Home /News /punjab /

ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾਉਣ ਦਾ ਦਾਅਵਾ ਕਰਨ ਵਾਲਾ ਨੌਜਵਾਨ ਹੈ ਪਿੰਡ ਦਾ ਸਰਪੰਚ, ਘਰ ਪਹੁੰਚੀ ਪੁਲਿਸ

ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾਉਣ ਦਾ ਦਾਅਵਾ ਕਰਨ ਵਾਲਾ ਨੌਜਵਾਨ ਹੈ ਪਿੰਡ ਦਾ ਸਰਪੰਚ, ਘਰ ਪਹੁੰਚੀ ਪੁਲਿਸ

  • Share this:

ਚੰਡੀਗੜ੍ਹ : ਦਿੱਲੀ ਦੇ ਲਾਲ ਕਿਲ੍ਹੇ ਵਿਖੇ ਧਾਰਮਿਕ ਝੰਡਾ ਲਹਿਰਾਉਣ ਦਾ ਦਾਅਵਾ ਕਰਨ ਵਾਲੇ ਨੌਜਵਾਨ ਬਘੇਲ ਸਿੰਘ ਦਾ ਵੀਡੀਓ ਵਾਇਰਲ ਹੋਇਆ ਹੈ। ਉਹ ਗੜ੍ਹਸ਼ੰਕਰ ਦੇ ਪਿੰਡ ਲੱਲੀਆਂ ਦਾ ਸਰਪੰਚ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਗੜ੍ਹਸ਼ੰਕਰ ਪੁਲਿਸ ਇਸ ਮਾਮਲੇ ਦੀ ਜਾਂਚ ਲਈ ਉਸ ਦੇ ਘਰ ਗਈ। ਐਸਐਚਓ ਇਕਬਾਲ ਸਿੰਘ ਨੇ ਦੱਸਿਆ ਕਿ ਬਘੇਲ ਸਿੰਘ ਘਰੋਂ ਨਹੀਂ ਮਿਲਿਆ। ਦੱਸਿਆ ਗਿਆ ਹੈ ਕਿ ਉਹ ਇਸ ਸਮੇਂ ਦਿੱਲੀ ਵਿਚ ਹੈ। ਉਸਦੇ ਮੋਬਾਈਲ ਉੱਤੇ ਵੀ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸਦਾ ਫੋਨ ਆਉਣਾ ਬੰਦ ਆ ਰਿਹਾ ਹੈ। ਖਬਰ ਅੱਪਡੇਟ ਹੋ ਰਹੀ ਹੈ...

Published by:Sukhwinder Singh
First published:

Tags: Agriculture, Agriculture ordinance, Delhi Violence, Farmers Protest, Red