ਚੰਡੀਗੜ੍ਹ :ਡਬਲਯੂ.ਡਬਲਯੂ.ਈ. ਰੈਸਲਰ ਦਿ ਗਰੇਟ ਖਲੀ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ। ਇਹ ਕਾਨੂੰਨ ਲਾਗੂ ਹੋਣ ਨਾਲ ਸਭ ਤੋਂ ਵੱਧ ਨੁਕਸਾਨ ਆਮ ਲੋਕਾਂ ਨੂੰ ਝੱਲਣਾ ਪੈਣਾ ਹੈ। ਦਿਹਾੜੀ ਤੇ ਮਜ਼ਦੂਰਾਂ ਰੋਟੀ ਖਾਣਾ ਦੁੱਬਰ ਹੋ ਜਾਣਾ ਹੈ। ਇਸ ਕਾਨੂੰਨ ਦੇ ਲਾਗੂ ਹੋਣ ਕੰਪਨੀਆਂ ਵਾਲੇ ਕਿਸਾਨ ਤੋਂ ਸਸਤੇ ਰੇਟ ਵਿੱਚ ਉਤਪਾਦਨ ਖਰੀਦ ਕੇ ਲੋਕਾਂ ਨੂੰ ਮਹਿੰਗੇ ਭਾਅ ਵੇਚਣਗੇ। ਇਸ ਲਈ ਉਹ ਇਸ ਕਾਨੂੰ ਦੇ ਵਿਰੋਧ ਵਿੱਚ ਹਨ। ਉਹ ਵੀ ਆਪਣੇ ਸਾਥੀਆਂ ਨਾਲ ਦਿੱਲੀ ਮੋਰਚ ਵਿੱਚ ਸ਼ਾਮਲ ਹੋਣ ਲਈ ਆ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਪੰਜਾਬ ਤੇ ਹਰਿਆਣਾ ਨਾਲ ਪੰਗਾ ਲੈ ਕੇ ਕੇਂਦਰ ਸਰਕਾਰ ਕਸੂਤੀ ਫਸ ਸਕਦੀ ਹੈ। ਇਸਲਈ ਸਮੇਂ ਰਹਿੰਦੇ ਹੀ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ।
ਖਲੀ ਨੇ ਕਿਹਾ ਕਿ “ਉਹ ਫਸਲ ਨੂੰ 2 ਰੁਪਏ ਵਿਚ ਖਰੀਦਣਗੇ ਅਤੇ 200 ਰੁਪਏ ਵਿਚ ਵੇਚਣਗੇ। ਕਾਨੂੰਨ ਰੋਜ਼ਾਨਾ ਮਜ਼ਦੂਰੀ ਕਰਨ ਵਾਲੇ, ਸੜਕ ਕਿਨਾਰੇ ਵਿਕਰੇਤਾਵਾਂ ਨੂੰ ਵੀ ਨੁਕਸਾਨ ਪਹੁੰਚਾਉਣਗੇ; ਆਮ ਆਦਮੀ ਨੂੰ ਨੁਕਸਾਨ ਹੋਵੇਗਾ। ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਉਹ ਕਿਸਾਨਾਂ ਦਾ ਸਮਰਥਨ ਕਰਨ ਤਾਂ ਜੋ ਕੇਂਦਰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ, ”।
ਪਿਛਲੇ ਨੌਂ ਦਿਨਾਂ ਤਿੰਨ ਖੇਤੀ ਬਿਲਾਂ ਦੇ ਵਿਰੋਧ ਵਿੱਚ ਡਟੇ ਕਿਸਾਨਾਂ ਦਾ ਸਮਰਥਨ ਜਾਰੀ ਹੈ। ਲੋਕ ਲਗਾਤਾਰ ਇਸ ਸੰਘਰਸ਼ ਚ ਤਨ, ਮਨ ਤੇ ਧਨ ਨਾਲ ਆਪਣਾ ਯੋਗਦਾਨ ਪਾ ਰਹੇ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।