ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਦੁਆਰਾ ਕਿਸਾਨੀ ਅੰਦੋਲਨ ਬਾਰੇ ਟਵਿੱਟਰ 'ਤੇ ਸਾਂਝੇ ਕੀਤੇ ਗਏ ਟੂਲ ਕਿੱਟ (ਦਸਤਾਵੇਜ਼ਾਂ) ਦੇ ਸੰਬੰਧ ਵਿਚ ਦਿੱਲੀ ਪੁਲਿਸ ਨੇ ਇਸ ਨੂੰ ਤਿਆਰ ਕਰਨ ਵਾਲੇ ਮੁਲਜ਼ਮਾਂ ਉਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਇਸ ਦੇ ਨਾਲ ਹੀ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇਸ ਕੇਸ ਵਿੱਚ ਇੱਕ ਹੋਰ ਮੁਲਜ਼ਮ ਨਿਕਿਤਾ ਜੈਕਬ ਦੇ ਖਿਲਾਫ ਅਦਾਲਤ ਤੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਵਾਇਆ ਹੈ। ਨਿਕਿਤਾ ਜੈਕਬ ਪੇਸ਼ੇ ਵਜੋਂ ਵਕੀਲ ਹੈ ਅਤੇ ਇਸ ਕੇਸ ਵਿਚ ਫਰਾਰ ਦੱਸੀ ਜਾ ਰਹੀ ਹੈ।
ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਸੂਤਰਾਂ ਅਨੁਸਾਰ 11 ਫਰਵਰੀ ਨੂੰ ਨਿਕਿਤਾ ਜੈਕਬ ਦੇ ਘਰ ਸਪੈਸ਼ਲ ਸੈੱਲ ਦੀ ਟੀਮ ਭਾਲ ਕਰਨ ਗਈ ਸੀ। ਇਹ ਟੀਮ ਉਸ ਦੇ ਮੋਬਾਈਲ ਫੋਨ ਅਤੇ ਇਲੈਕਟ੍ਰਾਨਿਕ ਉਪਕਰਣ ਦੀ ਜਾਂਚ ਕਰਨ ਗਈ।
ਸ਼ਾਮ ਦਾ ਸਮਾਂ ਹੋਣ ਕਾਰਨ ਉਸ ਤੋਂ ਪੁੱਛਗਿੱਛ ਨਹੀਂ ਹੋ ਸਕੀ। ਵਿਸ਼ੇਸ਼ ਸੈੱਲ ਦੁਆਰਾ ਨਿਕਿਤਾ ਤੋਂ ਦਸਤਾਵੇਜ਼ ਉੱਤੇ ਦਸਤਖਤ ਕਰਵਾਏ ਗਏ ਸਨ ਕਿ ਉਹ ਜਾਂਚ ਵਿੱਚ ਸ਼ਾਮਲ ਹੋਵੇਗੀ। ਪਰ ਉਸ ਤੋਂ ਬਾਅਦ ਨਿਕਿਤਾ ਰੂਪੋਸ਼ ਹੋ ਗਈ।
ਦਿੱਲੀ ਪੁਲਿਸ ਅਨੁਸਾਰ ਨਿਕਿਤਾ ਜੈਕਬ ਖਾਲਿਸਤਾਨ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਨਿਕਿਤਾ ਜੈਕਬ ਨੇ ਕੈਨੇਡਾ ਤੋਂ ਆਏ ਪੁਨੀਤ ਨਾਮ ਦੇ ਵਿਅਕਤੀ ਨਾਲ ਵੀ ਸੰਪਰਕ ਕੀਤਾ। 26 ਜਨਵਰੀ ਤੋਂ ਚਾਰ ਦਿਨ ਪਹਿਲਾਂ, ਨਿਕਿਤਾ ਅਤੇ ਹੋਰਾਂ ਨੇ ਵੀ ਜ਼ੂਮ ਐਪ ਉਤੇ ਇੱਕ ਮੁਲਾਕਾਤ ਕੀਤੀ ਸੀ। ਦੱਸਿਆ ਗਿਆ ਹੈ ਕਿ ਨਿਕਿਤਾ ਜੈਕਬ ਇਸ ਤੋਂ ਪਹਿਲਾਂ ਵੀ ਵਾਤਾਵਰਣ ਨਾਲ ਜੁੜੇ ਮੁੱਦਿਆਂ ਨੂੰ ਚੁੱਕਦੀ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural law, Agriculture ordinance, Kisan andolan