Home /News /punjab /

Farmer protest- ਜਾਗੋ 'ਚ ਲਾੜੇ ਦੇ ਪਰਿਵਾਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਨਾਹਰੇਬਾਜ਼ੀ

Farmer protest- ਜਾਗੋ 'ਚ ਲਾੜੇ ਦੇ ਪਰਿਵਾਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਨਾਹਰੇਬਾਜ਼ੀ

ਲਾੜੇ ਦੇ ਪਰਿਵਾਰ ਵੱਲੋਂ ਜਾਗੋ 'ਚ ਕਿਸਾਨਾਂ ਦੇ ਹੱਕ ਵਿੱਚ ਨਾਹਰੇਬਾਜ਼ੀ

ਲਾੜੇ ਦੇ ਪਰਿਵਾਰ ਵੱਲੋਂ ਜਾਗੋ 'ਚ ਕਿਸਾਨਾਂ ਦੇ ਹੱਕ ਵਿੱਚ ਨਾਹਰੇਬਾਜ਼ੀ

ਜਾਗੋ ਵਿੱਚ ਪਰਿਵਾਰ ਅਤੇ ਆਏ ਹੋਏ ਰਿਸ਼ਤੇਦਾਰ ਵੱਲੋਂ ਡੀਜੇ 'ਤੇ  ਕਿਸਾਨਾਂ ਵੱਲੋਂ ਹੋਰ ਗਾਣਿਆਂ ਦੀ ਬਜਾਏ ਕਿਸਾਨੀ ਦੇ  ਨਾਲ ਸਬੰਧਤ  ਗਾਣਿਆਂ ਤੇ ਨੱਚੇ। ਜਿਸ ਵਿੱਚ ਜੱਟਾ  ਖਿੱਚ ਤਿਆਰੀ, ਪੰਗਾ ਪੈ ਗਿਆ ਸੈਂਟਰ ਨਾਲ ਗੀਤਾ 'ਤੇ ਭੰਗੜਾ ਪਾਇਆ ਅਤੇ ਕੇਂਦਰ ਸਰਕਾਰ ਰੋਸ ਜ਼ਾਹਿਰ ਵੀ ਕੀਤਾ।

  • Share this:

    ਭੁਪਿੰਦਰ ਸਿੰਘ ਨਾਭਾ 

    ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨ ਬਣਾਉਣ ਤੋਂ ਬਾਅਦ ਕਿਸਾਨ ਸੜਕਾਂ  ਅਤੇ ਰੇਲ ਗੱਡੀਆਂ ਦੀ ਲਾਈਨਾਂ ਤੇ ਬੈਠ ਕੇ ਧਰਨੇ ਦੇਣ ਤੋਂ ਬਾਅਦ  ਹੁਣ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦਾ ਰੁਖ ਕੀਤਾ ਹੋਇਆ ਹੈ ਤੇ ਪਿਛਲੇ 12 ਦਿਨਾਂ ਤੋਂ  ਧਰਨਾ ਦਿੱਤਾ ਜਾ ਰਿਹਾ ਹੈ  ਦੂਜੇ ਪਾਸੇ ਪੰਜਾਬ ਵਿੱਚ ਕਿਸਾਨਾਂ ਦੇ ਘਰੇ ਖ਼ੁਸ਼ੀ ਵਿਆਹ ਸ਼ਾਦੀ ਦੇ ਮੌਕੇ ਵੀ  ਦਿੱਲੀ ਵਿੱਚ ਬੈਠੇ ਕਿਸਾਨਾਂ ਦੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹੌਸਲੇ ਦੇ ਲਈ ਦੁਆਵਾਂ  ਕੀਤੀ ਜਾਂ ਰਹੀਆਂ ਹਨ।

    ਅਜਿਹਾ ਹੀ ਇਕ ਮਾਮਲਾ ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਲਾੜੇ ਦੇ  ਵਿਆਹ ਸਮਾਗਮ ਤੋ ਇੱਕ ਦਿਨ ਪਹਿਲਾਂ  ਜਾਗੋ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਾਰੇਬਾਜ਼ੀ ਕੀਤੀ ਗਈ ਅਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ । ਜਾਗੋ ਵਿੱਚ ਪਰਿਵਾਰ ਅਤੇ ਆਏ ਹੋਏ ਰਿਸ਼ਤੇਦਾਰ ਵੱਲੋਂ ਡੀ ਜੇ ਤੇ  ਕਿਸਾਨਾਂ ਵੱਲੋਂ ਹੋਰ ਗਾਣਿਆਂ ਦੀ ਬਜਾਏ ਕਿਸਾਨੀ ਦੇ  ਨਾਲ ਸਬੰਧਤ  ਗਾਣਿਆਂ ਤੇ ਨੱਚੇ। ਜਿਸ ਵਿੱਚ ਜੱਟਾ  ਖਿੱਚ ਤਿਆਰੀ, ਪੰਗਾ ਪੈ ਗਿਆ ਸੈਂਟਰ ਨਾਲ ਗੀਤਾ 'ਤੇ ਭੰਗੜਾ ਪਾਇਆ ਅਤੇ ਕੇਂਦਰ ਸਰਕਾਰ ਰੋਸ ਜ਼ਾਹਿਰ ਵੀ ਕੀਤਾ।  ਪੰਜਾਬ ਵਿੱਚ ਕਿਸਾਨੀ ਅੰਦੋਲਨ ਤੋਂ ਬਾਅਦ ਵਿਆਹਾਂ ਸ਼ਾਦੀਆਂ ਦੇ ਮਾਹੌਲ ਵਿੱਚ ਵੀ ਕਿਸਾਨੀ ਮੁੱਦਾ ਦਾ ਅਹਿਮ ਰੋਲ ਰਹਿਣ ਲੱਗ ਪਿਆ ਹੈ । ਵਿਆਹਾਂ ਸ਼ਾਦੀਆਂ ਵਿੱਚ ਵੀ ਹੁਣ ਪਹਿਲਾਂ ਦਿੱਲੀ ਵਿੱਚ ਬੈਠੇ ਕਿਸਾਨ ਭਰਾਵਾਂ ਨੂੰ ਯਾਦ ਕੀਤਾ ਜਾਂਦਾ ਹੈ।  ਵਿਆਹ ਵਿੱਚ ਪਰਿਵਾਰ ਅਤੇ ਆਏ ਹੋਏ ਰਿਸ਼ਤੇਦਾਰਾਂ ਨੇ  ਕੀ ਇਹ ਖ਼ੁਸ਼ੀ ਅਧੂਰੀ ਹੈ

    ਇਸ ਮੌਕੇ ਤੇ ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ  ਕਿਉਂਕਿ ਸਾਡੇ ਪਰਿਵਾਰ ਦੇ ਕਈ ਮੈਂਬਰ ਜੋ ਦਿੱਲੀ ਵਿਚ ਧਰਨੇ ਤੇ ਬੈਠੇ ਹਨ  ਉਹ ਇਹ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਘਰ ਪਰਤਣਗੇ । ਜਦੋਂ ਤਕ ਮੋਦੀ ਸਰਕਾਰ ਇਹ ਬਿੱਲ ਵਾਪਸ ਨਹੀਂ ਕਰੇਗਾ  ਇਹ ਜੰਗ ਇਸੇ ਤਰ੍ਹਾਂ ਜਾਰੀ ਰਹੇਗੀ।ਉਨ੍ਹਾਂ ਨੇ ਕਿਹਾ ਕਿ ਭਾਵੇਂ ਅਸੀਂ ਖ਼ੁਸ਼ੀ ਵਿੱਚ ਸ਼ਾਮਲ ਤਾਂ ਹੋਏ ਹਾਂ ਪਰ ਸਾਡਾ ਦਿਲ ਦਿੱਲੀ ਵਿਖੇ ਹੈ ਕਿਉਂਕਿ ਸਾਡੇ ਕਿਸਾਨ ਭਰਾ ਅਤੇ ਰਿਸ਼ਤੇਦਾਰ ਉੱਥੇ ਧਰਨੇ ਤੇ ਆਰ ਪਾਰ ਦੀ ਲੜਾਈ ਲੜ ਰਹੇ ਹਨ  ਜੇਕਰ ਇਹ ਕਾਨੂੰਨ ਵਾਪਸ ਨਹੀਂ ਹੋਏ ਤਾਂ ਇਹ ਜੰਗ ਜਾਰੀ ਰਹੀ ਅਸੀਂ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਕਰਾਂਗੇ  l

    Published by:Ashish Sharma
    First published:

    Tags: Agriculture, Agriculture ordinance, Marriage, Nabha