• Home
 • »
 • News
 • »
 • punjab
 • »
 • AGRICULTURE PUNJAB GOVT ARRESTS AND TORTURES BRAR ON AMIT SHAH S INSTRUCTIONS TO WRITE KISAN ANTHEM PARAMBANS SINGH ROMANA

ਸ਼੍ਰੀ ਬਰਾੜ ਨੂੰ ‘ਕਿਸਾਨ ਐਂਥਮ’ ਲਿਖਣ ਲਈ ਅਮਿਤ ਸ਼ਾਹ ਦੀਆਂ ਹਦਾਇਤਾਂ ’ਤੇ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ ਤੇ ਤਸ਼ੱਦਦ ਢਾਹਿਆ : ਪਰਮਬੰਸ ਸਿੰਘ ਰੋਮਾਣਾ

ਕਿਹਾ, ਈ ਡੀ ਤੇ ਆਈ ਟੀ ਵਿਭਾਗ  ਮਗਰੋਂ ਹੁਣ ਪੰਜਾਬ ਪੁਲਿਸ ਕਿਸਾਨ ਅੰਦੋਲਨ ਨੂੰ ਕਮਜ਼ਰ ਕਰਨ ਲਈ ਲੇਖਕਾਂ ਤੇ ਗਾਇਕਾਂ ਨੁੰ ਨਿਸ਼ਾਨਾ ਬਣਾ ਰਹੀ ਹੈ

 ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਇਸ ਵੇਲੇ ਅਮਿਤ ਸ਼ਾਹ ਹੱਥ : ਰੋਮਾਣਾ

ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਇਸ ਵੇਲੇ ਅਮਿਤ ਸ਼ਾਹ ਹੱਥ : ਰੋਮਾਣਾ

 • Share this:
  ਚੰਡੀਗੜ੍ਹ/ਪਟਿਆਲਾ : ਯੂਥ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬੀ ਗੀਤ ਲੇਖਕ ਤੇ ਗਾਇਕ ਸ਼੍ਰੀ ਬਰਾੜ ਨੁੰ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਦਾਇਤਾਂ ’ਤੇ ਗ੍ਰਿਫਤਾਰ ਕੀਤਾ ਤੇ ਉਸ ’ਤੇ ਤਸ਼ੱਦਦ ਢਾਹਿਆ ਕਿਉਂਕਿ ਉਸਨੇ ਕਿਸਾਨ ਐਂਥਮ ਲਿਖਿਆ ਹੈ।

  ਸ਼੍ਰੀ ਬਰਾੜ ਦੀ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰੀ, ਉਸ ’ਤੇ ਤਸ਼ੱਦਦ ਢਾਹੁਣ ਤੇ ਫਿਰ ਇਕੱਲਿਆਂ ਰੱਖਣ ਨੁੰ ਪੁਲਿਸ ਨਿਯਮਾਂ ਦੇ ਉਲਟ ਬਦਲਾਖੋਰੀ ਦੀ ਕਾਰਵਾਈ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸ਼੍ਰੀ ਬਰਾੜ ਨੇ ਇਕ ਗੀਤ ਜੋ ਕਿ ਅਣਐਲਾਨਿਆ ਐਂਥਮ ਬਣ ਗਿਆ, ਲਿਖ ਕੇ ਕਿਸਾਨ ਅੰਦੋਲਨ ਨੁੰ ਵੱਡਾ ਹੁਲਾਰਾ ਦਿੱਤਾ ਹੈ। ਉਹਨਾਂ ਕਿਹਾ ਕਿ ‘ਸਵਰਾਜਾਂ ਪਿੱਛੇ ਬੈਰੀਕੇਡ ਪਏ ਹੋਏ ਨੇ’ ਨੇ ਲੱਖਾਂ ਲੋਕਾਂ ਨੂੰ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹੈ ਜੋ ਕੇਂਦਰ ਸਰਕਾਰ ਤੇ ਗ੍ਰਹਿ ਮੰਤਰਾਲੇ ਨੂੰ ਪਸੰਦ ਨਹੀਂ ਆਇਆ। ਉਹਨਾਂ ਕਿਹਾ ਕਿ ਇਸੇ ਕਾਰਨ ਸ਼੍ਰੀ ਬਰਾੜ ਨੂੰ ਉਸ ਗੀਤ ਲਈ ਸਜ਼ਾ ਦਿੱਤੀ ਜਾ ਰਹੀ ਹੈ ਜੋ ਉਸਨੇ ਇਕ ਮਹੀਨੇ ਪਹਿਲਾਂ ਲਿਖਿਆ ਸੀ।

  ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਯੂਥ ਅਕਾਲੀ ਦਲ ਦੇ ਮੈਂਬਰਾਂ ਨਾਲ ਐਸ ਐਸ ਪੀ ਪਟਿਆਲਾ ਕੋਲ ਪਹੁੰਚ ਕੀਤੀ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਸ਼੍ਰੀ ਬਰਾੜ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ ਪਰ ਪੁਲਿਸ ਨੇ ਕੋਰੀ ਨਾਂਹ ਕਰ ਦਿੱਤੀ। ਉਹਨਾਂ ਨੇ ਇਸਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਇਹ ਬਹਾਨਾ ਬਣਾਉਣ ਲਈ ਵੀ ਪਟਿਆਲਾ ਪੁਲਿਸ ਦੀ ਨਿਖੇਧੀ ਕੀਤੀ ਕਿ ਸ਼੍ਰੀ ਬਰਾੜ ਹਿੰਸਾ ਨੂੰ ਉਤਸ਼ਾਹਿਤ ਕਰ ਰਿਹਾ ਸੀ, ਇਸੇ ਲਈ ਉਸਨੁੰ ਗ੍ਰਿਫਤਾਰ ਕੀਤਾ ਗਿਆ ਤੇ ਉਸ ’ਤੇ ਤਸ਼ੱਦ ਢਾਹਿਆ ਗਿਆ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਹਿੰਸਾ ਨੁੰ ਉਤਸ਼ਾਹਿਤ ਕਰਨ ਦੇ ਖਿਲਾਫ ਹੈ ਪਰ ਅਜਿਹੇ ਅਨੇਕਾਂ ਗਾਇਕ ਹਨ ਜਿਹਨਾਂ ਨੇ ਇਸ ਨਾਲੋਂ ਕਿਤੇ ਜ਼ਿਆਦਾ ਮਾੜਾ ਕੀਤਾ ਹੈ ਪਰ ਉਹ ਸ਼ਰ੍ਹੇਆਮ ਕਾਂਗਰਸੀ ਆਗੂਆਂ ਦੀਆਂ ਗੱਡੀਆਂ ਵਿਚ ਸਵਾਰ ਹੋ ਕੇ ਖੁਲ੍ਹੇ ਘੁੰਮ ਰਹੇ ਹਨ ਜਦਕਿ ਅਦਾਲਤਾਂ ਨੇ ਉਹਨਾਂ ਲਈ ਸੰਮਤ ਜਾਰੀ ਕੀਤੇ ਹੋਏ ਹਨ।

  ਗਾਇਕਾਂ ਅਤੇ ਲੇਖਕਾਂ ਨੁੰ ਕਿਸਾਨ ਅੰਦੋਲਨ ਤੋਂ ਦੂਰ ਰੱਖਣ ਲਈ ਇਸ ਨਵੇਂ ਰੁਝਾਨ ਦੀ ਨਿਖੇਧੀ ਕਰਦਿਆਂ ਸ੍ਰੀ ਰੋਮਾਣਾ ਨੇ ਕਿਹਾ ਕਿ  ਅਜਿਹੀਆਂ ਰਿਪੋਰਟਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਕਿ ਗਾਇਕਾਂ ਤੇ ਲੇਖਕਾਂ ਨੁੰ ਐਨਫੋਰਸਮੈਂਟ ਡਾਇਰੈਕਟੋਰੇਟ, ਇਨਕਮ ਟੈਕਸ ਨੇ ਨੋਟਿਸ ਜਾਰੀ ਕੀਤੇ ਬਲਕਿ ਇਹਨਾਂ ਨੂੰ ਡਰਾਉਣ ਲਈ ਫੈਰਾ ਦੇ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਸਭ ਕੁਝ ਗ੍ਰਹਿ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਤਾਂ ਸ੍ਰੀ ਅਮਿਤ ਸ਼ਾਹ ਦੇ ਹੁਕਮਾਂ  ਦੀ ਅੰਨ੍ਹੇਵਾਹ ਪਾਲਣਾ ਕਰ ਰਹੀ ਹੈ।

  ਸ੍ਰੀ ਰੋਮਾਣਾ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕੇਂਦਰ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਰਲ ਮਿਲ ਕੇ ਕਿਸਾਨ ਅੰਦੋਲਨ ਨੁੰ ਲੀਹੋਂ ਲਾਹੁਣਾ ਚਾਹੁੰਦੇ ਹਨ ਅਤੇ ਇਹ ਵੀ ਸਾਬਤ ਹੋ ਗਿਆ ਹੈ ਕਿ ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਸ੍ਰੀ ਅਮਿਤ ਸ਼ਾਹ ਦੇ ਹੱਥ ਹੈ। ਉਹਨਾਂ ਨੇ ਇਸ ਗੱਲ ਦੀ ਵੀ ਨਿਖੇਧੀ ਕੀਤੀ ਕਿ  ਪੰਜਾਬ ਵਿਚ ਅਫਸਰਾਂ ਦੀ ਤਾਇਨਾਤੀ ਦੇ ਮਾਮਲੇ ਵਿਚ ਵੀ ਕੇਂਦਰੀ ਗ੍ਰਹਿ ਮੰਤਰਾਲੇ ਆਪਣੇ ਹੁਕਮ ਚਲਾ ਰਿਹਾ ਹੈ ਤੇ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਇਸ ਬਾਰੇ ਕਾਂਗਰਸੀ ਆਗੂ ਵੀ ਸ਼ਿਕਾਇਤਾਂ ਕਰ ਰਹੇ ਹਨ।

  ਸ੍ਰੀ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਾਜ਼ਿਸ਼ ਨੁੰ ਸਫਲ ਨਹੀਂ ਹੋਣ ਦੇਵੇਗਾ ਅਤੇ ਉਹਨਾਂ ਨੇ ਗੀਤ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਅੰਦੋਲਨ ਦੀ ਸਫਲਤਾ ਲਈ ਰਲ ਕੇ ਕੰਮ ਕਰਨ। ਉਹਨਾਂ ਕਿਹਾ ਕਿ ਜਿਹਨਾਂਨੂੰ ਸਿਰਫ ਇਸ ਕਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਉਹ ਕਿਸਾਨ ਅੰਦੋਲਨ ਨਾਲ ਜੁੜੇ ਹਨ, ਉਹਨਾਂਸਾਰਿਆਂ ਲਈ ਅਸੀਂ ਲੋੜੀਂਦੀ ਕਾਨੂੰਨੀ ਤੇ ਹਰ ਕਿਸਮ ਦੀ ਸਹਾਇਤਾ ਉਪਲਬਧ ਕਰਾਂਗੇ।
  Published by:Ashish Sharma
  First published: