮੰਦੀ ਦੇ ਚਲਦੇ ਕਿਸਾਨ ਵੱਲੋਂ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਲੜਕੀਆਂ ਨੂੰ ਛੱਡ ਗਿਆ ਹੈ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਦੂਜੇ ਪਾਸੇ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ।
ਭਾਵੇਂ ਕਿ ਕੈਪਟਨ ਸਰਕਾਰ ਵੱਲੋਂ 2 ਲੱਖ ਰੁਪਏ ਤੋਂ ਘੱਟ ਕਰਜ਼ਾ ਕਿਸਾਨਾਂ ਦਾ ਮੁਆਫ਼ ਤਾਂ ਕੀਤਾ ਗਿਆ ਸੀ ਪਰ ਕਈ ਕਿਸਾਨ ਪੰਜਾਬ ਸਰਕਾਰ ਦੀ ਸਹੂਲਤ ਤੋਂ ਵਾਂਝੇ ਰਹਿ ਗਏ ਹਨ ਅਤੇ ਇਸ ਦਾ ਨਤੀਜਾ ਤੁਸੀਂ ਸਾਫ਼ ਵੇਖ ਰਹੇ ਹੋ। ਮ੍ਰਿਤਕ ਧਰਮਜੀਤ ਸਿੰਘ ਜਿਸ ਦੀ 10 ਵਿੱਘੇ ਜ਼ਮੀਨ ਸੀ ਉਸ ਦੀ ਸਾਰੀ ਜ਼ਮੀਨ ਵਿਕ ਗਈ ਅਤੇ ਡੇਢ ਲੱਖ ਦਾ ਕਰਜ਼ਾ ਵੀ ਉਸ ਦੇ ਸਿਰ ਸੀ ਅਤੇ  ਘਰ ਦੀ ਮੰਦਹਾਲੀ ਤੋਂ ਤੰਗ ਆ ਕੇ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਲਾਸ਼ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਇਸ ਮੌਕੇ ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੇਰੇ ਭਰਾ ਦੇ ਸਿਰ ਤੇ ਡੇਢ ਲੱਖ ਦੇ ਕਰੀਬ ਕਰਜ਼ਾ ਸੀ ਅਤੇ ਜੋ ਜ਼ਮੀਨ ਸੀ ਉਹ ਸਾਰੀ ਵਿਕ ਚੁੱਕੀ ਸੀ ਅਤੇ ਜਿਸ ਤੋਂ ਦੁਖੀ ਹੋ ਕੇ ਧਰਮਜੀਤ ਨੇ ਆਤਮਹੱਤਿਆ ਕਰ ਲਈ ਪਿੱਛੇ ਪਰਿਵਾਰ ਦੇ ਦੋ ਲੜਕੀਆਂ ਅਤੇ ਪਤਨੀ ਹੀ ਰਹਿ ਗਈਆਂ ਹਨ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੀੜਤ ਪਰਿਵਾਰ ਨੂੰ ਸਰਕਾਰ ਮੁਆਵਜ਼ਾ ਦੇਵੇ।
ਇਸ ਮੌਕੇ ਤੇ ਪਿੰਡ ਲੱਧਾਹੇੜੀ ਦੇ ਸਰਪੰਚ ਮਨਜਿੰਦਰ ਸਿੰਘ ਜਿੰਦਰੀ ਨੇ ਕਿਹਾ ਕਿ ਇਹ ਪਰਿਵਾਰ ਬਹੁਤ ਹੀ ਗ਼ਰੀਬ ਪਰਿਵਾਰ ਹੈ ਕਿਉਂਕਿ ਜੋ ਜ਼ਮੀਰ ਸੀ ਉਹ ਪਹਿਲਾਂ ਹੀ ਵਿਕ ਚੁੱਕੀ ਹੈ ਅਤੇ ਇਸ ਦੇ ਉਪਰ ਕਰੀਬ ਡੇਢ ਲੱਖ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਪੀੜਤ ਪਰਿਵਾਰ ਦੀ ਸਰਕਾਰ ਮਦਦ ਕਰੇ।

ਇਸ ਮੌਕੇ ਤੇ ਤਫਤੀਸ਼ੀ ਅਧਿਕਾਰੀ ਮੋਹਨ ਸਿੰਘ ਨੇ ਕਿਹਾ, "ਇਸ ਦੀ ਇਤਲਾਹ ਸਾਨੂੰ ਦੇਰ ਰਾਤ ਆਈ ਸੀ। ਕੀ ਕਿਸਾਨ ਵੱਲੋਂ ਘਰ ਵਿਚ ਹੀ ਪੱਖੇ ਨਾਲ ਗਲ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਉਸ ਤੋਂ ਬਾਅਦ ਅਸੀਂ ਡੈੱਡ ਬਾਡੀ ਨੂੰ ਪੋਸਟਮਾਰਟਮ ਤੋਂ ਬਾਅਦ ਬਾਡੀ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਇਸ ਦੇ ਉਪਰ ਕਰੀਬ ਡੇਢ ਲੱਖ ਦਾ ਕਰਜ਼ਾ ਦੱਸਿਆ ਗਿਆ ਹੈ ਇਸ ਦੀ ਜ਼ਮੀਨ ਵਿਕ ਚੁੱਕੀ ਹੈ ਘਰ ਦੀ ਮੰਦਹਾਲੀ ਦੇ ਚੱਲਦਿਆਂ ਇਸ ਨੇ ਇਹ ਕਦਮ ਚੁੱਕਿਆ ਹੈ। ਅਸੀਂ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ।"
Published by: Anuradha Shukla
First published: April 18, 2021, 8:40 AM IST
ਹੋਰ ਪੜ੍ਹੋ
ਅਗਲੀ ਖ਼ਬਰ