Home /News /punjab /

ਝੋਨੇ ਦੀ ਫਸਲ ਫਸਲ ਖਰਾਬ ਹੋਣੀ ਸ਼ੁਰੂ, ਕਿਸਾਨਾਂ ਨੇ ਮੰਗਿਆ ਫਸਲ ਦਾ ਪੂਰਾ ਮੁਆਵਜ਼ਾ

ਝੋਨੇ ਦੀ ਫਸਲ ਫਸਲ ਖਰਾਬ ਹੋਣੀ ਸ਼ੁਰੂ, ਕਿਸਾਨਾਂ ਨੇ ਮੰਗਿਆ ਫਸਲ ਦਾ ਪੂਰਾ ਮੁਆਵਜ਼ਾ

ਝੋਨੇ ਦੀ ਫਸਲ ਫਸਲ ਖਰਾਬ ਹੋਣੀ ਸ਼ੁਰੂ, ਕਿਸਾਨਾਂ ਨੇ ਮੰਗਿਆ ਫਸਲ ਦਾ ਪੂਰਾ ਮੁਆਵਜ਼ਾ

ਝੋਨੇ ਦੀ ਫਸਲ ਫਸਲ ਖਰਾਬ ਹੋਣੀ ਸ਼ੁਰੂ, ਕਿਸਾਨਾਂ ਨੇ ਮੰਗਿਆ ਫਸਲ ਦਾ ਪੂਰਾ ਮੁਆਵਜ਼ਾ

ਦਿਨੀਂ ਫਿਰੋਜ਼ਪੁਰ ਮੁਕਤਸਰ ਰੋਡ ਉੱਪਰ ਜਾਮ ਲਗਾਇਆ ਸੀ ਜਿਸ ਤੋਂ ਬਾਅਦ ਫੌਰੀ ਹਰਕਤ ਵਿਚ ਆਏ ਪ੍ਰਸ਼ਾਸਨ ਵੱਲੋਂ ਮੋਟਰਾਂ ਲਗਾ ਕੇ ਕਿਸਾਨਾਂ ਨੂੰ ਪਾਣੀ ਕੱਢਣ ਦਾ ਭਰੋਸਾ ਦਿੱਤਾ ਗਿਆ ਸੀ । ਪਰ ਪ੍ਰਸ਼ਾਸਨ ਵੱਲੋਂ ਢੁੱਕਵਾਂ ਪ੍ਰਬੰਧ ਨਾ ਦੇਣ ਤੇ ਕਿਸਾਨ ਨਰਾਜ ਹਨ ਅਤੇ ਕਿਸਾਨਾਂ ਦੀ ਫਸਲ ਖਰਾਬ ਹੋਣੀ ਸ਼ੁਰੂ ਹੋ ਗਈ ਹੈ ।

ਹੋਰ ਪੜ੍ਹੋ ...
 • Share this:
  ਫਿਰੋਜ਼ਪੁਰ: ਪਿਛਲੇ ਦਿਨੀਂ ਭਾਰੀ ਬਰਸਾਤ ਅਤੇ ਡਰੇਨ ਟੁੱਟਣ ਕਾਰਨ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਫਿਰੋਜ਼ਪੁਰ ਦੇ ਦਰਜਨਾਂ ਪਿੰਡਾਂ ਵਿੱਚ ਪਾਣੀ ਨਾ ਕੱਢਣ ਨੂੰ ਲੈ ਕੇ ਕਿਸਾਨਾਂ ਨੇ ਪਿਛਲੇ ਦਿਨੀਂ ਫਿਰੋਜ਼ਪੁਰ ਮੁਕਤਸਰ ਰੋਡ ਉੱਪਰ ਜਾਮ ਲਗਾਇਆ ਸੀ ਜਿਸ ਤੋਂ ਬਾਅਦ ਫੌਰੀ ਹਰਕਤ ਵਿਚ ਆਏ ਪ੍ਰਸ਼ਾਸਨ ਵੱਲੋਂ ਮੋਟਰਾਂ ਲਗਾ ਕੇ ਕਿਸਾਨਾਂ ਨੂੰ ਪਾਣੀ ਕੱਢਣ ਦਾ ਭਰੋਸਾ ਦਿੱਤਾ ਗਿਆ ਸੀ । ਪਰ ਪ੍ਰਸ਼ਾਸਨ ਵੱਲੋਂ ਢੁੱਕਵਾਂ ਪ੍ਰਬੰਧ ਨਾ ਦੇਣ ਤੇ ਕਿਸਾਨ ਨਰਾਜ ਹਨ ਅਤੇ ਕਿਸਾਨਾਂ ਦੀ ਫਸਲ ਖਰਾਬ ਹੋਣੀ ਸ਼ੁਰੂ ਹੋ ਗਈ ਹੈ ।

  ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਧਰਨਾ ਲਗਾਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਚਾਲੀ ਮੋਟਰਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਦੋ ਦਿਨ ਬੀਤ ਜਾਣ ਦੇ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਹਰਕਤ ਵਿਚ ਆਉਂਦਾ ਨਜ਼ਰ ਨਹੀਂ ਆ ਰਿਹਾ, ਕਿਸਾਨਾਂ ਨੂੰ ਸਿਰਫ਼ ਪੰਜ ਮੋਟਰਾਂ ਦਿੱਤੀਆਂ ਗਈਆਂ ਹਨ ਜੋ ਕਿ ਪਾਣੀ ਨੂੰ ਅੱਗੇ ਕੱਢਣ ਵਿਚ ਅਸਮਰੱਥ ਹਨ ਅਤੇ ਕਿਸਾਨਾਂ ਵੱਲੋਂ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਇਹ ਹੀ ਉੱਤਰ ਮਿਲ ਰਹਿ ਹੈ ਕਿ "ਬਾਕੀ ਦਾ ਕੰਮ ਕਿਸਾਨ ਖੁਦ ਕਰਨ" ।

  ਇਸ ਦੇ ਚੱਲਦਿਆਂ ਦੋ ਹਜ਼ਾਰ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਜੋ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੀ ਹੋਈ ਹੈ ਉਸ ਦੀਆਂ ਮੁੰਜਰਾਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਨਾਲ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋਣ ਦਾ ਖਦਸ਼ਾ ਬਣ ਗਿਆ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਡ੍ਰੇਨ ਟੁੱਟੀ ਹੈ ਅਤੇ ਕਿਸਾਨਾਂ ਦੇ ਖੇਤਾਂ ਵਿਚ ਪਾਣੀ ਭਰਿਆ ਹੈ ਹੁਣ ਪ੍ਰਸ਼ਾਸਨ ਵੱਲੋਂ ਕੋਈ ਵੀ ਮੁਸਤੈਦੀ ਨਾ ਵਿਖਾਉਣ ਦੇ ਕਾਰਨ ਕਿਸਾਨਾਂ ਦੀ ਫਸਲ ਬਰਬਾਦ ਹੋਣ ਵੱਲ ਜਾ ਰਹੀ ਹੈ ।

  ਅਜਿਹੇ ਵਿਚ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਦਾ ਲੱਕ ਟੁੱਟ ਜਾਵੇਗਾ ਅਤੇ ਕਿਸਾਨ ਹੋਰ ਮੰਦਹਾਲੀ ਵਿੱਚ ਚਲੇ ਜਾਣਗੇ । ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਖੇਤਾਂ ਵਿਚ ਮੋਟਰਾਂ ਲਗਾ ਕੇ ਤੁਰੰਤ ਪਾਣੀ ਬਾਹਰ ਕੱਢਿਆ ਜਾਵੇ ਅਤੇ ਖ਼ਰਾਬ ਹੋਈ ਫ਼ਸਲ ਦਾ ਪ੍ਰਤੀ ਏਕੜ 65000 ਰੂਪੈ ਮੁਆਵਜ਼ਾ ਦਿੱਤਾ ਜਾਵੇ । ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਭਰਾਤਰੀ ਜਥੇਬੰਦੀਆਂ ਰਲ ਕੇ ਸੰਘਰਸ਼ ਵਿੱਢਿਆ ਜਾਵੇਗਾ ।
  Published by:Sukhwinder Singh
  First published:

  Tags: Agriculture, Compensation, Farmers, Paddy

  ਅਗਲੀ ਖਬਰ