VIDEO-ਕੈਪਟਨ ਦਾ ਜਵਾਬ-ਮੇਰਾ ਟਰੈਕਟਰ, ਮੈਂ ਅੱਗ ਲਾਵਾਂ, ਤੁਹਾਨੂੰ ਕੀ ਤਕਲੀਫ ਹੈ...

News18 Punjabi | News18 Punjab
Updated: September 28, 2020, 5:35 PM IST
share image
VIDEO-ਕੈਪਟਨ ਦਾ ਜਵਾਬ-ਮੇਰਾ ਟਰੈਕਟਰ, ਮੈਂ ਅੱਗ ਲਾਵਾਂ, ਤੁਹਾਨੂੰ ਕੀ ਤਕਲੀਫ ਹੈ...
VIDEO-ਕੈਪਟਨ ਨੇ ਕਿਹਾ-ਮੇਰਾ ਟਰੈਕਟਰ, ਮੈਂ ਅੱਗ ਲਾਵਾਂ, ਤੁਹਾਨੂੰ ਕੀ ਤਕਲੀਫ ਹੈ...

  • Share this:
  • Facebook share img
  • Twitter share img
  • Linkedin share img
ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਨੇੜੇ ਟਰੈਕਟਰ ਫੂਕਿਆ ਗਿਆ। ਜਿਸ ਦੀ ਭਾਜਪਾ ਵੱਲੋਂ ਤਿੱਖੀ ਅਲੋਚਨਾ ਕੀਤਾ ਜਾ ਰਹੀ ਹੈ। ਇਸ ਘਟਨਾ 'ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ, "ਜੇ ਮੇਰੇ ਕੋਲ ਟਰੈਕਟਰ ਹੈ ਅਤੇ ਮੈਂ ਇਸ ਨੂੰ ਅੱਗ ਲਗਾ ਦਿੰਦਾ ਹਾਂ, ਤਾਂ ਤੁਹਾਨੂੰ ਕੀ ਤਕਲੀਫ ਹੈ?"


ਦੂਜੇ ਪਾਸੇ ਇੰਡੀਆ ਗੇਟ ਉਤੇ ਵਿਰੋਧੀ ਪਾਰਟੀਆਂ ਦੇ ਕਾਰਕੁਨਾਂ ਦੁਆਰਾ ਟਰੈਕਟਰ ਨੂੰ ਅੱਗ ਲਗਾਉਣ ਦੀ ਘਟਨਾ 'ਤੇ ਬੀਜੇਪੀ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਇਸ ਨੇ ਕਿਸਾਨਾਂ  ਨੂੰ "ਗੁੰਮਰਾਹ ਕਰਨ" ਲਈ ਜੋ ਨਾਟਕ ਕੀਤਾ ਹੈ, ਉਸ ਨਾਲ ਦੇਸ਼ ਸ਼ਰਮਿੰਦਾ ਹੈ।

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਪ੍ਰਦਰਸ਼ਨ ਹੋਇਆ, ਪਹਿਲਾਂ ਟਰੈਕਟਰ ਨੂੰ ਇਥੇ ਟਰੱਕ ਰਾਹੀਂ ਲਿਆਂਦਾ ਗਿਆ ਅਤੇ ਫਿਰ ਅੱਗ ਲਾ ਦਿੱਤੀ ਗਈ, ਇਹ ਨਿੰਦਣਯੋਗ ਹੈ।
Published by: Gurwinder Singh
First published: September 28, 2020, 5:03 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading