Arshdeep Arshi
30 ਕਿਸਾਨ-ਜਥੇਬੰਦੀਆਂ ਵੱਲੋਂ ਪੈਟਰੋਲ ਪੰਪ ਡੀਲਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਜਥੇਬੰਦੀਆਂ ਵੱਲੋਂ ਲੋਕਲ ਡੀਲਰਾਂ ਦੇ ਪੈਟਰੋਲ ਪੰਪਾਂ ਅੱਗੋਂ ਧਰਨਾ ਚੁੱਕਣ ਦਾ ਐਲਾਨ ਕੀਤਾ ਗਿਆ ਹੈ।
ਬੀਕੇਯੂ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਆਪਣੇ ਪੈਟਰੋਲ ਪੰਪ ਹਨ ਉਹਨਾਂ ਅੱਗੇ ਧਰਨੇ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਲੋਕਲ ਲੈਵਲ ਉੱਤੇ ਐਲਾਨ ਹੋ ਚੁੱਕੇੇ ਹਨ ਅਤੇ ਲੋਕਲ ਡੀਲਰਾਂ ਦੇ ਪੈੈਟਰੋਲ ਪੰਪਾਂ ਅੱਗੋਂ ਧਰਨੇ ਚੁੱਕੇ ਜਾ ਰਹੇ ਹਨ।
30 ਜਥੇਬੰਦੀਆਂ ਦੀ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ ਨਵੰਬਰ ਨੂੰੰ ਮੀਟਿੰਗ ਵਿੱਚ ਪੈਟਰੋਲ ਪੰਪ ਡੀਲਰ ਦੁਬਾਰਾ ਗੱਲਬਾਤ ਲਈ ਆਏ ਸਨ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਨੂੰ ਇਸ ਬਾਰੇ ਐਲਾਨ ਕਰਨ ਦਾ ਫੈਸਲਾ ਲਿਆ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture ordinance, Petrol Pump, Protests, Punjab farmers