Home /News /punjab /

PM ਮੋਦੀ ਨੇ ਜੋ ਵੀ ਫੈਸਲੇ ਲਏ ਦਲੇਰੀ ਨਾਲ ਲਏ, ਨਵੇਂ ਕਾਨੂੰਨ ਕਿਸਾਨਾਂ ਨੂੰ ਅਮੀਰ ਬਣਾਉਣ ਵਾਲੇ ਹਨ: ਸ਼ਵੇਤ ਮਲਿਕ

PM ਮੋਦੀ ਨੇ ਜੋ ਵੀ ਫੈਸਲੇ ਲਏ ਦਲੇਰੀ ਨਾਲ ਲਏ, ਨਵੇਂ ਕਾਨੂੰਨ ਕਿਸਾਨਾਂ ਨੂੰ ਅਮੀਰ ਬਣਾਉਣ ਵਾਲੇ ਹਨ: ਸ਼ਵੇਤ ਮਲਿਕ

  • Share this:

3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜਿੱਥੇ ਕਿਸਾਨ ਜੱਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ, ਉਥੇ ਹੀ ਭਾਜਪਾ ਦੇ ਸੀਨੀਅਰ ਆਗੂ ਅਤੇ ਮੈਂਬਰ ਰਾਜਸਭਾ ਸ਼ਵੇਤ ਮਲਿਕ ਨੇ ਸਿਆਸੀ ਧਿਰਾਂ ਨੂੰ ਇਸ ਲਈ ਜਿੰਮੇਵਾਰ ਦੱਸਦਿਆਂ ਕਿਹਾ ਕਿ ਸਿਆਸੀ ਆਗੂ ਪੰਜਾਬ ਦੇ ਲੋਕਾਂ ਨੂੰ ਬਾਰੂਦ ਦੇ ਢੇਰ ਉਤੇ ਬਿਠਾ ਕੇ ਤਮਾਸ਼ਾ ਦੇਖਣ ਦਾ ਕੰਮ ਕਰ ਰਹੇ ਹਨ।

ਮਲਿਕ ਨੇ ਨਰਿੰਦਰ ਮੋਦੀ ਨੂੰ ਦੇਸ਼ ਦਾ ਸੱਭ ਤੋਂ ਵੱਡਾ ਕ੍ਰਾਂਤੀਕਾਰੀ ਦੱਸਦਿਆਂ ਕਿਹਾ ਕਿ ਇਤਿਹਾਸ ਵਿੱਚ ਜਿਸ ਨੇ ਵੀ ਕੋਈ ਕ੍ਰਾਂਤੀ ਲਿਆਉਣ ਦਾ ਕੰਮ ਕੀਤਾ ਤਾਂ ਉਸ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਜੀਸਸ ਕਰਾਇਸਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੇ ਤਾਂ ਉਨ੍ਹਾਂ ਨੂੰ ਵੀ ਸੂਲੀ ਉਤੇ ਟੰਗ ਦਿੱਤਾ ਸੀ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ 'ਬੱਬਰ ਸ਼ੇਰ' ਦੱਸਿਆ ਕਿਹਾ ਕਿ ਉਨ੍ਹਾਂ ਜੋ ਵੀ ਫੈਸਲੇ ਲਏ, ਦਲੇਰੀ ਨਾਲ ਲਏ।

ਸ਼ਵੇਤ ਮਲਿਕ ਨੇ ਅੱਜ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਬੁਲਾਈ। ਭਾਜਪਾ ਦੇ ਦਫ਼ਤਰ ਵਿੱਚ ਰੱਖੀ ਗਈ ਇਸ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਦੇ ਦਫਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਜੀਵਨ ਨੂੰ ਸੁਧਾਰਨ ਅਤੇ ਕਿਸਾਨਾਂ ਨੂੰ ਅਮੀਰ ਬਣਾਉਣ ਲਈ ਲਿਆਂਦੇ ਗਏ ਹਨ ਪਰ ਕੁੱਝ ਲੋਕ ਇਸ ਉੱਤੇ ਸਿਆਸਤ ਕਰਦਿਆਂ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਲੱਗੇ ਹੋਏ ਹਨ।

ਸ਼ਵੇਤ ਮਲਿਕ ਨੇ ਭਾਜਪਾ ਆਗੂਆਂ ਅਤੇ ਖੇਤੀ ਮੰਤਰੀ ਵੱਲੋਂ ਹੁਣ ਤੱਕ ਦਿੱਤੇ ਜਾਂਦੇ ਤਰਕਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਕਾਨੂੰਨ ਕਿਸਾਨ ਦੀ ਆਮਦਨ ਨੂੰ ਦੁਗਣਾ ਕਰਨ ਲਈ ਲਿਆਂਦੇ ਗਏ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਨ੍ਹਾਂ ਕਾਨੂੰਨਾ ਨੂੰ ਲਿਆਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਇਹ ਸਪਸ਼ਟ ਕਰਨ ਕਿ ਹੁਣ ਉਨ੍ਹਾਂ ਨੂੰ ਇਹ ਕਾਨੂੰਨ ਗ਼ਲਤ ਕਿਉਂ ਲੱਗ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਵਿੱਚ ਰਹੀ ਕਾਂਗਰਸ ਦੀ ਸਰਕਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਉਤੇ ਵੀ ਨਿਸ਼ਾਨੇ ਸਾਧੇ ਤੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਹਮਾਇਤ ਕਰਨ ਵਾਲੇ ਅੱਜ ਚੁੱਪ ਕਿਉਂ ਹਨ।

ਮਲਿਕ ਨੇ ਕਿਹਾ ਕਿ ਮੋਦੀ ਨੇ ਹੁਣ ਤੱਕ ਜੋ ਵੀ ਫੈਂਸਲੇ ਲਏ, ਉਹ ਸਾਰੇ ਦੇਸ਼ ਦੇ ਹਿੱਤ ਵਿੱਚ ਸਨ। ਭਾਵੇਂ ਉਹ ਜੀ.ਐਸ.ਟੀ ਹੀ ਸੀ, ਜੀ.ਐਸ.ਟੀ ਲਾਗੂ ਕਰਨ ਵੇਲੇ ਵੀ ਕਈ ਮਹੀਨੇ ਵਿਰੋਧ ਹੋਇਆ ਸੀ ਪਰ ਬਾਅਦ ਵਿੱਚ ਦੇਸ਼ ਦੇ ਵਪਾਰੀਆਂ ਨੇ ਉਸ ਦਾ ਸਵਾਗਤ ਕੀਤਾ।

ਉਨ੍ਹਾਂ ਐਨ.ਡੀ.ਏ ਵਿੱਚ ਭਾਈਵਾਲ ਰਹੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਉਤੇ ਵੀ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਅਕਾਲੀ ਦਲ ਨੇ ਇਨ੍ਹਾਂ ਕਾਨੂੰਨਾ ਦੀ ਆੜ ਵਿੱਚ ਬਹੁਤ ਵੱਡੀ ਸਿਆਸਤ ਕੀਤੀ ਹੈ।

Published by:Gurwinder Singh
First published:

Tags: Agri, Agricultural law, Punjab BJP