Home /News /punjab /

ਨਵੇਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦੇ ਜੀਵਨ 'ਚ ਖੁਸ਼ਹਾਲੀ ਤੇ ਕ੍ਰਾਤੀ ਆਵੇਗੀ: ਕੇਂਦਰੀ ਖੇਤੀਬਾੜੀ ਮੰਤਰੀ

ਨਵੇਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦੇ ਜੀਵਨ 'ਚ ਖੁਸ਼ਹਾਲੀ ਤੇ ਕ੍ਰਾਤੀ ਆਵੇਗੀ: ਕੇਂਦਰੀ ਖੇਤੀਬਾੜੀ ਮੰਤਰੀ

ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਪ੍ਰਚਾਰ ਉਤੇ ਖਰਚ ਦਿੱਤੇ 7, 25, 57, 246 ਰੁਪਏ ( ਫਾਈਲ ਫੋਟੋ)

ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਪ੍ਰਚਾਰ ਉਤੇ ਖਰਚ ਦਿੱਤੇ 7, 25, 57, 246 ਰੁਪਏ ( ਫਾਈਲ ਫੋਟੋ)

ਕੇਂਦਰੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਹੈ ਕਿ ਖੇਤੀਬਾੜੀ ਸੁਧਾਰ ਬਿੱਲਾਂ ਨਾਲ ਕਿਸਾਨਾਂ ਦੇ ਜੀਵਨ ਵਿਚ ਖੁਸ਼ਹਾਲੀ ਅਤੇ ਕ੍ਰਾਤੀ ਆਵੇਗੀ। ਇਹਨਾਂ ਬਿੱਲਾਂ ਨਾਲ ਬਾਜਾਰ ਨੂੰ ਪੂਰਨ ਆਜਾਦੀ ਮਿਲੇਗੀ। ਕਿਸਾਨਾਂ ਦੀ ਮਾਲੀ ਹਾਲਾਤ ਸੁਧਾਰ ਹੋਵੇਗਾ।ਨਵੀਂ ਤਕਨੀਕ ਨਾਲ ਕਿਸਾਨ ਜੁੜੇਗਾ। ਕਿਸਾਨ ਜਿਆਦਾ ਮੁੱਲ ਵਾਲੇ ਫਸਲਾਂ ਦੀ ਉਪਜ ਦੇ ਵੱਲ ਆਕਰਸ਼ਤ ਹੋਵੇਗਾ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: ਖੇਤੀਬਾੜੀ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਬਿੱਲਾਂ ਬਾਰੇ ਸਪਸ਼ਟ ਕਰਦੇ ਹੋਏ ਕਿਹਾ ਹੈ ਕਿ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿਚ ਪੇਸ਼ ਹੋਏ ਹਨ ਅਤੇ ਉਹਨਾਂ ਨੇ ਕਿਹਾ ਕਿ ਮੀਡੀਆ ਨੇ ਬਿੱਲ ਦੀਆ ਚੰਗੀਆ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਇਆ ਹੈ। ਉਹਨਾਂ ਨੇ ਕਾਂਗਰਸ ਉਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਕਾਂਗਰਸ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਕੇਂਦਰੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਹੈ ਕਿ ਖੇਤੀਬਾੜੀ ਸੁਧਾਰ ਬਿੱਲਾਂ ਨਾਲ ਕਿਸਾਨਾਂ ਦੇ ਜੀਵਨ ਵਿਚ ਖੁਸ਼ਹਾਲੀ ਅਤੇ ਕ੍ਰਾਤੀ ਆਵੇਗੀ। ਇਹਨਾਂ ਬਿੱਲਾਂ ਨਾਲ ਬਾਜਾਰ ਨੂੰ ਪੂਰਨ ਆਜਾਦੀ ਮਿਲੇਗੀ। ਕਿਸਾਨਾਂ ਦੀ ਮਾਲੀ ਹਾਲਾਤ ਸੁਧਾਰ ਹੋਵੇਗਾ।ਨਵੀਂ ਤਕਨੀਕ ਨਾਲ ਕਿਸਾਨ ਜੁੜੇਗਾ। ਕਿਸਾਨ ਜਿਆਦਾ ਮੁੱਲ ਵਾਲੇ ਫਸਲਾਂ ਦੀ ਉਪਜ ਦੇ ਵੱਲ ਆਕਰਸ਼ਤ ਹੋਵੇਗਾ।

  ਖੇਤੀਬਾੜੀ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਕਿਸੇ ਮੈਂਬਰ ਨੇ ਇਸ ਬਿੱਲ ਦਾ ਵਿਰੋਧ ਨਹੀ ਕੀਤਾ ਹੈ।ਇਸ ਬਿੱਲ ਵਿਚ ਐਮ ਐਸ ਪੀ ਕਿਉ ਨਹੀ ਹੈ।ਫਸਲ ਦੀ ਖਰੀਦ ਲਈ ਐਮ ਐਸ ਪੀ ਨੇ ਘੋਸ਼ਿਤ ਕੀਤਾ ਹੈ।ਐਮ ਐਸ ਪੀ ਰਹੇਗੀ। ਉਹਨਾਂ ਨੇ ਸਪਸ਼ਟ ਕਰਦੇ ਹੋਏ ਕਿਹਾ ਹੈ ਕਿ ਪਹਿਲਾ ਕਿਸਾਨ ਆਪਣੀ ਫਸਲ ਨੂੰ ਮੰਡੀ ਵਿਚ ਵੇਚਣ ਨੂੰ ਮਜਬੂਰ ਸੀ। ਫਸਲ ਉਤੇ 8.5 ਫੀਸਦੀ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਸੀ।ਪੰਜਾਬ ਵਿੱਚ 8.5 ਫੀਸਦੀ ਟੈਕਸ ਲੱਗਦਾ ਹੈ।ਇਸ ਬਿਲ ਦੇ ਮਾਧਿਅਮ ਕਿਸਾਨਾਂ ਨੂੰ ਅਜਾਦੀ ਦਿੱਤੀ ਹੈ ਕਿ ਮੰਡੀ ਤੋਂ ਬਾਹਰ ਕਿਸੇ ਵੀ ਸਥਾਨ ਉੱਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ਉੱਤੇ ਵੇਚ ਸਕਦਾ ਹੈ।ਕੇਂਦਰੀ ਮੰਤਰੀ ਨੇ ਕਿਹਾ ਇਸ ਦੀ ਮੰਗ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਸੀ।ਦੂਜੀ ਗੱਲ ਮੰਡੀ ਦੇ ਬਾਹਰ ਵਪਾਰੀ ਵਰਗ ਜਿਆਦਾ ਹੋਵੇਗਾ।ਜਿਸ ਦਾ ਫਾਇਦਾ ਕਿਸਾਨਾਂ ਨੂੰ ਮਿਲੇਗਾ।ਉਹਨਾਂ ਨੇ ਕਿਹਾ ਹੈ ਕਿ ਜੇਕਰ ਵਪਾਰੀ ਕਿਸਾਨ ਦੇ ਘਰੋ ਹੀ ਫਸਲ ਚੁੱਕਦਾ ਹੈ ਤਾਂ ਕਿਸਾਨ ਦਾ ਟਰਾਂਸਪੋਰਟ ਖਰਚਾ ਘੱਟ ਜਾਵੇਗਾ।

  ਕੇਂਦਰੀ ਮੰਤਰੀ ਨੇ ਕਿਹਾ ਹੈ ਕਿ 66 ਫੀਸਦੀ ਕਿਸਾਨ ਛੋਟੇ ਹੈ। ਹੌਲੀ - ਹੌਲੀ ਰਕਬਾ ਛੋਟਾ ਹੁੰਦਾ ਜਾ ਰਿਹਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਛੋਟੇ ਕਿਸਾਨ ਦਾ ਉਪਜ ਘੱਟ ਹੁੰਦਾ ਹੈ ਲਿਹਾਜ਼ਾ ਉਸਦਾ ਟਰਾਂਸਪੋਟੇਸ਼ਨ ਖਰਚਾ ਜ਼ਿਆਦਾ ਹੋ ਜਾਂਦਾ ਹੈ। ਮੰਤਰੀ ਤੋਮਰ ਨੇ ਇਹ ਸਪੱਸ਼ਟ ਕੀਤਾ ਹੈ ਕਿ ਕਾਂਟੇਰਕਟ ਫਾਰਮਿੰਗ ਖੇਤ ਵੀ ਹੋ ਸਕਦਾ ਹੈ ਪਰ ਖੇਤ ਦਾ ਮਾਲਿਕ ਕਿਸਾਨ ਹੀ ਰਹੇਗਾ ਅਤੇ ਕਿਸਾਨ ਦੀ ਭੂਮੀ ਸੰਬੰਧਿਤ ਕੋਈ ਲਿਖਤ ਪੜਤ ਨਹੀ ਹੋਵੇਗੀ। ਕਿਸਾਨ ਜਦੋਂ ਚਾਹੇ ਕਰਾਰ ਵਿੱਚ ਛੱਡ ਸਕਦਾ ਹੈ ਪਰ ਪ੍ਰੋਸੈਸਰ ਚਾਹੇ ਵੀ ਤਾਂ ਵਿੱਚ ਵਿੱਚ ਕਰਾਰ ਨਹੀਂ ਤੋੜ ਸਕਦਾ ਹੈ। ਜੇਕਰ ਤੋੜਤਾ ਹੈ ਤਾਂ ਉਸ ਨੂੰ ਕਰਾਰ ਵਿੱਚ ਲਿਖਿਤ ਮੁੱਲ ਦੇਣਾ ਹੀ ਹੋਵੇਗਾ ।

  ਜੇਕਰ ਕੋਈ ਗੜਬੜੀ ਹੁੰਦੀ ਹੈ ਤਾਂ ਐਸ ਡੀ ਐਮ ਕੋਲ ਕਿਸਾਨ ਜਾਵੇਗਾ ਅਤੇ ਦੋਹਾਂ ਦਾ ਪੱਖ ਸੁਣਨ ਤੋਂ ਕੇਸ ਬੋਰਡ ਕੋਲ ਜਾਵੇਗਾ ਜੇਕਰ ਬੋਰਡ ਹੱਲ ਨਹੀ ਕਰਦਾ ਤਾਂ ਐਸ ਡੀ ਐਮ 30 ਦਿਨਾਂ ਵਿਚ ਹੀ ਫੈਸਲਾ ਕਰ ਦੇਵੇਗਾ।
  ਉਹਨਾਂ ਨੇ ਕਿਹਾ ਹੈ ਕਿ 6 ਸਾਲਾਂ ਵਿੱਚ ਸਰਕਾਰੀ ਖਰੀਦ ਦੇ ਮਾਧਿਅਮ ਨਾਲ ਕਿਸਾਨਾਂ ਨੂੰ 7 ਲੱਖ ਕਰੋੜ ਰੁਪਏ ਦੇਣ ਦਾ ਕੰਮ ਐਨ ਡੀ ਏ ਨੇ ਕੀਤਾ ਹੈ। ਜੋ ਯੂਪੀਏ ਦੇ 10 ਸਾਲਾਂ ਦੇ ਦੁੱਗਣੇ ਤੋਂ ਵੀ ਜਿਆਦਾ ਹੈ। ਪਿੰਡਾਂ ਦੇ ਵਿਕਾਸ ਲਈ ਸਰਕਾਰ ਖੁਦ ਰਾਜ ਸਰਕਾਰ ਨੂੰ ਮਦਦ ਦੇਵੇਗੀ। ਕੇਂਦਰੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਇਹ ਖੇਤੀ ਬਿੱਲ ਕਿਸਾਨ ਦੇ ਲਈ ਲਾਹੇਵੰਦ ਸਾਬਿਤ ਹੋਣਗੇ ਅਤੇ ਕਿਸਾਨੀ ਨੂੰ ਖੁਸ਼ਹਾਲ ਬਣਾਉਣਗੇ।
  Published by:Sukhwinder Singh
  First published:

  Tags: Agriculture, Agriculture ordinance, Farmers

  ਅਗਲੀ ਖਬਰ