• Home
 • »
 • News
 • »
 • punjab
 • »
 • AGRICULTURE SENIOR AKALI DAL D LEADER DHINDSA WAS TAKEN INTO CUSTODY BY DELHI POLICE ALONG WITH HIS ACCOMPLICES RAVI AZAD

ਦਿੱਲੀ ਪੁਲਿਸ ਨੇ ਅਕਾਲੀ ਦਲ (ਡੀ) ਦੇ ਸੀਨੀਅਰ ਆਗੂ ਢੀਂਡਸਾ ਨੂੰ ਸਾਥੀਆਂ ਸਮੇਤ ਲਿਆ ਹਿਰਾਸਤ 'ਚ

ਕਿਹਾ- 'ਪਾਰਟੀ ਹਮੇਸ਼ਾ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ

ਦਿੱਲੀ ਪੁਲਿਸ ਮੁਲਾਜ਼ਮ ਪਰਮਿੰਦਰ ਢੀਂਡਸਾ ਨੂੰ ਲਿਜਾਂਦੇ ਹੋਏ।

ਦਿੱਲੀ ਪੁਲਿਸ ਮੁਲਾਜ਼ਮ ਪਰਮਿੰਦਰ ਢੀਂਡਸਾ ਨੂੰ ਲਿਜਾਂਦੇ ਹੋਏ।

 • Share this:
  ਰਵੀ ਆਜ਼ਾਦ
  ਭਵਾਨੀਗੜ੍ਹ - ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਦੇ ਵਿਰੁਧ ਕਿਸਾਨ ਜਥੇਬੰਦੀਆਂ ਵਲੋਂ ਕੱਢੇ ਜਾ ਰਹੇ 'ਦਿੱਲੀ ਚੱਲੋ ਮਾਰਚ' 'ਚ ਕਿਸਾਨਾਂ ਦਾ ਸਮਰਥਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਵਰਕਰ ਵੀ ਅੱਜ ਦਿੱਲੀ ਪੁੱਜੇ। ਜਿੱਥੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਿਲ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਪਾਰਟੀ ਦੇ ਵੱਡੇ ਆਗੂਆਂ 'ਚ ਰੰਜੀਤ ਸਿੰਘ ਤਲਵੰਡੀ, ਤੇਜਿੰਦਰ ਪਾਲ ਸਿੰਘ ਸੰਧੂ, ਅਮਨਵੀਰ ਸਿੰਘ ਚੇੈਰੀ, ਮਨਪ੍ਰੀਤ ਸਿੰਘ ਤਲਵੰਡੀ, ਰਣਧੀਰ ਸਿੰਘ ਸਾਮੁਰਾ, ਸਤਗੁਰ ਸਿੰਘ ਨਾਮੋਲ, ਗੋਗੀ ਪੰਨਵਲਿਆ ਤੇ ਪਰਮਜੀਤ ਸਿੰਘ ਪੰਮਾ ਨੂੰ ਹਿਰਾਸਤ 'ਚ ਲੈ ਲਿਆ ਗਿਆ।

  ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੈਂਕੜੇ ਵਰਕਰ 25 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਵੱਲ਼ੋਂ ਕੀਤੇ ਗਏ ਐਲਾਨ ਮੁਤਾਬਿਕ ਨਵੀਂ ਦਿੱਲੀ ਪੁੱਜੇ ਸਨ। ਦਿੱਲੀ 'ਚ ਸ਼੍ਰੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਦੇ ਬਾਅਦ ਸ. ਢੀਂਡਸਾ ਨੇ ਪਾਰਟੀ ਆਗੂਆਂ ਦੇ ਨਾਲ ਮਿਲ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕਾਲੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਤੇ ਜੰਤਰ ਮੰਤਰ ਦੇ ਕੋਲ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਸ. ਢੀਂਡਸਾ ਨੇ ਕਿਹਾ ਕਿ ਪਾਰਟੀ ਸ਼ੁਰੂ ਤੋਂ ਹੀ ਇਸ ਕਾਲੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਕਿਸਾਨਾਂ ਦੇ ਹਿੱਤ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।                           
  Published by:Ashish Sharma
  First published: