ਨਵੇਂ ਵਰ੍ਹੇ 2021 ’ਚ ਖੇਤੀ ਕਾਨੂੰਨ ਵਾਪਸ ਹੋਣ: ਵਾਰਿਸ ਭਰਾ

News18 Punjabi | News18 Punjab
Updated: January 3, 2021, 3:28 PM IST
share image
ਨਵੇਂ ਵਰ੍ਹੇ 2021 ’ਚ ਖੇਤੀ ਕਾਨੂੰਨ ਵਾਪਸ ਹੋਣ: ਵਾਰਿਸ ਭਰਾ
ਨਵੇਂ ਵਰ੍ਹੇ 2021 ’ਚ ਖੇਤੀ ਕਾਨੂੰਨ ਵਾਪਸ ਹੋਣ: ਵਾਰਿਸ ਭਰਾ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
Manpreet Kaur

ਪਿਛਲੇ ਢਾਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬੀ ਗਾਇਕੀ ’ਚ ਇਕ ਵੱਖਰਾ ਸਥਾਨ ਰੱਖਣ ਵਾਲੇ ਵਾਰਿਸ ਭਰਾਵਾਂ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਦੇਸ਼-ਵਿਦੇਸ਼ ’ਚ ਵੱਸਦੇ ਸਮੂਹ ਪੰਜਾਬੀਆਂ ਨੂੰ ਨਵੇਂ ਵਰ੍ਹੇ 2021 ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਤੇ ਤੰਦਰੁਸਤੀ ਲੈ ਕੇ ਆਵੇ ਤੇ ਪਿਛਲੇ ਸਾਲ ਵਾਲੀਆਂ ਮੁਸ਼ਕਿਲਾਂ ਤੇ ਬੀਮਾਰੀਆਂ ਤੋਂ ਛੁਟਕਾਰਾ ਮਿਲੇ।

ਉਨ੍ਹਾਂ ਕਿਹਾ ਕਿ 2020 ਕਹਿਣ ਨੂੰ ਜਿੰਨਾ ਸੋਹਣਾ ਲੱਗਦਾ ਸੀ, ਉਨਾ ਹੀ ਇਹ ਸਾਰੀ ਦੁਨੀਆ ਲਈ ਕਹਿਰ ਲੈ ਕੇ ਆਇਆ।ਜਿਥੇ ਕੋਰੋਨਾ ਵਰਗੀ ਭੈੜੀ ਬੀਮਾਰੀ ਨੇ ਸਾਰੀ ਦੁਨੀਆ ’ਚ ਹਾਹਾਕਾਰ ਮਚਾ ਦਿੱਤੀ ਤੇ ਜਿਹੜੇ ਤਿੰਨ  ਕਾਨੂੰਨ ਕਿਸਾਨਾਂ ਲਈ ਬਣੇ ਹਨ, ਉਹ ਵੀ ਇਸੇ ਸਾਲ ਬਣੇ ਹਨ। ਸੋ, ਇਨ੍ਹਾਂ ਮੁਸੀਬਤਾਂ ਨਾਲ ਲੜਦਿਆਂ ਸਾਰਾ ਸਾਲ ਲੰਘ ਗਿਆ ਤੇ ਨਵਾਂ ਸਾਲ ਚੜ੍ਹ ਗਿਆ।
ਇਸ ਮੁਸ਼ਕਿਲ ਭਰੇ ਸਮੇਂ ’ਚ ਸਾਨੂੰ ਸਿੱਖਣ ਲਈ ਵੀ ਬਹੁਤ ਕੁਝ ਮਿਲਿਆ। ਜਦੋਂ ਕੋਰੋਨਾ ਦੇ ਮੁਸ਼ਕਿਲ ਸਮੇਂ ’ਚ ਸਾਨੂੰ ਘਰ ਰਹਿਣਾ ਪਿਆ ਤਾਂ ਪਰਿਵਾਰਾਂ ’ਚ ਨੇੜਤਾ ਵਧੀ ਤੇ ਜਦੋਂ ਕਿਸਾਨੀ ਅੰਦੋਲਨ ਲਈ ਘਰੋਂ ਬਾਹਰ ਰਹਿਣਾ ਪਿਆ ਤਾਂ ਸਮਾਜ ਦੇ ਵੱਖ-ਵੱਖ ਵਰਗਾਂ ’ਚ ਪਿਆਰ ਵਧਿਆ।

ਇਕੱਲਾ ਪੰਜਾਬ ਤੇ ਹਰਿਆਣਾ ਹੀ ਇਕ-ਦੂਜੇ ਦੇ ਨੇੜੇ ਨਹੀਂ ਹੈ, ਸਗੋਂ ਭਾਰਤ ਤੇ ਪੂਰੀ ਦੁਨੀਆ ਦੇ ਕਿਸਾਨ ਆਪਣੀਆਂ ਹਕੀਮ ਹੱਕੀ ਮੰਗਾਂ ਲਈ ਖੜ੍ਹੇ ਹੋ ਗਏ ਹਨ। ਸੇਵਾ ਭਾਵਨਾ, ਇਕ-ਦੂਜੇ ਦਾ ਦੁੱਖ ਦਰਦ ਸਮਝਣਾ, ਚੜ੍ਹਦੀ ਕਲਾ ’ਚ ਰਹਿਣਾ, ਇਹ ਸਾਰੀਆਂ ਗੱਲਾਂ ਵੀ ਪਿਛਲੇ ਸਾਲ ਹੋਰ ਪੱਕੀਆਂ ਹੋਈਆਂ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਨੌਜਵਾਨਾਂ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ’ਚ ਵੀ ਉਹੀ ਜੋਸ਼, ਬਹਾਦਰੀ ਤੇ ਸੰਸਕਾਰ ਮੌਜੂਦ ਹਨ, ਜਿਹੜੇ ਸਦੀਆਂ ਤੋਂ ਪੰਜਾਬੀਆਂ ਦੇ ਖ਼ੂਨ ’ਚ ਚੱਲੇ ਆਏ ਹਨ ਤੇ ਜਿਹੜੇ ਵਿਰਾਸਤ ’ਚ ਸਾਨੂੰ ਮਿਲੇ ਹਨ।
Published by: Gurwinder Singh
First published: January 3, 2021, 3:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading