ਗੈਰ ਕਾਨੂੰਨੀ ਤੋੜ ਫੋੜ ਉੱਤੇ ਰੋਕ ਲਈ ਰਿਲਾਇੰਸ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਕਰੇਗਾ ਦਾਇਰ

News18 Punjabi | News18 Punjab
Updated: January 4, 2021, 12:15 PM IST
share image
ਗੈਰ ਕਾਨੂੰਨੀ ਤੋੜ ਫੋੜ ਉੱਤੇ ਰੋਕ ਲਈ ਰਿਲਾਇੰਸ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਕਰੇਗਾ ਦਾਇਰ
ਮੁਕੇਸ਼ ਅੰਬਾਨੀ (Mukesh Ambani, Chairman Reliance Industries)

  • Share this:
  • Facebook share img
  • Twitter share img
  • Linkedin share img
ਰਿਲਾਇੰਸ ਇੰਡਸਟਰੀ ਲਿਮਿਟਿਡ ਆਪਣੀ ਸਹਾਇਕ ਕੰਪਨੀ ਰਿਲਾਇੰਸ ਜੀਓ ਜ਼ਰੀਏ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅੱਜ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਵਿੱਚ ਗ਼ੈਰ ਕਾਨੂੰਨੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਤੋੜ ਫੋੜ ਉੱਤੇ ਪੂਰੀ ਤਰਾਂਹ ਰੋਕ ਲਾਉਣ ਲਈ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਤੋੜ ਫੋੜ ਕਰਕੇ ਰਿਲਾਇੰਸ ਦੇ ਹਜ਼ਾਰਾਂ ਕਰਮਚਾਰੀਆਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਈ ਹੈ ਅਤੇ ਮੋਬਾਈਲ ਸੇਵਾਵਾਂ ਲਈ ਵਿਛਾਏ ਗਏ ਬੁਨਿਆਦੀ ਢਾਂਚੇ ਨੂੰ ਵੀ ਦੋ ਸੂਬਿਆਂ ਵਿੱਚ ਬਹੁਤ ਨੁਕਸਾਨ ਪਹੁੰਚਾਇਆ ਗਿਆ ਹੈ।

ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਤੋੜ ਫੋੜ ਪਿੱਛੇ ਸਵਾਰਥੀ ਅਨਸਰ ਅਤੇ ਬਿਜ਼ਨੈੱਸ ਰਾਈਵਲਸ ਜਾਂ ਵਪਾਰ ਵਿੱਚ ਵਿਰੋਧੀਆਂ ਦਾ ਹੱਥ ਹੈ। ਦਿੱਲੀ ਦੀ ਸਰਹੱਦ 'ਤੇ ਹੋ ਰਹੇ ਕਿਸਾਨਾਂ ਦੇ ਪਰਦਰਸ਼ਨ ਦਾ ਫਾਇਦਾ ਚੁੱਕਦੇ ਹੋਏ ਸਵਾਰਥੀ ਅਨਸਰਾਂ ਵੱਲੋਂ ਰਿਲਾਇੰਸ ਦੇ ਖ਼ਿਲਾਫ਼ ਲਗਾਤਾਰ ਇੱਕ ਦੁਰਭਾਵਨਾ ਨਾਲ ਭਰਿਆ ਕੇਮਪੇਨ ਚਲਾਇਆ ਜਾ ਰਿਹਾ ਹੈ, ਜਿਸ ਦਾ ਕੋਈ ਅਧਾਰ ਨਹੀਂ ਹੈ।

ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਿਲਾਇੰਸ ਖ਼ਿਲਾਫ਼ ਚਲਾਈ ਜਾ ਰਹੀ ਝੂਠੀ ਮੁਹਿੰਮ ਦੀ ਅਸਲੀਅਤ ਕੁਝ ਤੱਥਾਂ ਤੋਂ ਸਾਫ਼ ਹੁੰਦੀ ਹੈ ਜੋ ਮਾਨਯੋਗ ਅਦਾਲਤ ਅੱਗੇ ਪੇਸ਼ ਕੀਤੇ ਗਏ ਹਨ। ਇਹ ਤੱਥ ਹਨ ਕਿ ਤਿੰਨੋ ਖੇਤੀ ਕਾਨੂੰਨਾਂ ਨਾਲ ਰਿਲਾਇੰਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਜਿਸ ਉੱਤੇ ਦੇਸ਼ ਵਿੱਚ ਬਹਿਸ ਜਾਰੀ ਹੈ ਅਤੇ ਉਸਨੂੰ ਇਨ੍ਹਾਂ ਕਾਨੂੰਨਾਂ ਤੋਂ ਕਿਸੇ ਵੀ ਤਰਾਂ ਕੋਈ ਫ਼ਾਇਦਾ ਨਹੀਂ ਮਿਲ ਰਿਹਾ ਹੈ। ਰਿਲਾਇੰਸ ਨੂੰ ਇਨ੍ਹਾਂ ਕਾਨੂੰਨਾਂ ਨਾਲ ਜੋੜ ਕੇ ਗ਼ਲਤ ਪ੍ਰਚਾਰ ਕਰਨਾ ਸਿਰਫ ਰਿਲਾਇੰਸ ਦੇ ਬਿਜ਼ਨੈੱਸ ਨੂੰ ਨੁਕਸਾਨ ਪਹੁੰਚਾਉਣਾ ਹੈ।


1. ਰਿਲਾਇੰਸ ਰਿਟੇਲ ਲਿਮਿਟਿਡ (RRL), ਰਿਲਾਇੰਸ ਜੀਓ ਲਿਮਿਟਿਡ (RJIL), ਮੁੱਖ ਕੰਪਨੀ ਰਿਲਾਇੰਸ ਇੰਡਸਟਰੀ ਦੀ ਕਿਸੇ ਹੋਰ ਸਹਾਇਕ ਕੰਪਨੀ ਨੇ ਕਦੇ ਕੋਰਪੋਰੇਟ ਜਾਂ ਕੋਨਟ੍ਰੈਕ੍ਟ ਫਾਰਮਿੰਗ ਹੁਣ ਤੱਕ ਕਦੇ ਨਹੀਂ ਕੀਤੀ। ਤੇ ਅਜਿਹਾ ਕੋਈ ਇਰਾਦਾ ਵੀ ਨਹੀਂ ਹੈ।1. ਰਿਲਾਇੰਸ ਰਿਟੇਲ ਲਿਮਿਟਿਡ (RRL), ਰਿਲਾਇੰਸ ਜੀਓ ਲਿਮਿਟਿਡ (RJIL), ਮੁੱਖ ਕੰਪਨੀ ਰਿਲਾਇੰਸ ਇੰਡਸਟਰੀ ਦੀ ਕਿਸੇ ਹੋਰ ਸਹਾਇਕ ਕੰਪਨੀ ਨੇ ਕਦੇ ਕੋਰਪੋਰੇਟ ਜਾਂ ਕੋਨਟ੍ਰੈਕ੍ਟ ਫਾਰਮਿੰਗ ਹੁਣ ਤੱਕ ਕਦੇ ਨਹੀਂ ਕੀਤੀ। ਤੇ ਅਜਿਹਾ ਕੋਈ ਇਰਾਦਾ ਵੀ ਨਹੀਂ ਹੈ।

2. ਨਾਂ ਤਾਂ ਰਿਲਾਇੰਸ ਨਾਂ ਉਸਦੀ ਕਿਸੇ ਸਹਾਇਕ ਕੰਪਨੀ ਨੇ ਕੋਈ ਖੇਤੀ ਵਾਲੀ ਜ਼ਮੀਨ ਸਿਧੇ ਜਾਂ ਅਸਿੱਧੇ ਤੌਰ 'ਤੇ ਪੰਜਾਬ ਜਾਂ ਹਰਿਆਣਾ ਵਿੱਚ ਜਾਂ ਕਿਤੇ ਹੋਰ ਕਾਂਟਰੈਕਟ ਜਾਂ ਕੋਰਪੋਰੇਟ ਫਾਰਮਿੰਗ ਲਈ ਕਦੇ ਖਰੀਦੀ ਹੈ। ਸਾਡਾ ਅਜਿਹਾ ਕੋਈ ਪਲਾਨ ਨਹੀਂ ਹੈ।

3. ਰਿਲਾਇੰਸ ਭਾਰਤ ਵਿੱਚ ਰਿਟੇਲ ਬਿਜ਼ਨੈੱਸ ਵਿੱਚ ਲੀਡਰ ਹੈ ਜਿਸਦਾ ਕੋਈ ਸਾਨੀ ਨਹੀਂ। ਰਿਲਾਇੰਸ ਖਾਣ ਪੀਣ ਦੀਆਂ ਵਸਤਾਂ ਵਿੱਚ ਹਰ ਤਰਾਂ ਦੀ ਫ਼ਲ, ਸਬਜ਼ੀਆਂ, ਦਾਲਾਂ, ਦੇ ਅਨਾਜ ਤੋਂ ਲੈ ਕੇ ਕਪੜੇ, ਬਿਜਲੀ ਦੀ ਵਸਤਾਂ ਦਵਾਈਆਂ ਦਾ ਵਪਾਰ ਕਰਦਾ ਹੈ ਜੋ ਦੇਸ਼ ਦੇ ਉਤਪਾਦਕਾਂ ਤੇ ਸਪਲਾਇਰ ਤੋਂ ਲੈ ਕੇ ਵੇਚੇ ਜਾਂਦੇ ਹਨ। ਰਿਲਾਇੰਸ ਕਿਸਾਨਾਂ ਤੋਂ ਅਨਾਜ ਸਿੱਧੇ ਤੌਰ 'ਤੇ ਨਹੀਂ ਖ਼ਰੀਦਦਾ। ਰਿਲਾਇੰਸ ਨੇ ਕਦੇ ਵੀ ਲੰਮੇ ਸਮੇਂ ਦੇ ਖਰੀਦ ਕਾਂਟਰੈਕਟ ਨਹੀਂ ਕੀਤੇ ਜਿਸ ਤੋਂ ਕਿਸਾਨਾਂ ਤੋਂ ਕੋਈ ਗ਼ਲਤ ਫ਼ਾਇਦਾ ਚੁੱਕਿਆ ਜਾ ਸਕੇ ਨਾ ਕਿਸੇ ਸਪਲਾਇਰ ਰਾਹੀਂ ਕਿਸਾਨਾਂ ਤੋਂ ਕੋਈ ਸਸਤੀ ਵਸਤੂ ਖਰੀਦਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਨਾਂ ਅਜਿਹਾ ਕਰੇਗੀ।

4. ਅਸੀਂ ਕਿਸਾਨਾਂ ਦੇ ਸ਼ੁਕਰਗੁਜ਼ਾਰ ਹਾਂ ਅਤੇ ਕਿਸਾਨਾਂ ਲਈ ਬਹੁਤ ਆਦਰ ਸਤਿਕਾਰ ਦਾ ਭਾਵ ਰੱਖਦੇ ਹਾਂ ਜੋ 1.3 ਬਿਲੀਅਨ ਭਾਰਤੀਆਂ ਦੇ ਅੰਨਦਾਤਾ ਹਨ। ਰਿਲਾਇੰਸ ਅਤੇ ਉਸਦੀ ਸਹਾਇਕ ਕੰਪਨੀਆਂ ਉਨ੍ਹਾਂ ਦੀ ਸਹਾਇਤਾ ਕਰਨ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਵਚਨਬੱਧ ਹੈ।
Published by: Anuradha Shukla
First published: January 4, 2021, 10:20 AM IST
ਹੋਰ ਪੜ੍ਹੋ
ਅਗਲੀ ਖ਼ਬਰ