Farm Bills: ਸੁਖਬੀਰ ਦੀ ਕਿਸਾਨ ਜਥੇਬੰਦੀਆਂ ਨੂੰ ਅਪੀਲ-ਤੁਸੀਂ ਅਗਵਾਈ ਕਰੋ, ਅਸੀਂ ਨਾਲ ਤੁਰਨ ਲਈ ਤਿਆਰ ਹਾਂ

News18 Punjabi | News18 Punjab
Updated: October 3, 2020, 5:09 PM IST
share image
Farm Bills: ਸੁਖਬੀਰ ਦੀ ਕਿਸਾਨ ਜਥੇਬੰਦੀਆਂ ਨੂੰ ਅਪੀਲ-ਤੁਸੀਂ ਅਗਵਾਈ ਕਰੋ, ਅਸੀਂ ਨਾਲ ਤੁਰਨ ਲਈ ਤਿਆਰ ਹਾਂ
ਸੁਖਬੀਰ ਦੀ ਕਿਸਾਨ ਜਥੇਬੰਦੀਆਂ ਨੂੰ ਅਪੀਲ-ਤੁਸੀਂ ਅਗਵਾਈ ਕਰੋ, ਅਸੀਂ ਨਾਲ ਤੁਰਨ ਲਈ ਤਿਆਰ ਹਾਂ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੇ ਕਿਸਾਨ ਸਮੂਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਘਰਸ਼ ਦੀ ਅਗਵਾਈ ਕਰਨ, ਅਸੀਂ ਮਿਲ ਕੇ ਕਿਸਾਨੀ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਨਾਲ ਤੁਰਨ ਲਈ ਤਿਆਰ ਹਾਂ। ਦੱਸ ਦਈਏ ਕਿ ਹੁਣ ਤੱਕ ਦੋਸ਼ ਲੱਗ ਰਹੇ ਸਨ ਕਿ ਖੇਤੀ ਕਾਨੂੰਨਾਂ ਖਿਲਾਫ ਲੜਾਈ ਵਿਚ ਅਕਾਲੀ ਦਲ ਆਪਣੀ ਵੱਖਰੀ ਡਫਲੀ ਵਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਜੋ ਲੋਕ ਇਹ ਕਹਿ ਰਹੇ ਹਨ ਕਿ ਅਜਿਹੀ ਸਥਿਤੀ ਵਿੱਚ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ, ਇਸ ਲਈ ਅੱਜ ਅਕਾਲੀ ਦਲ ਸਪੱਸ਼ਟ ਕਰ ਦਿੰਦਾ ਹੈ ਕਿ ਜੋ ਵੀ ਜਾਵੇ, ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਗੇ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਭਲਕੇ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਦੌਰੇ ਉਤੇ ਕਿਹਾ ਹੈ ਕਿ ਉਹ ਪੰਜਾਬ 'ਚ 'ਡਰਾਮਾ' ਕਰਨ ਆ ਰਹੇ ਹਨ। ਨਾਲ ਹੀ ਇਸ ਮੌਕੇ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਤਿੰਨ ਸਵਾਲ ਵੀ ਕੀਤੇ।
ਸੁਖਬੀਰ ਬਾਦਲ ਨੇ ਰਾਹੁਲ ਗਾਂਧੀ ਨੂੰ ਪਹਿਲਾ ਸਵਾਲ ਪੁੱਛਦਿਆਂ ਕਿਹਾ ਕਿ ਤੁਹਾਡੇ ਮੁੱਖ ਮੰਤਰੀ ਨੇ ਚੋਣ ਮੈਨੀਫੈਸਟੋ 'ਚ ਲਿਖਿਆ ਹੈ ਕਿ ਅਸੀਂ ਨਿੱਜੀ ਮੰਡੀਆਂ ਖੋਲ੍ਹਾਂਗੇ ਅਤੇ ਈ-ਮੰਡੀਆਂ ਸ਼ੁਰੂ ਕਰਾਂਗੇ। ਸੁਖਬੀਰ ਬਾਦਲ ਨੇ ਰਾਹੁਲ ਗਾਂਧੀ ਨੂੰ ਦੂਜਾ ਸਵਾਲ ਪੁੱਛਿਆ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਤੁਹਾਡੇ ਮੈਨੀਫੈਸਟੋ 'ਚ ਸੀ ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪਹਿਲਾਂ ਕੰਮ ਇਹ ਹੋਵੇਗਾ ਕਿ ਸਰਕਾਰੀ ਮੰਡੀਆਂ ਨੂੰ ਬੰਦ ਕੀਤਾ ਜਾਵੇਗਾ।

ਰਾਹੁਲ ਗਾਂਧੀ ਨੂੰ ਤੀਜਾ ਸਵਾਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਜੇਕਰ ਉਨ੍ਹਾਂ (ਰਾਹੁਲ) ਨੂੰ ਕਿਸਾਨਾਂ ਦਾ ਦਰਦ ਹੈ ਤਾਂ ਉਹ ਸੰਸਦ ਦੇ ਇਜਲਾਸ 'ਚ ਸ਼ਾਮਲ ਕਿਉਂ ਨਹੀਂ ਹੋਏ ਅਤੇ ਉਨ੍ਹਾਂ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ ਕਰਕੇ ਸਦਨ 'ਚ ਹਾਜ਼ਰ ਹੋਣ ਲਈ ਕਿਉਂ ਨਹੀਂ ਕਿਹਾ।
Published by: Gurwinder Singh
First published: October 3, 2020, 5:06 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading