ਪੁਲਿਸ ਵੱਲੋਂ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਕੈਮਰੇ ਲਾਉਣ ਦੀ ਤਿਆਰੀ ਨਿੱਜਤਾ ਤੇ ਹਮਲਾ-BKU (ਉਗਰਾਹਾਂ)

News18 Punjabi | News18 Punjab
Updated: February 10, 2021, 9:18 AM IST
share image
ਪੁਲਿਸ ਵੱਲੋਂ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਕੈਮਰੇ ਲਾਉਣ ਦੀ ਤਿਆਰੀ ਨਿੱਜਤਾ ਤੇ ਹਮਲਾ-BKU (ਉਗਰਾਹਾਂ)
ਟਿੱਕਰੀ ਬਾਰਡਰ ਨੇੜੇ ਪਕੌੜਾ ਚੌਂਕ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਮਹਿਲਾ ਵਿੰਗ

ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਇਹ ਕਿਸਾਨਾਂ ਤੇ ਕਿਸਾਨ ਔਰਤਾਂ ਦੀ ਨਿੱਜਤਾ 'ਤੇ ਹਮਲਾ ਹੈ ਕਿਉਂਕਿ ਕਿਸਾਨ ਮਰਦ-ਔਰਤਾਂ ਇੱਥੇ ਹੀ ਲੰਗਰ ਬਣਾ ਕੇ ਖਾਣ-ਪੀਣ ਅਤੇ ਆਪਣੇ ਨਹਾਉਣ-ਧੋਣ ਦਾ ਪ੍ਰਬੰਧ ਕਰਦੇ ਹਨ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ : ਹਰਿਆਣਾ ਪੁਲਿਸ ਦੇ ਇੱਕ ਐਸ ਪੀ ਵੱਲੋਂ ਟਿੱਕਰੀ ਬਾਰਡਰ 'ਤੇ ਦੋ ਢਾਈ ਕਿਲੋਮੀਟਰ ਤੱਕ ਕੈਮਰੇ ਲਾਉਣ ਦੀ ਇਜਾਜ਼ਤ ਮੰਗਣ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਮਹਿਲਾ ਵਿੰਗ ਦੀ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਨੇ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਟਿੱਕਰੀ ਬਾਰਡਰ ਨੇੜੇ ਪਕੌੜਾ ਚੌਂਕ 'ਤੇ ਲੱਗੀ ਸਟੇਜ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਢਾਈ ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਾਰਡਰ 'ਤੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸ਼ਾਂਤਮਈ ਸੰਘਰਸ਼ ਕਰ ਰਹੇ ਹਨ ਅਤੇ ਹਰਿਆਣਾ ਦੇ ਲੋਕ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ । ਬੜੇ ਸ਼ਰਮ ਦੀ ਗੱਲ ਹੈ ਇਹਨਾਂ ਕਿਸਾਨਾਂ ਨੂੰ ਐਸ ਪੀ ਵੱਲੋਂ ਕਿਸਾਨਾਂ ਨੂੰ ਸਮਾਜ ਵਿਰੋਧੀ ਅਨਸਰ ਕਹਿ ਕੇ ਡਿਪਟੀ ਕਮਿਸ਼ਨਰ ਝੱਜਰ ਤੋਂ ਕੈਮਰੇ ਲਾਉਣ ਦੀ ਇਜਾਜ਼ਤ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਤੇ ਕਿਸਾਨ ਔਰਤਾਂ ਦੀ ਨਿੱਜਤਾ 'ਤੇ ਹਮਲਾ ਹੈ ਕਿਉਂਕਿ ਕਿਸਾਨ ਮਰਦ-ਔਰਤਾਂ ਇੱਥੇ ਹੀ ਲੰਗਰ ਬਣਾ ਕੇ ਖਾਣ-ਪੀਣ ਅਤੇ ਆਪਣੇ ਨਹਾਉਣ-ਧੋਣ ਦਾ ਪ੍ਰਬੰਧ ਕਰਦੇ ਹਨ।

ਸੂਬਾ ਸਕੱਤਰ ਸ਼ਿਗਾਰਾ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅੰਦੋਲਨਜੀਵੀ ਕਹਿਕੇ ਕਿਸਾਨਾਂ ਦਾ ਅਪਮਾਨ ਕਰਨ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਕਿਸਾਨ ਸੂਝਵਾਨ ਤੇ ਜਾਗਰੂਕ ਨਾਗਰਿਕ ਹਨ ਅਤੇ ਆਪਣੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਇਹ ਉਹਨਾਂ ਲਈ ਮਾਣ ਸਨਮਾਨ ਦੀ ਗੱਲ ਹੈ। ਪਰ ਉਹ ਲੋਕਾਂ ਦਾ ਖੂਨ ਚੂਸਣ ਵਾਲੇ ਸਾਮਰਾਜੀ/ਕਾਰਪੋਰੇਟ ਘਰਾਣਿਆਂ ਵਾਂਗ ਪਰਜੀਵੀ ਨਹੀਂ ਹਨ, ਜਿਨ੍ਹਾਂ ਦੀ ਖ਼ਾਤਰਦਾਰੀ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।
ਹਰਿਆਣਾ ਤੋਂ ਸਮਾਜਿਕ ਕਾਰਕੁੰਨ ਵੀਨਾ ਮਲਿਕ ਰੋਹਤਕ ਅਤੇ ਜਨਵਾਦੀ ਮਹਿਲਾ ਸੰਗਠਨ ਰੋਹਤਕ ਦੀ ਆਗੂ ਰਾਜ ਕੁਮਾਰੀ ਦਹੀਆ ਨੇ ਕਿਹਾ ਕਿ ਅਸੀਂ ਪੰਜਾਬ ਦੇ ਔਰਤ ਸੰਗਠਨ ਤੋਂ ਸੇਧ ਲੈ ਕੇ ਹਰਿਆਣਾ ਵਿੱਚ ਔਰਤਾਂ ਨੂੰ ਲਾਮਬੰਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਚੇਤੰਨ ਹੋ ਕੇ ਮਰਦਾਂ ਦੇ ਬਰਾਬਰ ਸੰਘਰਸ਼ ਵਿੱਚ ਆਉਣ ਨਾਲ ਹੀ ਆਪਣੇ ਬੱਚਿਆਂ ਦਾ ਭਵਿੱਖ ਬਚਾਇਆ ਜਾ ਸਕੇਗਾ।

ਰਾਜਸਥਾਨ ਤੋਂ ਪਹੁੰਚੇ ਐਡਵੋਕੇਟ ਰਜਿੰਦਰ ਸਿੰਘ ਝੋਰੜ ਨੇ ਕਿਹਾ ਕਿ ਮੈਂ ਵੀ ਇਸ ਅੰਦੋਲਨ ਵਿਚ ਪਹੁੰਚ ਕੇ ਆਪਣਾ ਹਿੱਸਾ ਪਾਉਣ ਆਇਆ ਹਾਂ ਕਿਉਂਕਿ ਜ਼ਮੀਨ ਬਚਾਉਣ ਲਈ ਇਹ ਮੇਰਾ ਫਰਜ਼ ਬਣਦਾ ਹੈ। ਉਪਰੋਕਤ ਬੁਲਾਰਿਆਂ ਤੋਂ ਇਲਾਵਾ ਬਸੰਤ ਸਿੰਘ ਕੋਠਾਗੁਰੂ ,ਗੁਰਪਾਸ਼ ਸਿੰਘ ਸਿੰਘੇਵਾਲਾ, ਦਰਸ਼ਨ ਸਿੰਘ ਮਹਿਰਾਜ ,ਜੋਗਿੰਦਰ ਸਿੰਘ ਦਿਆਲਪੁਰਾ, ਕੁਲਵੰਤ ਰਾਏਕੇ ਕਲਾਂ, ਜਗਸੀਰ ਸਿੰਘ ਦੋਦੜਾ, ਮਨਜੀਤ ਸਿੰਘ ਘਰਾਚੋਂ ਅਤੇ ਹਰਿਆਣਾ ਤੋਂ ਕੈਪਟਨ ਸ਼ਮਸ਼ੇਰ ਸਿੰਘ ਨੇ ਵੀ ਸੰਬੋਧਨ ਕੀਤਾ।
Published by: Sukhwinder Singh
First published: February 10, 2021, 8:08 AM IST
ਹੋਰ ਪੜ੍ਹੋ
ਅਗਲੀ ਖ਼ਬਰ