ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਕਿਸਾਨਾਂ ਦੇ ਮਾਮਲੇ ’ਤੇ ਭਾਜਪਾ ਦੇ ਬਲੈਕਮੇਲ ਅੱਗੇ ਸਰੰਡਰ ਕਰ ਦਿੱਤਾ ਹੈ ਅਤੇ ਉਹ ਹੁਣ ਪਰਦਾ ਪਾਉਣ ਵਾਸਤੇ ਦਲੇਰੀ ਵਿਖਾ ਰਹੇ ਹਨ ਤੇ ਗਲਤ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।
ਸਾਬਕਾ ਉਪ ਮੁੱਖ ਮੰਤਰੀ ਨੇ ਅਮਰਿੰਦਰ ਸਿੰਘ ਵੱਲੋਂ ‘ਸਰਹੱਦ ਪਾਰ ਦਾ ਪੱਤਾ’ ਖੇਡਣ ਅਤੇ ਇਸ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਦੇਸ਼ ਨੂੰ ਡਰਾਉਣ ਦੇ ਯਤਨਾਂ ਦਾ ਵੀ ਮਖੌਲ ਉਡਾਇਆ। ਸ੍ਰੀ ਬਾਦਲ ਨੇ ਕਿਹਾ ਕਿ ਮੈਨੂੰ ਇਸ ਮਾਮਲੇ ’ਤੇ ਤੁਹਾਡੇ ’ਤੇ ਵਿਸ਼ਵਾਸ ਕਰਨਾ ਪਵੇਗਾ। ਆਖਿਰਕਾਰ ਤੁਹਾਡੀ ਦਿਨ ਰਾਤ ਆਈ ਐਸ ਆਈ ਦੇ ਸੂਤਰਾਂ ਤੱਕ ਸਿੱਧੀ ਪਹੁੰਚ ਹੈ। ਤੁਹਾਡੇ ਨਾਲੋਂ ਕੌਣ ਜ਼ਿਆਦਾ ਚੰਗੀ ਤਰੀਕੇ ਜਾਣਦਾ ਹੈ ਕਿ ਸਾਡੀ ਧਰਤੀ ’ਤੇ ਪਾਕਿਸਤਾਨ ਕਿੰਨਾ ਹਾਜ਼ਰ ਹੈ ਖਾਸ ਤੌਰ ’ਤੇ ਕੁਲੀਨ ਤੇ ਸੰਵੇਦਨਸ਼ੀਲ ਥਾਵਾਂ ’ਤੇ ? ਪਰ ਰੱਬ ਦੇ ਵਾਸਤੇ ਸਾਨੂੰ ਇਹ ਨਾ ਦੱਸੋ ਕਿ ਪਾਕਿਸਤਾਨ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਗਤੀਵਿਧੀਆਂ ਰੋਕ ਸਕਦਾ ਹੈ।
ਇਹ ਖ਼ਤਰਾ ਹਮੇਸ਼ਾ ਬਣਿਆ ਰਿਹਾ ਹੈ ਤੇ ਸਾਡੇ ਪੰਜਾਬ ਦੇ ਕਿਸਾਨ ਪਰਿਵਾਰਾਂ ਦੇ ਦਲੇਰ ਜਰਲੈਨ ਤੇ ਸੈਨਿਕ ਹਮੇਸ਼ਾ ਹੀ ਇਕ ਪਾਰਟ ਟਾਈਮ ਸੈਨਿਕ ਤੇ ਫਿਰ ਸਿਆਸਤਦਾਨ ਬਣਿਆਂ ਨਾਲੋਂ ਇਸ ਨਾਲ ਚੰਗੀ ਤਰੀਕੇ ਨਜਿੱਠਦੇ ਰਹੇ ਹਨ ਕਿਉਂਕਿ ਪਾਰਟ ਟਾਈਮ ਸੈਨਿਕ ਨੇ ਅਪਾਣਾ ਸਮਾਂ ਸਿਰਫ ਪਰਦੇ ਦੇ ਪਿੱਛੇ ਕਲਰਕਾਂ ਵਾਲੀਆਂ ਭੂਮਿਕਾਵਾਂ ਹੀ ਨਿਭਾਈਆਂ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਦਿੱਲੀ ਸੱਦ ਕੇ ਇਹ ਆਖਿਆ ਗਿਆ ਸੀ ਕਿ ਉਹ ਈ ਡੀ ਦਾ ਸਾਹਮਣਾ ਕਰਨ ਅਤੇ ਕਿਸਾਨਾਂ ਨਾਲ ਧੋਖਾ ਕਰਨ ਵਿਚੋਂ ਇਕ ਚੁਣ ਲੈਣ। ਉਹਨਾਂ ਕਿਹਾ ਕਿ ਇਹ ਚੋਣ ਸਪਸ਼ਟ ਹੋ ਗਈ ਕਿ ਉਹਨਾਂ ਨੇ ਅਮਿਤ ਸ਼ਾਹ ਨਾਲ ਮੀਟਿੰਗ ਵਿਚੋਂ ਬਾਹਰ ਆਉਂਦਿਆਂ ਹੀ ਪਹਿਲਾ ਵਿਕਲਪ ਚੁਣਿਆ ਤੇ ਕਿਸਾਨਾਂ ਨੂੰ ਆਪਣਾ ਸੰਘਰਸ਼ ਖ਼ਤਮ ਕਰਨ ਵਾਸਤੇ ਆਖਿਆ ਤੇ ਇਸ ਵਾਸਤੇ ਇਸ ਸ਼ਾਂਤੀਪੂਰਨ ਅੰਦੋਲਨ ਤੋਂ ਕੌਮੀ ਸੁਰੱਖਿਆ ਨੂੰ ਖ਼ਤਰਾ ਦੱਸਿਆ।
ਅਕਾਲੀ ਆਗੂ ਨੇ ਕਿਹਾ ਕਿ ਦਿੱਲੀ ਵਿਚ ਹਰ ਕੋਈ ਜਾਣਦਾ ਹੈ ਕਿ ਕਿਸਾਨਾਂ ਦੀ ਪਿੱਠ ਪਿੱਛੇ ਇਸ ਹੈਰਾਨੀਜਨਕ ਮੀਟਿੰਗ ਵਿਚ ਕੀ ਵਾਪਰਿਆ ਹੈ। ਮੇਜ਼ਬਾਨ ਦੇ ਅੱਗੇ ਕੈਪਟਨ ਦੀਆਂ ਲੱਤਾਂ ਈ ਡੀ ਕਾਰਡ ਫੜ ਕੇ ਥਰ ਥਰ ਕੰਬ ਰਹੀਆਂ ਸਨ ਤੇ ਉਹਨਾਂ ਬਿਨਾਂ ਸੰਘਰਸ਼ ਕੀਤਿਆਂ ਖੇਤੀ ਕਾਨੂੰਨਾਂ ’ਤੇ ਬਲੈਕਮੇਲ ਅੱਗੇ ਸਰੰਡਰ ਕਰ ਦਿੱਤਾ। ਉਹਨਾਂ ਕਿਹਾ ਕਿ ਬਜਾਏ ਕੇਂਦਰ ਨੂੰ ਕਾਨੂੰਨ ਕਰਨ ਲਈ ਆਖਣ ਦੇ ਉਹਨਾਂ ਨੇ ਕਿਸਾਨਾਂ ਨੂੰ ਆਪਣਾ ਸੰਘਰਸ਼ ਵਾਪਸ ਲੈਣ ਅਤੇ ਹਾਰ ਮੰਨਣ ਤੇ ਘਰ ਵਾਪਸ ਜਾਣ ਲਈ ਆਖ ਕੇ ਹੈਰਾਨ ਕਰ ਦਿੱਤਾ। ਸ੍ਰੀ ਬਾਦਲ ਨੇ ਪੁੱਛਿਆ ਕਿ ਇਸ ਤੋਂ ਕੀ ਸਾਬਤ ਹੁੰਦਾ ਹੈ ? ਉਹਨਾਂ ਨਾਲ ਹੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਆਪਣੀ ਕਾਇਰਤਾ ਤੇ ਹਫੜਾ ਦਫੜੀ ’ਤੇ ਜਾਅਲੀ ਬਹਾਦਰੀ ਵਾਲੇ ਸ਼ਬਦਾਂ ਨਾਲ ਪਰਦਾ ਪਾਉਣਾ ਚਾਹੁੰਦੇ ਹਨ।
ਸਰਦਾਰ ਬਾਦਲ ਨੇ ਕਿਸਾਨਾਂ ਦੇ ਸੰਘਰਸ਼ ਕਾਰਨ ਕੌਮੀ ਸੁਰੱਖਿਆ ਨੂੰ ਖ਼ਤਰਾ ਹੋਣ ਦੇ ਬਿਆਨ ’ਤੇ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਕਿ ਬਹਾਦਰ ਕੈਪਟਨ ਨੇ ਸਿਰਫ ਉਹੀ ਕਹਾਣੀ ਪੜ੍ਹ ਕੇ ਸੁਣਾਈ ਜੋ ਉਹਨਾਂ ਨੂੰ ਭਾਜਪਾ ਹਾਈ ਕਮਾਂਡ ਨੇ ਆਖਿਆ ਸੀ। ਉਹਨਾਂ ਨੇ ਤੋਤੇ ਵਾਂਗੂ ਬੋਲ ਬੋਲੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural law, Agriculture ordinance, Captain Amarinder Singh, Enforcement Directorate, Sukhbir Badal